Jaishankar : ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਰੂਸ ਦੇ ਵਿਦੇਸ਼ ਮੰਤਰੀ ਕੋਲ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਦਾ ਚੁੱਕਿਆ ਮੁੱਦਾ
Published : Jul 3, 2024, 7:13 pm IST
Updated : Jul 3, 2024, 7:13 pm IST
SHARE ARTICLE
S. Jaishankar &  Sergey Lavrov
S. Jaishankar & Sergey Lavrov

ਉਨ੍ਹਾਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਉਣ ਦੀ ਅਪੀਲ ਕੀਤੀ

Kazakhstan News : ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਬੁਧਵਾਰ ਨੂੰ ਅਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਜੰਗੀ ਖੇਤਰ ’ਚ ਰੂਸੀ ਫੌਜ ਲਈ ਲੜ ਰਹੇ ਭਾਰਤੀ ਨਾਗਰਿਕਾਂ ਦਾ ਮੁੱਦਾ ਉਠਾਇਆ ਅਤੇ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਉਣ ਦੀ ਅਪੀਲ ਕੀਤੀ। ਜੈਸ਼ੰਕਰ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਦੇ ਸਾਲਾਨਾ ਸਿਖਰ ਸੰਮੇਲਨ ’ਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਮੰਗਲਵਾਰ ਨੂੰ ਇੱਥੇ ਪਹੁੰਚੇ ਸਨ।

 ਦੋਹਾਂ ਵਿਦੇਸ਼ ਮੰਤਰੀਆਂ ਵਿਚਾਲੇ ਇਹ ਬੈਠਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕਰਨ ਲਈ ਪ੍ਰਸਤਾਵਿਤ ਮਾਸਕੋ ਯਾਤਰਾ ਤੋਂ ਪਹਿਲਾਂ ਹੋ ਰਹੀ ਹੈ। ਹਾਲਾਂਕਿ ਇਸ ਯਾਤਰਾ ਦਾ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ, ਪਰ ਅਜਿਹੀਆਂ ਖਬਰਾਂ ਹਨ ਕਿ ਮੋਦੀ ਅਗਲੇ ਹਫਤੇ ਮਾਸਕੋ ਦਾ ਦੌਰਾ ਕਰ ਸਕਦੇ ਹਨ।

 ਜੈਸ਼ੰਕਰ ਨੇ ਇਕ ਟਵੀਟ ’ਚ ਕਿਹਾ, ‘‘ਅੱਜ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨਾਲ ਮੁਲਾਕਾਤ ਕਰ ਕੇ ਖੁਸ਼ ਹਾਂ। ਸਾਡੀ ਦੁਵਲੀ ਭਾਈਵਾਲੀ ਅਤੇ ਵਿਆਪਕ ਗੱਲਬਾਤ ’ਚ ਸਮਕਾਲੀ ਮੁੱਦਿਆਂ ਨੂੰ ਸ਼ਾਮਲ ਕੀਤਾ ਗਿਆ। ਦਸੰਬਰ 2023 ’ਚ ਸਾਡੀ ਪਿਛਲੀ ਮੀਟਿੰਗ ਤੋਂ ਬਾਅਦ ਕਈ ਖੇਤਰਾਂ ’ਚ ਹੋਈ ਤਰੱਕੀ ਬਾਰੇ ਵਿਚਾਰ-ਵਟਾਂਦਰਾ ਕੀਤਾ।’’

ਜੈਸ਼ੰਕਰ ਨੇ ਪੋਸਟ ’ਚ ਕਿਹਾ, ‘‘ਭਾਰਤੀ ਨਾਗਰਿਕਾਂ ਨੂੰ ਲੈ ਕੇ ਗੰਭੀਰ ਚਿੰਤਾ ਜ਼ਾਹਰ ਕੀਤੀ ਜੋ ਇਸ ਸਮੇਂ ਜੰਗ ਖੇਤਰ ’ਚ ਹਨ। ਉਨ੍ਹਾਂ ਦੀ ਸੁਰੱਖਿਅਤ ਅਤੇ ਜਲਦੀ ਵਾਪਸੀ ’ਤੇ ਜ਼ੋਰ ਦਿਤਾ।’’ ਉਨ੍ਹਾਂ ਨੇ ਮੀਟਿੰਗ ਦੀਆਂ ਤਸਵੀਰਾਂ ਵੀ ਪੋਸਟ ਕੀਤੀਆਂ।


ਰੂਸ ਦੇ ਵਿਦੇਸ਼ ਮੰਤਰਾਲੇ ਨੇ ਵੀ ਬੈਠਕ ਦੀਆਂ ਤਸਵੀਰਾਂ ਦੇ ਨਾਲ ‘ਐਕਸ’ ’ਤੇ ਇਕ ਅਜਿਹੀ ਹੀ ਪੋਸਟ ਪੋਸਟ ਕੀਤੀ। ਇਸ ’ਚ ਕਿਹਾ ਗਿਆ ਹੈ, ‘‘ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਅਤੇ ਭਾਰਤ ਦੇ ਵਿਦੇਸ਼ ਮੰਤਰੀ ਸੁਬਰਾਮਣੀਅਮ ਜੈਸ਼ੰਕਰ ਨੇ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਦੀ ਬੈਠਕ ਤੋਂ ਇਲਾਵਾ ਵਿਚਾਰ ਵਟਾਂਦਰੇ ਕੀਤੇ।’’


ਜਦੋਂ ਤੋਂ ਰੂਸ-ਯੂਕਰੇਨ ਜੰਗ ਸ਼ੁਰੂ ਹੋਇਆ ਹੈ, ਭਾਰਤ ਰੂਸ ਤੋਂ ਅਪਣੀ ਫੌਜ ਵਲੋਂ ਭਰਤੀ ਕੀਤੇ ਗਏ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਅਤੇ ਵਾਪਸੀ ਲਈ ਜ਼ੋਰ ਦੇ ਰਿਹਾ ਹੈ। ਇਸ ਨੇ ‘ਜੰਗ ਖੇਤਰ ’ਚ ਭਾਰਤੀਆਂ’ ਬਾਰੇ ਜਾਣਕਾਰੀ ਮਿਲਣ ’ਤੇ ਤੁਰਤ ਕਾਰਵਾਈ ਕੀਤੀ ਹੈ।

 ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਰੀਪੋਰਟਾਂ ਮੁਤਾਬਕ ਕਰੀਬ 200 ਭਾਰਤੀ ਨਾਗਰਿਕਾਂ ਨੂੰ ਰੂਸੀ ਫੌਜ ’ਚ ਸੁਰੱਖਿਆ ਸਹਾਇਕ ਦੇ ਤੌਰ ’ਤੇ ਭਰਤੀ ਕੀਤਾ ਗਿਆ ਹੈ। ਜੂਨ ਦੇ ਮੱਧ ਤਕ, ਇਹ ਸਪੱਸ਼ਟ ਹੋ ਗਿਆ ਕਿ ਜੰਗ ਖੇਤਰ ’ਚ ਚਾਰ ਭਾਰਤੀ ਨਾਗਰਿਕ ਮਾਰੇ ਗਏ ਸਨ।
ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ 12 ਜੂਨ ਨੂੰ ਕਿਹਾ ਸੀ, ‘‘ਪਹਿਲੇ ਦਿਨ ਤੋਂ ਹੀ ਅਸੀਂ ਰੂਸੀ ਅਧਿਕਾਰੀਆਂ ਅਤੇ ਲੀਡਰਸ਼ਿਪ ਨਾਲ ਇਸ ਮਾਮਲੇ ’ਤੇ ਲਗਾਤਾਰ ਚਰਚਾ ਕਰ ਰਹੇ ਹਾਂ। ਸਾਡੀਆਂ ਸਾਰੀਆਂ ਕੋਸ਼ਿਸ਼ਾਂ ਦਾ ਉਦੇਸ਼ ਭਾਰਤੀਆਂ ਨੂੰ ਸੁਰੱਖਿਅਤ ਰਖਣਾ ਹੈ।’’

ਦੋਹਾਂ ਭਾਰਤੀਆਂ ਦੀ ਮੌਤ ਦੀ ਪੁਸ਼ਟੀ ਕਰਦਿਆਂ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਭਾਰਤ ਨੇ ਇਹ ਮਾਮਲਾ ਰੂਸ ਕੋਲ ਜ਼ੋਰਦਾਰ ਢੰਗ ਨਾਲ ਉਠਾਇਆ ਹੈ ਅਤੇ ਰੂਸੀ ਫੌਜ ਵਿਚ ਸੇਵਾ ਨਿਭਾ ਰਹੇ ਸਾਰੇ ਭਾਰਤੀ ਨਾਗਰਿਕਾਂ ਦੀ ਜਲਦੀ ਵਾਪਸੀ ਦੀ ਮੰਗ ਕੀਤੀ ਹੈ।ਭਾਰਤ ਨੇ ਇਹ ਵੀ ਮੰਗ ਕੀਤੀ ਕਿ ਰੂਸੀ ਫੌਜ ਵਲੋਂ ‘ਭਾਰਤੀ ਨਾਗਰਿਕਾਂ ਦੀ ਕਿਸੇ ਵੀ ਹੋਰ ਭਰਤੀ ’ਤੇ ਰੋਕ ਲਗਾਵੇ’ ਅਤੇ ‘ਅਜਿਹੀਆਂ ਗਤੀਵਿਧੀਆਂ ਸਾਡੀ ਭਾਈਵਾਲੀ ਦੇ ਅਨੁਕੂਲ ਨਹੀਂ ਹੋਣਗੀਆਂ।’

ਜੂਨ ਦੇ ਅੱਧ ਤਕ ਰੂਸੀ ਫੌਜ ’ਚ ਸਹਾਇਕ ਰਹੇ ਕੁਲ 10 ਭਾਰਤੀਆਂ ਨੂੰ ਰਿਹਾਅ ਕਰ ਕੇ ਭਾਰਤ ਵਾਪਸ ਲਿਆਂਦਾ ਜਾ ਚੁੱਕਾ ਹੈ। ਜੈਸ਼ੰਕਰ ਨੇ ਲਾਵਰੋਵ ਨਾਲ ਗਲੋਬਲ ਰਣਨੀਤਕ ਦ੍ਰਿਸ਼ ’ਤੇ ਵੀ ਚਰਚਾ ਕੀਤੀ।ਜੈਸ਼ੰਕਰ ਨੇ ਕਜ਼ਾਕਿਸਤਾਨ ਦੀ ਰਾਜਧਾਨੀ ਦੇ ਪੁਸ਼ਕਿਨ ਪਾਰਕ ’ਚ ਮਹਾਤਮਾ ਗਾਂਧੀ ਦੀ ਮੂਰਤੀ ’ਤੇ ਵੀ ਸ਼ਰਧਾਂਜਲੀ ਦਿਤੀ। ਉਨ੍ਹਾਂ ਦੇ ਨਾਲ ਭਾਰਤੀ ਭਾਈਚਾਰੇ ਦੇ ਮੈਂਬਰ ਅਤੇ ਭਾਰਤ ਦੇ ਦੋਸਤ ਵੀ ਸਨ।
ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਜੈਸ਼ੰਕਰ ਨੇ ਮੰਗਲਵਾਰ ਨੂੰ ਕਜ਼ਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਮੂਰਤ ਨੂਰਥਾਲੀਓ ਨਾਲ ਮੁਲਾਕਾਤ ਕੀਤੀ ਅਤੇ ਰਣਨੀਤਕ ਭਾਈਵਾਲੀ ਦੇ ਵਿਸਥਾਰ ਅਤੇ ਮੱਧ ਏਸ਼ੀਆ ਨਾਲ ਵੱਖ-ਵੱਖ ਫਾਰਮੈਟਾਂ ’ਚ ਭਾਰਤ ਦੇ ਵਧਦੇ ਸਬੰਧਾਂ ’ਤੇ ਚਰਚਾ ਕੀਤੀ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement