
ਗੱਡੀ 2 ਅਗੱਸਤ ਨੂੰ ਰਾਤ ਕਰੀਬ 9:30 ਵਜੇ ਪਛਮੀ ਵਰਜੀਨੀਆ ਦੇ ਮਾਰਸ਼ਲ ਕਾਊਂਟੀ ਵਿਚ ਇਕ ਸੜਕ ਤੋਂ ਹੇਠਾਂ ਉਤਰੀ ਮਿਲੀ ਸੀ।
ਨਿਊਯਾਰਕ : ਅਮਰੀਕੀ ਸੂਬੇ ਪਛਮੀ ਵਰਜੀਨੀਆ ’ਚ ਇਕ ਕਾਰ ਹਾਦਸੇ ਕਾਰਨ ਭਾਰਤੀ ਮੂਲ ਦੇ ਚਾਰ ਬਜ਼ੁਰਗਾਂ ਦੀ ਮੌਤ ਹੋ ਗਈ। ਮਾਰਸ਼ਲ ਕਾਊਂਟੀ ਸ਼ੈਰਿਫ ਮਾਈਕ ਡੌਗਰਟੀ ਨੇ ਇਕ ਬਿਆਨ ਵਿਚ ਕਿਹਾ ਕਿ ਕਿਸ਼ੋਰ ਦੀਵਾਨ, ਆਸ਼ਾ ਦੀਵਾਨ, ਸ਼ੈਲੇਸ਼ ਦੀਵਾਨ ਅਤੇ ਗੀਤਾ ਦੀਵਾਨ ਇਕ ਸੜਕੀ ਹਾਦਸੇ ਵਿਚ ਮ੍ਰਿਤਕ ਪਾਏ ਗਏ।
ਇਹ ਚਾਰੇ ਵਿਅਕਤੀ ਨਿਊਯਾਰਕ ਦੇ ਬਫੇਲੋ ਤੋਂ ਲਾਪਤਾ ਦੱਸੇ ਜਾ ਰਹੇ ਸਨ। ਉਨ੍ਹਾਂ ਦੀ ਗੱਡੀ 2 ਅਗੱਸਤ ਨੂੰ ਰਾਤ ਕਰੀਬ 9:30 ਵਜੇ ਪਛਮੀ ਵਰਜੀਨੀਆ ਦੇ ਮਾਰਸ਼ਲ ਕਾਊਂਟੀ ਵਿਚ ਇਕ ਸੜਕ ਤੋਂ ਹੇਠਾਂ ਉਤਰੀ ਮਿਲੀ ਸੀ।
ਨਿਊਯਾਰਕ ਸਟੇਟ ਗਵਰਨਰ ਕੈਥੀ ਹੋਚੁਲ ਦੇ ਦਫਤਰ ਵਿਚ ਏਸ਼ੀਆਈ ਅਮਰੀਕੀ ਅਤੇ ਪ੍ਰਸ਼ਾਂਤ ਟਾਪੂ ਮਾਮਲਿਆਂ ਦੇ ਨਿਰਦੇਸ਼ਕ ਸਿਬੂ ਨਾਇਰ ਨੇ ਨੇ ਦਸਿਆ ਕਿ ਉਹ ਹਲਕੇ ਹਰੇ ਰੰਗ ਦੀ ਕਾਰ ਚਲਾ ਰਹੇ ਸਨ ਅਤੇ ਉਨ੍ਹਾਂ ਨੂੰ ਆਖਰੀ ਵਾਰ ਪੈਨਸਿਲਵੇਨੀਆ ਦੇ ਏਰੀ ’ਚ ਇਕ ਫਾਸਟ ਫੂਡ ਜੁਆਇੰਟ ਵਿਚ ਵੇਖਿਆ ਗਿਆ ਸੀ। (ਪੀਟੀਆਈ)