Indian Student Missing in America: ਅਮਰੀਕਾ ਵਿਚ ਇਕ ਹੋਰ ਭਾਰਤੀ ਵਿਦਿਆਰਥਣ ਲਾਪਤਾ, ਪੁਲਿਸ ਨੇ ਲੋਕਾਂ ਤੋਂ ਮੰਗੀ ਮਦਦ
Published : Jun 3, 2024, 12:07 pm IST
Updated : Jun 3, 2024, 12:07 pm IST
SHARE ARTICLE
Indian Student Missing in America News in punjabi
Indian Student Missing in America News in punjabi

Indian Student Missing in America ਇਸ ਸਾਲ ਹੁਣ ਤੱਕ ਸੱਤ ਭਾਰਤੀ ਵਿਦਿਆਰਥੀ ਗੁਆ ​​ਚੁੱਕੇ ਆਪਣੀ ਜਾਨ

Indian Student Missing in America News in punjabi : ਅਮਰੀਕਾ 'ਚ ਭਾਰਤੀ ਵਿਦਿਆਰਥੀਆਂ ਦਾ ਲਾਪਤਾ ਹੋਣਾ ਜਾਂ ਉਨ੍ਹਾਂ 'ਤੇ ਹਮਲਾ ਹੋਣਾ ਆਮ ਗੱਲ ਹੋ ਗਈ ਹੈ। ਇੱਥੇ ਭਾਰਤੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹੁਣ ਕੈਲੀਫੋਰਨੀਆ ਵਿਚ ਇਕ 23 ਸਾਲਾ ਭਾਰਤੀ ਵਿਦਿਆਰਥਣ ਲਾਪਤਾ ਹੋ ਗਈ ਹੈ। ਪਿਛਲੇ ਹਫ਼ਤੇ ਤੋਂ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਪੁਲਿਸ ਨੇ ਉਸ ਨੂੰ ਲੱਭਣ ਲਈ ਲੋਕਾਂ ਦੀ ਮਦਦ ਮੰਗੀ ਹੈ।

ਇਹ ਵੀ ਪੜ੍ਹੋ: Ludhiana Lok Sabha Election Results 2024 LIVE: ਲੁਧਿਆਣਾ ਹਲਕੇ ਦਾ ਵੇਖੋ ਕੀ ਹੈ ਹਾਲ?  

ਪੁਲਿਸ ਮੁਤਾਬਕ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਸੈਨ ਬਰਨਾਰਡੀਨੋ (ਸੀਐਸਯੂਐਸਬੀ) ਦੀ ਵਿਦਿਆਰਥਣ ਨਿਤੀਸ਼ਾ ਕੰਦੂਲਾ 28 ਮਈ ਤੋਂ ਲਾਪਤਾ ਹੈ। ਉਸ ਨੂੰ ਆਖਰੀ ਵਾਰ ਲਾਸ ਏਂਜਲਸ ਵਿਚ ਦੇਖਿਆ ਗਿਆ ਸੀ ਅਤੇ 30 ਮਈ ਨੂੰ ਲਾਪਤਾ ਹੋਣ ਦੀ ਰਿਪੋਰਟ ਕੀਤੀ ਗਈ ਸੀ।  ਪੁਲਿਸ ਨੇ ਵਿਦਿਆਰਥਣ ਦੀ ਭਾਲ ਲਈ ਇੱਕ ਨੰਬਰ (909) 537-5165 ਵੀ ਜਾਰੀ ਕੀਤਾ ਹੈ। ਅਧਿਕਾਰੀ ਨੇ ਕਿਹਾ ਕਿ ਜੇਕਰ ਕਿਸੇ ਨੂੰ ਨਿਤੀਸ਼ਾ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਇਸ ਨੰਬਰ 'ਤੇ ਕਾਲ ਕਰਕੇ ਸੂਚਨਾ ਦਿੱਤੀ ਜਾਵੇ। ਵਿਦਿਆਰਥਣ ਦਾ ਕੱਦ ਪੰਜ ਫੁੱਟ ਛੇ ਇੰਚ ਹੈ ਅਤੇ ਅੱਖਾਂ ਕਾਲੀਆਂ ਹਨ।

ਇਹ ਵੀ ਪੜ੍ਹੋ: Punjab By-elections: ਲੋਕਾਂ 'ਤੇ ਫਿਰ ਪਵੇਗਾ ਵੋਟਾਂ ਦਾ ਬੋਝ, ਜੇਕਰ 12 ਵਿਧਾਇਕ ਜਿੱਤਦੇ ਤਾਂ ਪੰਜਾਬ 'ਚ ਮੁੜ ਹੋਣਗੀਆਂ ਜ਼ਿਮਨੀ ਚੋਣਾਂ

ਪੁਲਿਸ ਦੇ ਬਿਆਨ ਅਨੁਸਾਰ ਕੰਦੂਲਾ ਸ਼ਾਇਦ ਕੈਲੀਫੋਰਨੀਆ ਦੇ ਲਾਇਸੈਂਸ ਨਾਲ 2021 ਟੋਇਟਾ ਕੋਰੋਲਾ ਚਲਾ ਰਹੀ ਸੀ। ਹਾਲਾਂਕਿ, ਕਾਰ ਦਾ ਰੰਗ ਪਤਾ ਨਹੀਂ ਹੈ। ਵਿਦਿਆਰਥਣ ਦੇ ਠਿਕਾਣੇ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ (909) 538-7777 'ਤੇ CSUSB ਪੁਲਿਸ ਵਿਭਾਗ ਨਾਲ ਜਾਂ LAPD ਦੇ ਦੱਖਣੀ ਪੱਛਮੀ ਡਵੀਜ਼ਨ ਨਾਲ (213) 485-2582 'ਤੇ ਸੰਪਰਕ ਕਰਨ ਦੀ ਅਪੀਲ ਕੀਤੀ ਜਾਂਦੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਸਾਲ ਯਾਨੀ 2024 ਵਿਚ ਅਮਰੀਕਾ ਵਿਚ ਸੱਤ ਭਾਰਤੀ ਅਤੇ ਭਾਰਤੀ ਮੂਲ ਦੇ ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ। ਭਾਰਤੀ ਵਿਦਿਆਰਥੀਆਂ 'ਤੇ ਲਗਾਤਾਰ ਹਮਲਿਆਂ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਜਿਸ ਕਾਰਨ ਉਥੇ ਰਹਿੰਦੇ ਭਾਰਤੀ ਭਾਈਚਾਰੇ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ।

(For more Punjabi news apart from Indian Student Missing in America News in punjabi,  stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement