ਪਾਕਿਸਤਾਨ 'ਚ ਵਾਪਰਿਆ ਵੱਡਾ ਹਾਦਸਾ, ਖੱਡ 'ਚ ਡਿੱਗੀ ਯਾਤਰੀ ਬੱਸ, 19 ਦੀ ਗਈ ਜਾਨ 
Published : Jul 3, 2022, 2:09 pm IST
Updated : Jul 3, 2022, 2:09 pm IST
SHARE ARTICLE
 bus accident in Pakistan's balochistan
bus accident in Pakistan's balochistan

ਭਿਆਨਕ ਹਾਦਸੇ ਵਿਚ 12 ਲੋਕ ਹੋਏ ਜ਼ਖ਼ਮੀ

ਬਲੋਚਿਸਤਾਨ :  ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਸ਼ਿਰਾਨੀ ਜ਼ਿਲ੍ਹੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ। ਕਵੇਟਾ ਜਾ ਰਹੀ ਇੱਕ ਬੱਸ ਦੇ ਖੱਡ ਵਿੱਚ ਡਿੱਗਣ ਕਾਰਨ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ ਜਦਕਿ ਹੋਰ 12 ਜ਼ਖ਼ਮੀ ਹੋ ਗਏ ਹਨ।

Tragic accidentTragic accident

ਸਥਾਨਕ ਨਿਊਜ਼ ਰਿਪੋਰਟਾਂ ਮੁਤਾਬਕ ਉਥੇ ਦੇ ਰਾਹਤ ਅਤੇ ਬਚਾਅ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਬੱਸ ਰਾਵਲਪਿੰਡੀ ਤੋਂ ਕਵੇਟਾ ਜਾ ਰਹੀ ਸੀ ਅਤੇ ਰਸਤੇ ਵਿਚ ਜਦੋਂ ਇਹ ਸ਼ਿਰਾਨੀ ਜ਼ਿਲ੍ਹੇ ਦੇ ਦਾਨਸਰ ਇਲਾਕੇ ਨੇੜੇ ਪਹੁੰਚੇ ਤਾਂ ਉਥੇ ਡੂੰਘੀ ਖੱਡ 'ਚ ਡਿੱਗ ਗਈ। ਸ਼ਿਰਾਨੀ ਜ਼ਿਲ੍ਹੇ ਦੇ ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਇਹ ਘਟਨਾ ਖੈਬਰ ਪਖਤੂਨਖਵਾ ਸੂਬੇ ਦੀ ਸਰਹੱਦ ਦੇ ਅੰਦਰ ਵਾਪਰੀ।

road accidentroad accident

ਸੂਚਨਾ ਮਿਲਦੇ ਹੀ ਪੁਲਿਸ ਅਤੇ ਬਚਾਅ ਅਧਿਕਾਰੀ ਮੌਕੇ 'ਤੇ ਪਹੁੰਚ ਗਏ, ਲਾਸ਼ਾਂ ਅਤੇ ਜ਼ਖਮੀਆਂ ਨੂੰ ਝੌਬ ਅਤੇ ਮੁਗਲ ਕੋਟ ਦੇ ਹਸਪਤਾਲਾਂ 'ਚ ਭੇਜ ਦਿੱਤਾ ਗਿਆ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਅਤੇ ਨਾ ਹੀ ਮ੍ਰਿਤਕਾਂ ਦੀ ਪਛਾਣ ਹੋ ਸਕੀ ਹੈ। ਫਿਲਹਾਲ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। 

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement