
ਸਭ ਤੋਂ ਜ਼ਿਆਦਾ ਯੂ-ਟਰਨ ਟੈਰਿਫ਼ ਨੀਤੀ ’ਚ ਦੇਖਣ ਨੂੰ ਮਿਲਿਆ
US President Donald Trump reversed 34 of his own decisions : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਪਣਾ ਅਹੁਦਾ ਸੰਭਾਲੇ ਹੋਏ 194 ਦਿਨ ਹੋ ਗਏ ਹਨ। ਲਗਭਗ 200 ਦਿਨਾਂ ਵਾਲਾ ਉਨ੍ਹਾਂ ਦਾ ਇਹ ਕਾਰਜਕਾਲ ਉਥਲ-ਪੁਥਲ ਵਾਲਾ ਅਤੇ ਯੂ-ਟਰਨ ਵਾਲਾ ਰਿਹਾ ਹੈ। ਸਭ ਤੋਂ ਜ਼ਿਆਦਾ ਯੂ-ਟਰਨ ਟੈਰਿਫ਼ ਨੀਤੀਆਂ ’ਚ ਦੇਖਣ ਨੂੰ ਮਿਲਿਆ, ਟਰੰਪ ਹੁਣ ਤੱਕ ਟੈਰਿਫ਼ ਨਾਲ ਜੁੜੇ 28 ਫੈਸਲਿਆਂ ’ਤੇ ਯੂ ਟਰਨ ਲੈ ਕੇ ਚੁੱਕੇ ਹਨ।
ਟਰੰਪ ਪ੍ਰਸ਼ਾਸਨ ਨੇ ਹੁਣ ਤੱਕ ਰਿਕਾਰਡ 178 ਐਗਜੀਕਿਊਟਿਵ ਆਰਡਰ ਸਾਈਨ ਕੀਤੇ ਹਨ ਯਾਨੀ ਕਿ ਰਾਸ਼ਟਰਪਤੀ ਟਰੰਪ ਨੇ ਹਰ ਦਿਨ ਇਕ ਨਵਾਂ ਹੁਕਮ ਦਿੱਤਾ ਹੈ। ਇਨ੍ਹਾਂ ਵਿਚੋਂ 34 ਫੈਸਲੇ ਅਜਿਹੇ ਹਨ ਜਿਨ੍ਹਾਂ ਨੂੰ ਖੁਦ ਹੀ ਟਰੰਪ ਨੇ ਪਲਟ ਦਿੱਤਾ ਹੈ।
ਉਦਾਹਰਣ ਵਜੋਂ ਰਿਸਰਚ ਫੰਡਿੰਗ ’ਤੇ ਰੋਕ ਦੇ ਹੁਕਮ ਨੂੰ ਸਿਰਫ਼ 3 ਦਿਨਾਂ ’ਚ ਹੀ ਪਲਟ ਦਿੱਤਾ। ਇਸ ਤੋਂ ਇਲਾਵਾ ਊਰਜਾ ਖੇਤਰ ’ਚ ਦਿੱਤੀਆਂ ਗਈਆਂ ਰਾਹਤਾਂ ਨੂੰ ਵਾਪਸ ਲੈਣ ਦੇ ਫੈਸਲੇ ’ਤੇ ਟਰੰਪ ਵੱਲੋਂ ਦੋ ਹਫ਼ਤਿਆਂ ਮਗਰੋਂ ਯੂ-ਟਰਨ ਲਿਆ ਗਿਆ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਯੂ-ਟਰਨ ਵਾਲੇ ਫੈਸਲਿਆਂ ਦੇ ਚਲਦੇ ਸਭ ਤੋਂ ਜ਼ਿਆਦਾ ਭਰਮ ਇੰਡਸਟਰੀ ਵਰਲਡ ’ਚ ਬਣਿਆ ਹੋਇਆ ਹੈ।