
ਹਾਵਰਡ ਬਿਜ਼ਨਸ ਸਕੂਲ 'ਚ ਕੰਮ ਕਰ ਰਹੇ ਭਾਰਤੀ ਮੂਲ ਦੇ ਇਕ ਪ੍ਰੋਫ਼ੈਸਰ ਨੂੰ ਹਾਵਰਡ ਯੂਨੀਵਰਸਟੀ ਦਾ ਨਵਾਂ ਉਪ ਕੁਲਪਤੀ ਨਾਮਜ਼ਦ ਕੀਤਾ ਗਿਆ ਹੈ............
ਨਿਊਯਾਰਕ : ਹਾਵਰਡ ਬਿਜ਼ਨਸ ਸਕੂਲ 'ਚ ਕੰਮ ਕਰ ਰਹੇ ਭਾਰਤੀ ਮੂਲ ਦੇ ਇਕ ਪ੍ਰੋਫ਼ੈਸਰ ਨੂੰ ਹਾਵਰਡ ਯੂਨੀਵਰਸਟੀ ਦਾ ਨਵਾਂ ਉਪ ਕੁਲਪਤੀ ਨਾਮਜ਼ਦ ਕੀਤਾ ਗਿਆ ਹੈ। ਪ੍ਰੋ. ਭਾਰਤ ਆਨੰਦ ਨੁੰ 'ਐਡਵਾਂਸਿਸ ਇਨ ਲਰਨਿੰਗ' ਲਈ ਉਪ ਕੁਲਪਤੀ ਦੇ ਰੂਪ 'ਚ ਨਾਮਜ਼ਦ ਕੀਤਾ ਗਿਆ ਹੈ। ਇਹ ਇਕ ਅਜਿਹੀ ਭੂਮਿਕਾ ਹੈ ਜੋ ਸਿਖਲਾਈ ਅਤੇ ਨਵੀਨਤਾ ਸਿੱਖਣ 'ਤੇ ਕੇਂਦਰਿਤ ਹੈ। ਪ੍ਰੋ. ਆਨੰਦ ਅਕਤੂਬਰ ਵਿਚ ਪੀਟਰ ਬੋਲ ਦੇ ਰੂਪ ਵਿਚ ਨਵੇਂ ਵਾਈਟ ਪ੍ਰੋਵੋਸਟ ਫੌਰ ਐਡਵਾਂਸਿਸ ਇਨ ਲਰਨਿੰਗ (ਵੀ.ਪੀ.ਏ.ਐਲ.) ਦਾ ਚਾਰਜ ਸੰਭਾਲਣਗੇ।
ਜਾਣਕਾਰੀ ਮੁਤਾਬਕ ਹਾਵਰਡ ਬਿਜ਼ਨਸ ਸਕੂਲ ਦੇ ਪ੍ਰੋ. ਆਨੰਦ ਸੀਨੀਅਰ ਐਸੋਸੀਏਟ ਡੀਨ ਅਤੇ ਐਚ.ਬੀ.ਐਕਸ. ਦੇ ਫ਼ੈਕਲਟੀ ਦੇ ਪ੍ਰਧਾਨ ਵੀ ਹਨ। ਆਨੰਦ ਨੇ ਕਿਹਾ ਕਿ ਉਹ ਅਪਣੀ ਯੂਨੀਵਰਸਟੀ ਵਿਚ ਵੱਡੀ ਭੂਮਿਕਾ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਤਿਆਰ ਹਨ ਅਤੇ ਨਾਲ ਹੀ ਨਵੇਂ ਮੌਕਿਆਂ ਲਈ ਉਤਸ਼ਾਹਿਤ ਹਨ। (ਪੀਟੀਆਈ)