American YouTuber record : ਅਮਰੀਕੀ ਯੂਟਿਊਬਰ 26 ਸਾਲ ਦੇ ਲੜਕੇ ਨੇ ਤੋੜਿਆ ਟੀ-ਸੀਰੀਜ਼ ਦਾ ਰਿਕਾਰਡ

By : BALJINDERK

Published : Jun 3, 2024, 12:41 pm IST
Updated : Jun 3, 2024, 12:41 pm IST
SHARE ARTICLE
 ਜਿੰਮੀ ਡੋਨਾਲਡਸਨ ਉਰਫ਼ ਮਿਸਟਰ ਬੀਸਟ
ਜਿੰਮੀ ਡੋਨਾਲਡਸਨ ਉਰਫ਼ ਮਿਸਟਰ ਬੀਸਟ

American YouTuber record : 'ਮਿਸਟਰ ਬੀਸਟ' 26.80 ਕਰੋੜ ਗਾਹਕਾਂ ਨਾਲ ਦੁਨੀਆਂ ਦਾ ਸਭ ਤੋਂ ਪਸੰਦੀਦਾ ਯੂਟਿਊਬ ਚੈਨਲ ਬਣਿਆ

 American YouTuber record : ਅਮਰੀਕੀ ਯੂਟਿਊਬਰ 26 ਸਾਲਾ ਜਿੰਮੀ ਡੋਨਾਲਡਸਨ ਉਰਫ਼ ਮਿਸਟਰ ਬੀਸਟ ਹੁਣ ਦੁਨੀਆਂ ’ਚ ਸਭ ਤੋਂ ਵੱਧ ਗਾਹਕਾਂ ਵਾਲਾ ਯੂਟਿਊਬਰ ਬਣ ਗਿਆ ਹੈ। ਉਸ ਦੇ ਚੈਨਲ ਮਿਸਟਰ ਬੀਸਟ ਦੇ ਐਤਵਾਰ ਨੂੰ 268 ਮਿਲੀਅਨ (26 ਕਰੋੜ 80 ਲੱਖ) ਗਾਹਕ ਹਨ। ਮਿਸਟਰ ਬੀਸਟ ਉਰਫ਼ ਜਿੰਮੀ ਡੋਨਾਲਡਸਨ ਨੇ ਇਸ ਪ੍ਰਾਪਤੀ ਨੂੰ ਆਪਣੇ ਸਾਬਕਾ ਸਾਥੀ PewDiePie ਨੂੰ ਸਮਰਪਿਤ ਕੀਤਾ ਹੈ। 
ਇਸ ਨਾਲ ਜਿੰਮੀ ਨੇ ਭਾਰਤੀ ਸੰਗੀਤ ਲੇਬਲ ਟੀ-ਸੀਰੀਜ਼ ਦਾ ਰਿਕਾਰਡ ਤੋੜ ਦਿੱਤਾ ਹੈ। ਟੀ-ਸੀਰੀਜ਼ ਦੇ ਯੂਟਿਊਬ ਖਾਤੇ 'ਤੇ 266 ਮਿਲੀਅਨ (26 ਕਰੋੜ 60 ਲੱਖ) ਗਾਹਕ ਹਨ। ਇਸ ਚੈਨਲ ਦੇ ਮਾਲਕ ਫਿਲਮ ਅਤੇ ਸੰਗੀਤ ਨਿਰਮਾਤਾ ਭੂਸ਼ਣ ਕੁਮਾਰ ਹਨ। ਐਤਵਾਰ ਨੂੰ ਇੱਕ ਟਵੀਟ ਵਿੱਚ ਜਿੰਮੀ ਨੇ ਆਪਣੀ ਉਪਲਬਧੀ ਦੀ ਜਾਣਕਾਰੀ ਦਿੱਤੀ। ਇਸ ਨੂੰ ਸਾਂਝਾ ਕਰਦੇ ਹੋਏ, ਉਸਨੇ ਟਵੀਟ ਕੀਤਾ- '6 ਸਾਲਾਂ ਬਾਅਦ, ਮੈਂ ਆਖਰਕਾਰ PewDiePie ਤੋਂ ਬਦਲਾ ਲੈ ਲਿਆ ਹੈ।'
ਤੁਹਾਨੂੰ ਦੱਸ ਦੇਈਏ ਕਿ PewDiePie ਇੱਕ ਸਵੀਡਿਸ਼ ਯੂਟਿਊਬਰ ਹੁੰਦਾ ਸੀ ਜੋ ਕਦੇ ਜਿੰਮੀ ਦਾ ਸਾਥੀ ਸੀ। ਇੱਕ ਸਮਾਂ ਸੀ ਜਦੋਂ ਉਸਨੇ ਟੀ-ਸੀਰੀਜ਼ ਦੇ ਸਭ ਤੋਂ ਵੱਧ ਸਬਸਕ੍ਰਾਈਬ ਚੈਨਲ ਹੋਣ ਦਾ ਰਿਕਾਰਡ ਵੀ ਤੋੜ ਦਿੱਤਾ ਸੀ।
ਹਾਲਾਂਕਿ, ਡਿਜ਼ਨੀ ਨੇ 2017 ’ਚ ਉਨ੍ਹਾਂ ਨਾਲ ਸਬੰਧ ਤੋੜ ਲਏ। ਕੰਪਨੀ ਨੇ ਕਿਹਾ ਕਿ ਉਨ੍ਹਾਂ ਦੇ ਕੁਝ ਵੀਡੀਓਜ਼ ਵਿੱਚ ਨਾਜ਼ੀਆਂ ਦਾ ਹਵਾਲਾ ਦਿੱਤਾ ਗਿਆ ਸੀ। ਇਸ ਤੋਂ ਬਾਅਦ 2020 ਵਿੱਚ PewDiePie ਨੇ ਆਪਣਾ ਯੂਟਿਊਬ ਚੈਨਲ ਬੰਦ ਕਰ ਦਿੱਤਾ। ਉਸ ਸਮੇਂ ਉਸ ਦੇ 102 ਮਿਲੀਅਨ ਗਾਹਕ ਸਨ।
ਟੀ-ਸੀਰੀਜ਼ 2019 ਤੋਂ ਯੂਟਿਊਬ 'ਤੇ ਸਭ ਤੋਂ ਵੱਧ ਸਬਸਕ੍ਰਾਈਬ ਕੀਤੇ ਚੈਨਲ ਦੇ ਤੌਰ 'ਤੇ ਇਸ ਚੈਨਲ 'ਤੇ ਰਾਜ ਕਰ ਰਿਹਾ ਸੀ, ਪਰ 'ਮਿਸਟਰ ਬੀਸਟ' ਨੇ ਇਸ ਸਾਲ ਦੇ ਸ਼ੁਰੂ ’ਚ ਵਾਅਦਾ ਕੀਤਾ ਸੀ ਕਿ ਉਹ ਸਵੀਡਿਸ਼ ਯੂਟਿਊਬਰ PewDiePie ਤੋਂ ਬਦਲਾ ਲਵੇਗਾ, ਜਿਸ 'ਤੇ ਟੀ-ਸੀਰੀਜ਼ ਨੇ 2019 ’ਚ ਪਾਬੰਦੀ ਲਗਾ ਦਿੱਤੀ ਸੀ। .
'ਮਿਸਟਰ ਬੀਸਟ' ਆਪਣੇ ਖਤਰਨਾਕ ਅਤੇ ਅਨੋਖੇ ਵੀਡੀਓ ਲਈ ਜਾਣਿਆ ਜਾਂਦਾ ਹੈ। ਉਹ ਅਕਸਰ ਲੋਕਾਂ ਨੂੰ ਚੁਣੌਤੀਆਂ ਦਿੰਦੇ ਹਨ ਜਿਵੇਂ ਕਿ ਆਪਣੇ ਆਪ ਨੂੰ ਜ਼ਿੰਦਾ ਦਫ਼ਨਾਉਣਾ ਜਾਂ 100 ਦਿਨ ਇਕੱਠੇ ਰਹਿਣਾ। ਮਿਸਟਰ ਬੀਸਟ ਨੇ ਬੀਸਟ ਫਿਲੈਂਥਰੋਪੀ ਨਾਮ ਦੀ ਇੱਕ ਐਨਜੀਓ ਵੀ ਬਣਾਈ ਹੈ, ਜਿਸ ਰਾਹੀਂ ਉਹ ਆਪਣੇ ਪਰਿਵਾਰ, ਦੋਸਤਾਂ, ਪ੍ਰਸ਼ੰਸਕਾਂ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਦਾ ਹੈ।

(For more news apart from  26-year-old American YouTuber broke the T-series record  News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement