
ਪਾਕਿਸਤਾਨ ਨੇ ਅਫਗਾਨਿਸਤਾਨ ਦੇ ਜਲਾਲਾਬਾਦ ਵਿਚ ਹੋਏ ਆਤੰਕਵਾਦੀ ਹਮਲੇ ਦੀ ਨਿੰਦਿਆ ਕਰਦੇ ਹੋਏ ਦੁੱਖ ਜਤਾਇਆ ।
ਇਸਲਾਮਾਬਾਦ,3 ਜੁਲਾਈ: ਅਫਗਾਨਿਸਤਾਨ ਦੇ ਜਲਾਲਾਬਾਦ ਵਿਚ ਬੀਤੇ ਦਿਨੀਂ ਹੋਏ ਆਤਮਘਾਤੀ ਹਮਲੇ ਵਿਚ 19 ਸਿੱਖਾਂ ਅਤੇ ਹਿੰਦੂਆਂ ਦੀ ਮੌਤ ਦੇ ਮਾਮਲੇ 'ਚ ਪਾਕਿਸਤਾਨ ਨੇ ਬਿਆਨ ਦਿਤਾ ਹੈ । ਪਾਕਿਸਤਾਨ ਨੇ ਅਫਗਾਨਿਸਤਾਨ ਦੇ ਜਲਾਲਾਬਾਦ ਵਿਚ ਹੋਏ ਆਤੰਕਵਾਦੀ ਹਮਲੇ ਦੀ ਨਿੰਦਿਆ ਕਰਦੇ ਹੋਏ ਦੁੱਖ ਜਤਾਇਆ । Afgaan attack
ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਨੇ ਕਿਹਾ, ਅਸੀ ਵੱਡਮੁਲੇ ਮਨੁੱਖ ਜੀਵਨ ਦੇ ਨੁਕਸਾਨ ਤੋਂ ਦੁੱਖੀ ਹਾਂ। ਜਿਨ੍ਹਾਂ ਨੇ ਅਪਣੀਆਂ ਜਿੰਦਗੀਆਂ ਗੁਆਈਆਂ ਹਨ, ਅਸੀਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਦੇ ਨਾਲ ਡੂੰਘੀ ਹਮਦਰਦੀ ਰੱਖਦੇ ਹਾਂ । ਅਸੀਂ ਇਸਦੇ ਨਾਲ ਹੀ ਜਖ਼ਮੀਆਂ ਦੇ ਛੇਤੀ ਤੰਦਰੁਸਤ ਹੋਣ ਦੀ ਕਾਮਨਾ ਕਰਦੇ ਹਾਂ ।
Afgaan attack
ਜ਼ਿਕਰਯੋਗ ਹੈ ਕਿ ਬੀਤੇ ਦਿਨ ਅਫਗਾਨਿਸਤਾਨ ਦੇ ਜਲਾਲਾਬਾਦ ਵਿਚ ਅਤਿਵਾਦੀਆਂ ਵਲੋਂ ਘੱਟ ਗਿਣਤੀ ਵਾਲੇ ਲੋਕਾਂ ਦੀ ਬੱਸ ਨੂੰ ਨਿਸ਼ਾਨਾ ਬਣਾਇਆ ਗਿਆ | ਅਤਿਵਾਦੀਆਂ ਨੇ ਇਸ ਬੱਸ ਨੂੰ ਬੰਬ ਨਾਲ ਉਡਾ ਦਿਤਾ | ਇਸ ਵਿਸਫੋਟ ਵਿਚ 19 ਲੋਕਾਂ ਦੀ ਮੌਤ ਅਤੇ 20 ਲੋਕ ਜਖ਼ਮੀ ਹੋਏ ਹਨ । ਵਿਸਫੋਟ ਉਸ ਇਲਾਕੇ ਦੇ ਬਾਹਰ ਹੋਇਆ, ਜਿੱਥੇ ਰਾਸ਼ਟਰਪਤੀ ਅਸ਼ਰਫ ਗਨੀ ਐਤਵਾਰ ਨੂੰ ਇੱਕ ਬੈਠਕ ਦੀ ਪ੍ਰਧਾਨਤਾ ਕਰ ਰਹੇ ਸਨ । ਸਿੱਖ ਸਮਾਜ ਦੇ ਲੋਕ ਗਨੀ ਨਾਲ ਮੁਲਾਕਾਤ ਕਰਨ ਵਾਲੇ ਸਨ ਪਰ ਅਚਾਨਕ ਇਕ ਆਤਮਘਾਤੀ ਹਮਲਾ ਹੋਇਆ ਅਤੇ ਮੰਜਰ ਸੋਗ ਵਿਚ ਬਦਲ ਗਿਆ ।
Avtar singh khalsa
ਅਫਗਾਨਿਸਤਾਨ ਵਿੱਚ ਹੋਏ ਇਸ ਆਤਮਘਾਤੀ ਹਮਲੇ ਵਿਚ ਮਾਰੇ ਗਏ ਸਿੱਖ ਅਤੇ ਹਿੰਦੂ ਸਮਾਜ ਦੇ ਲੋਕਾਂ ਦੇ ਪਰਿਵਾਰਕ ਮੈਂਬਰ ਅਤੇ ਸਿੱਖ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਨੇ ਨਵੀਂ ਦਿੱਲੀ ਵਿਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕਰ ਮਾਮਲੇ ਵਿਚ ਦਖਲਅੰਦਾਜ਼ੀ ਕਰਨ ਦੀ ਮੰਗ ਕੀਤੀ । ਇਸ ਆਤਮਘਾਤੀ ਹਮਲੇ ਵਿਚ ਸਿੱਖਾਂ ਅਤੇ ਹਿੰਦੂਆਂ ਸਮੇਤ 19 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਸੀ । ਇਸ ਹਮਲੇ ਵਿਚ ਸਿੱਖ ਸਮਾਜ ਦੇ ਆਗੂ ਅਵਤਾਰ ਸਿੰਘ ਖਾਲਸਾ ਦੀ ਵੀ ਮੌਤ ਹੋ ਗਈ ਹੈ | ਇਸ ਮਾਮਲੇ ਵਿਚ ਅਫਗਾਨ ਸਾਰਵਜਨਿਕ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਵਿਸਫੋਟ ਵਿਚ 20 ਲੋਕ ਜਖ਼ਮੀ ਹੋਏ ਹਨ ।