ਮੈਕਸੀਕੋ 'ਚ ਟਰੇਨ ਅਤੇ ਬੱਸ ਦੀ ਟੱਕਰ, 7 ਦੀ ਮੌਤ, 17 ਜ਼ਖਮੀ

By : GAGANDEEP

Published : Aug 3, 2023, 2:22 pm IST
Updated : Aug 3, 2023, 2:22 pm IST
SHARE ARTICLE
photo
photo

ਟੱਕਰ ਕਾਰਨ ਰੇਲ ਬੱਸ ਨੂੰ ਪਟੜੀ 'ਤੇ ਕਰੀਬ 50 ਗਜ਼ (ਮੀਟਰ) ਤੱਕ ਘਸੀਟ ਕੇ ਲੈ ਗਈ।

 

ਕਵੇਰੇਟਾਰੋ: ਮੈਕਸੀਕੋ ਦੇ ਕਵੇਰੇਟਾਰੋ ਰਾਜ ਦੇ ਐਲ ਮਾਰਕੇਸ ਸ਼ਹਿਰ ਵਿਚ ਰੇਲ ਗੱਡੀ ਤੇ ਇਕ ਛੋਟੀ ਯਾਤਰੀ ਬੱਸ  ਦੀ ਆਪਸ ਵਿਚ ਟੱਕਰ ਹੋ ਗਈ। ਇਸ ਟੱਕਰ ਵਿਚ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ 17 ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਐਲ ਮਾਰਕੇਸ ਟਾਊਨਸ਼ਿਪ ਦੇ ਸਿਵਲ ਡਿਫੈਂਸ ਚੀਫ ਅਲੇਜੈਂਡਰੋ ਵਾਜ਼ਕੁਏਜ਼ ਮੇਲਾਡੋ ਨੇ ਕਿਹਾ ਕਿ 17 ਜ਼ਖ਼ਮੀਆਂ 'ਚੋਂ ਕਈਆਂ ਦੀ ਹਾਲਤ ਗੰਭੀਰ ਹੈ।

ਇਹ ਵੀ ਪੜ੍ਹੋ: ਛੱਤੀਸਗੜ੍ਹ: ਵਿਅਕਤੀ ਨੇ ਅਪਣੀ ਪਤਨੀ ਤੇ ਤਿੰਨ ਧੀਆਂ ਦਾ ਬੇਰਹਿਮੀ ਨਾਲ ਕੀਤਾ ਕਤਲ

ਕਵੇਰੇਟਾਰੋ  ਸੂਬੇ ਦੇ ਗ੍ਰਹਿ ਸਕੱਤਰ ਗੁਆਡਾਲੁਪੇ ਮੁੰਗੁਆ ਨੇ ਦਸਿਆ ਕਿ ਹਾਦਸੇ ਵਿਚ ਸੱਤ ਲੋਕਾਂ ਦੀ ਮੌਤ ਹੋ ਗਈ। ਮੌਕੇ ਦੀਆਂ ਤਸਵੀਰਾਂ ਵਿਚ ਬੱਸ ਦਾ ਮਲਬਾ ਪਟੜੀ ਦੇ ਇੱਕ ਪਾਸੇ ਪਿਆ ਹੋਇਆ ਦਿਖਾਈ ਦੇ ਰਿਹਾ ਹੈ। ਟੱਕਰ ਕਾਰਨ ਰੇਲ ਬੱਸ ਨੂੰ ਪਟੜੀ 'ਤੇ ਕਰੀਬ 50 ਗਜ਼ (ਮੀਟਰ) ਤੱਕ ਘਸੀਟ ਕੇ ਲੈ ਗਈ।

ਇਹ ਵੀ ਪੜ੍ਹੋ: ਚੀਨ 'ਚ ਹੜ੍ਹ ਨੇ ਮਚਾਈ ਤਬਾਹੀ, 21 ਲੋਕਾਂ ਦੀ ਮੌਤ  

Location: Mexico, Querétaro

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement