
ਚੀਨ 'ਚ ਸਵਾਈਨ ਫ਼ੀਵਰ ਦੇ ਕਾਰਨ 38 ਹਜ਼ਾਰ ਤੋਂ ਜ਼ਿਆਦਾ ਸੂਰਾਂ ਨੂੰ ਮਾਰ ਦਿਤਾ ਗਿਆ ਹੈ..........
ਬੀਜਿੰਗ : ਚੀਨ 'ਚ ਸਵਾਈਨ ਫ਼ੀਵਰ ਦੇ ਕਾਰਨ 38 ਹਜ਼ਾਰ ਤੋਂ ਜ਼ਿਆਦਾ ਸੂਰਾਂ ਨੂੰ ਮਾਰ ਦਿਤਾ ਗਿਆ ਹੈ। ਸਰਕਾਰੀ ਮੀਡੀਆ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ। ਸਰਕਾਰੀ ਸੰਵਾਦ ਕਮੇਟੀ ਸਿਨਹੂਆ ਨੇ ਇਕ ਰੀਪੋਰਟ 'ਚ ਦੇਸ਼ ਦੇ ਖੇਤੀਬਾੜੀ ਮੰਤਰੀ ਦੇ ਹਵਾਲੇ ਨਾਲ ਦੱਸਿਆ ਕਿ ਪੰਜ ਚੀਨੀ ਸੂਬਿਆਂ 'ਚ ਇਸ ਬੀਮਾਰੀ ਦੇ ਮਾਮਲੇ ਸਾਹਮਣੇ ਆਏ ਹਨ। ਚੀਨ 'ਚ ਸਵਾਈਨ ਫ਼ੀਵਰ ਦਾ ਪਹਿਲਾ ਮਾਮਲਾ ਅਗਸਤ 'ਚ ਲਿਆਓਨਿੰਗ ਸੂਬੇ 'ਚ ਸਾਹਮਣੇ ਆਇਆ ਸੀ।
ਇਸ ਤੋਂ ਬਾਅਦ ਇਹ ਬੀਮਾਰੀ ਦੱਖਣ ਦੇ ਇਲਾਕਿਆਂ 'ਚ ਫ਼ੈਲ ਗਈ। ਸਿਨਹੂਆ ਨੇ ਰੀਪੋਰਟ 'ਚ ਦੱਸਿਆ ਕਿ ਇਸ ਵਾਇਰਸ ਦਾ ਫੈਲਣਾ ਜਾਰੀ ਹੈ। ਖੇਤੀਬਾੜੀ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਹਾਲਾਂਕਿ ਇਹ ਕੰਟਰੋਲ 'ਚ ਹੈ। ਸੰਯੁਕਤ ਰਾਸ਼ਟਰ ਦੇ ਖਾਦ ਤੇ ਖੇਤੀਬਾੜੀ ਸੰਗਠਨ ਨੇ ਪਿਛਲੇ ਹਫ਼ਤੇ ਚਿਤਾਵਨੀ ਦਿਤੀ ਸੀ ਕਿ ਇਹ ਬੀਮਾਰੀ ਏਸ਼ੀਆ ਦੇ ਹੋਰ ਹਿੱਸਿਆਂ 'ਚ ਵੀ ਫੈਲ ਸਕਦੀ ਹੈ। (ਏਜੰਸੀ)