
ਪਾਕਿਸਤਾਨ ਦੇ ਪੂਰਵੀ ਸਟਾਰ ਕ੍ਰਿਕਟ ਖਿਡਾਰੀ ਸ਼ਹਿਦ ਅਫਰੀਦੀ ਨੇ ਟਵੀਟ ਕਰ ਆਪਣੇ ਫੈਂਸ ਨੂੰ ਇਕ ਖੁਸ਼ਖ਼ਬਰੀ ਸੁਣਾਈ ਹੈ।
ਨਵੀਂ ਦਿੱਲੀ : ਪਾਕਿਸਤਾਨ ਦੇ ਪੂਰਵੀ ਸਟਾਰ ਕ੍ਰਿਕਟ ਖਿਡਾਰੀ ਸ਼ਹਿਦ ਅਫਰੀਦੀ ਨੇ ਟਵੀਟ ਕਰ ਆਪਣੇ ਫੈਂਸ ਨੂੰ ਇਕ ਖੁਸ਼ਖ਼ਬਰੀ ਸੁਣਾਈ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦੀ ਬੇਟੀ ਦੀ ਕਰੋਨਾ ਰਿਪੋਰਟ ਨੈਗਟਿਵ ਆਈ ਹੈ। ਉਨ੍ਹਾਂ ਨੇ ਆਪਣੇ ਫੈਂਸ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਜਿਹੜੀ ਤਸਵੀਰ ਸ਼ੇਅਰ ਕੀਤੀ ਹੈ
Shahid Afridi
ਉਸ ਵਿਚ ਉਨ੍ਹਾਂ ਨਾਲ ਉਨ੍ਹਾਂ ਦੀ ਬੇਟੀ ਵੀ ਦਿਖਾਈ ਦੇ ਰਹੀ ਹੈ। ਟਵੀਟ ਵਿਚ ਜਾਣਕਾਰੀ ਦਿੰਦਿਆਂ ਅਫ਼ਰੀਦੀ ਨੇ ਲਿਖਿਆ ਕਿ ਪਹਿਲਾਂ ਇਨ੍ਹਾਂ ਦਾ ਟੈਸਟ ਪੌਜਟਿਵ ਆਇਆ ਸੀ ਪਰ ਹੁਣ ਇਨ੍ਹਾਂ ਰਿਪੋਰਟ ਨੈਗਟਿਵ ਆ ਚੁੱਕੀ ਹੈ ਅਤੇ ਹੁਣ ਸਭ ਠੀਕ ਹੈ। ਤੁਹਾਡੀਆਂ ਦੁਵਾਵਾਂ ਦੇ ਲਈ ਸ਼ੁਕਰੀਆ, ਅੱਲਾ ਤੁਹਾਡੇ ਸਭ ਤੇ ਮਿਹਰ ਭਰਿਆ ਹੱਥ ਬਣਾਈ ਰੱਖੇ। Shahid Afridi
ਦੱਸ ਦੱਈਏ ਕਿ ਕੁਝ ਦਿਨ ਪਹਿਲਾਂ ਅਫਰੀਦੀ ਦੀ ਕਰੋਨਾ ਰਿਪੋਰਟ ਪੌਜਟਿਵ ਆਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਆਪਣੇ ਪਰਿਵਾਰ ਦੇ ਵੀ ਕਰੋਨਾ ਪੌਜਟਿਵ ਹੋਣ ਦੀ ਜਾਣਕਾਰੀ ਦਿੱਤੀ ਸੀ। ਜਿਸ ਤੋਂ ਬਾਅਦ ਅਫ਼ਰੀਦੀ ਵੱਲੋਂ ਆਪਣੇ ਫੈਂਸ ਨੂੰ ਉਨ੍ਹਾਂ ਦੇ ਪਰਿਵਾਰ ਲਈ ਦੁਆ ਕਰਨ ਲਈ ਕਿਹਾ ਗਿਆ ਸੀ।
covid 19
ਦੱਸ ਦੱਈਏ ਕਿ ਸ਼ਾਹਿਦ ਅਫ਼ਰੀਦੀ ਲੌਕਡਾਊਨ ਵਿਚ ਲੋਕਾਂ ਦੀ ਮਦਦ ਕਰਨ ਲਈ ਲੋਕਾਂ ਵਿਚ ਗਏ। ਜਿਸ ਤੋਂ ਬਾਅਦ ਉਨ੍ਹਾਂ ਦੀ ਕਰੋਨਾ ਰਿਪੋਰਟ ਪੌਜਟਿਵ ਆਈ ਸੀ। ਇਸ ਦੇ ਨਾਲ ਹੀ ਕੁਝ ਦਿਨ ਪਹਿਲਾਂ ਅਫਰੀਦੀ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਲੈ ਕੇ ਕੁਝ ਅਪਸ਼ਬਦ ਬੋਲੇ ਗਏ ਸਨ, ਜਿਸ ਤੋਂ ਬਾਅਦ ਭਾਰਤ ਵਿਚ ਇਸ ਪਾਕਿਸਤਾਨੀ ਖਿਡਾਰੀ ਨੂੰ ਕਾਫੀ ਨਿੰਦਿਆ ਗਿਆ ਸੀ।
Shahid Afridi
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।