ਯੂ. ਕੇ. ਗੱਤਕਾ ਫੈਡਰੇਸ਼ਨ ਵੱਲੋਂ 6ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ
Published : Sep 3, 2018, 6:43 pm IST
Updated : Sep 3, 2018, 6:43 pm IST
SHARE ARTICLE
 UK Gatka Federation organises 6th National Gatka Championship at Slough
UK Gatka Federation organises 6th National Gatka Championship at Slough

ਬਾਬਾ ਫਤਿਹ ਸਿੰਘ ਗੱਤਕਾ ਅਖਾੜਾ ਗਰੇਵਜੈਂਡ ਜੇਤੂ ਰਿਹਾ

ਸਲੋਹ/ ਚੰਡੀਗੜ  3 ਸਤੰਬਰ : ਯੂ. ਕੇ. ਗੱਤਕਾ ਫੈਡਰੇਸ਼ਨ ਵੱਲੋਂ ਸਥਾਨਕ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਦੇ ਸਹਿਯੋਗ ਨਾਲ ਸਿੱਖ ਸਪੋਰਟਸ ਸੈਂਟਰ ਸਲੋਹ ਵਿਖੇ 6ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ -2018 ਕਰਵਾਈ ਗਈ।  ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਪ੍ਰਧਾਨ ਯੂ.ਕੇ. ਗੱਤਕਾ ਫੈਡਰੇਸ਼ਨ ਦੀ ਰਹਿਨੁਮਾਈ ਹੇਠ ਹੋਈ ਇਸ ਚੈਂਪੀਅਨਸ਼ਿਪ 'ਚ ਲੇਟਨ, ਵੂਲਿਚ, ਗ੍ਰੇਵਜ਼ੈਂਡ, ਸਲੋਹ, ਡਰਬੀ, ਵਿਲਨਹਾਲ, ਸਮੈਦਿਕ, ਸਾਊਥਾਲ, ਮਾਨਚੈਸਟਰ, ਡਾਰਲਿੰਗਟਨ ਤੋਂ 12 ਗੱਤਕਾ ਅਖਾੜਿਆਂ ਦੇ ਬੱਚੇ-ਬੱਚੀਆਂ ਨੇ ਹਿੱਸਾ।

ਸਲੋਹ ਦੇ ਮੇਅਰ ਹਰਮੋਹਿੰਦਰ ਸਿੰਘ ਸੋਹਲ ਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਇਨਾਮਾਂ ਦੀ ਵੰਡ ਕੀਤੀ। ਇਹ ਮੁਕਾਬਲੇ ਉਮਰ ਵਰਗ ਦੇ ਹਿਸਾਬ ਨਾਲ ਕਰਵਾਏ ਗਏ। ਸਮੂਹ ਟੀਮਾਂ ਨੂੰ 12000 ਪੌਂਡ ਨਕਦ ਰਾਸ਼ੀ ਦੇ ਇਨਾਮ ਨਾਲ ਸਨਮਾਨ ਕੀਤਾ। ਸਵੇਰੇ 11 ਵਜੇ ਤੋਂ ਸ਼ਾਮ 8 ਵਜੇ ਤੱਕ ਚੱਲੇ ਸੋਟੀ-ਫਰੀ ਮੁਕਾਬਲਿਆਂ ਵਿੱਚ ਮਰਦਾਂ ਵਿੱਚੋਂ 18 ਸਾਲ ਤੋਂ ਵੱਧ ਉਮਰ ਵਰਗ ਵਿਚ ਬਾਬਾ ਫਤਿਹ ਸਿੰਘ ਗੱਤਕਾ ਅਖਾੜਾ ਗਰੇਵਜੈਂਡ ਪਹਿਲੇ ਜਦਕਿ ਦਮਦਮੀ ਟਕਸਾਲ ਗੱਤਕਾ ਅਖਾੜਾ ਡਰਬੀ ਦੂਜੇ ਸਥਾਨ 'ਤੇ ਆਇਆ।  

ਇਸੇ ਤਰਾਂ ਵਿਅਕਤੀਗਤ ਔਰਤਾਂ ਦੇ 18 ਸਾਲ ਤੋਂ ਵੱਧ ਉਮਰ ਵਰਗ ਵਿੱਚ ਡਾਰਲਿੰਗਟਨ ਤੋਂ ਸੰਦੀਪ ਕੌਰ ਪਹਿਲੇ ਅਤੇ ਡਰਬੀ ਤੋਂ ਉਪਦੇਸ਼ ਕੌਰ ਦੂਜੇ ਸਥਾਨ 'ਤੇ ਆਈ। ਉਧਰ ਲੜਕਿਆਂ ਦੇ 17 ਸਾਲ ਤੋਂ ਘੱਟ ਉਮਰ ਵਰਗ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗੱਤਕਾ ਅਖਾੜਾ ਸਮੈਦਿਕ (ਟੀਮ ਏ) ਪਹਿਲੇ ਸਥਾਨ 'ਤੇ ਜਦਕਿ ਅਕਾਲ ਸਹਾਇ ਗੱਤਕਾ ਅਖਾੜਾ, ਸਾਊਥਹਾਲ (ਟੀਮ ਬੀ) ਦੂਜੇ ਸਥਾਨ 'ਤੇ ਰਿਹਾ। ਇਸੇ ਤਰਾਂ ਵਿਅਕਤੀਗਤ ਕੁੜੀਆਂ ਦੇ 17 ਸਾਲ ਤੋਂ ਘੱਟ ਉਮਰ ਵਿਚ ਦਮਦਮੀ ਟਕਸਾਲ ਗੱਤਕਾ ਅਖਾੜਾ ਡਰਬੀ ਦੀ ਜੀਵਨ ਕੌਰ ਜੇਤੂ ਰਹੀ ਜਦਕਿ ਅਕਾਲ ਸਹਾਇ ਗੱਤਕਾ ਅਖਾੜਾ ਸਾਊਥਾਲ ਦੀ ਕੋਮਲਪ੍ਰੀਤ ਕੌਰ ਦੂਜੇ ਸਥਾਨ 'ਤੇ ਆਈ।

 ਉਧਰ ਲੜਕਿਆਂ ਦੇ 14 ਸਾਲ ਤੋਂ ਘੱਟ ਉਮਰ ਵਰਗ ਵਿਚ ਬਾਬਾ ਬੰਦਾ ਸਿੰਘ ਬਹਾਦਰ ਗੱਤਕਾ ਅਖਾੜਾ ਡਰਬੀ ਦੀ ਟੀਮ ਬੀ ਪਹਿਲੇ ਅਤੇ ਇਸੇ ਅਖਾੜੇ ਦੀ ਟੀਮ ਏ ਦੂਜੇ ਸਥਾਨ 'ਤੇ ਰਹੀ। ਵਿਅਕਤੀਗਤ ਕੁੜੀਆਂ ਦੇ 14 ਸਾਲ ਤੋਂ ਘੱਟ ਦੀ ਉਮਰ ਵਰਗ ਵਿੱਚ ਦਮਦਮੀ ਟਕਸਾਲ ਗੱਤਕਾ ਅਖਾੜਾ ਡਰਬੀ ਦੀ ਗੁਰਲੀਨ ਕੌਰ ਪਹਿਲੇ ਜਦਕਿ ਅਕਾਲ ਸਹਾਇ ਗਤਕਾ ਅਖਾੜਾ ਸਾਊਥਹਾਲ ਦੀ ਨਵਜੀਤ ਕੌਰ ਦੂਜੇ ਸਥਾਨ 'ਤੇ ਆਈ। ਇਸ ਮੌਕੇ ਵਰਡਲ ਗੱਤਕਾ ਫੈਡਰੇਸ਼ਨ ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਵਲੋਂ ਗੱਤਕਾ ਪ੍ਰੋਮੋਟਰ ਹਰਜੀਤ ਸਿੰਘ ਗਰੇਵਾਲ ਨੇ ਤਨਮਨਜੀਤ ਸਿੰਘ ਢੇਸੀ ਨੂੰ ਸਨਮਾਨਿਤ ਕੀਤਾ।

ਮੰਗੀ ਮਾਹਲ ਨੇ ਸਰਦਾਰੀਆਂ ਗੀਤ ਨਾਲ ਹਾਜ਼ਰੀ ਲਵਾਈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਯੂ.ਕੇ. ਗੱਤਕਾ ਫੈਡਰੇਸ਼ਨ ਦੇ ਸਕੱਤਰ ਹਰਮਨ ਸਿੰਘ, ਗੁਰਦਵਾਰਾ ਸਿੰਘ ਸਭਾ ਸਲੋਹ ਦੇ ਪ੍ਰਧਾਨ ਜੋਗਿੰਦਰ ਸਿੰਘ ਬੱਲ, ਰਾਮਗੜ੍ਹੀਆ ਸਭਾ ਸਲੋਹ ਦੇ ਹਰਜਿੰਦਰ ਸਿੰਘ ਗਹੀਰ, ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਗੁਰਮੇਲ ਸਿੰਘ ਮੱਲੀ, ਕੇਵਲ ਸਿੰਘ ਰੰਧਾਵਾ, ਸੁਖਦੇਵ ਸਿੰਘ ਸੋਖਾ ਉਦੋਪੁਰ, ਸਰਬਜੀਤ ਸਿੰਘ ਵਿਰਕ, ਬਲਿਹਾਰ ਸਿੰਘ,

ਲੱਖਾ ਸਿੰਘ, ਸੋਢੀ ਫ਼ਤਹਿ ਸਕੈਫਫੋਲਡਿੰਗ, ਤਜਿੰਦਰ ਸਿੰਘ ਸੇਖੋਂ, ਸ਼ਮਿੰਦਰ ਸਿੰਘ ਧਾਲੀਵਾਲ, ਸਰਬਜੀਤ ਸਿੰਘ ਗਰੇਵਾਲ, ਸਾਧੂ ਸਿੰਘ ਜੋਗੀ, ਪ੍ਰਭਜੋਤ ਸਿੰਘ ਬਿੱਟੂ ਮੋਹੀ, ਤਲਵਿੰਦਰ ਸਿੰਘ ਢਿੱਲੋਂ, ਗੁਰਚਰਨ ਸਿੰਘ ਸੂਜਾਪੁਰ, ਹਰਜਿੰਦਰ ਸਿੰਘ ਮੰਡੇਰ, ਗਿਆਨੀ ਪਿਆਰਾ ਸਿੰਘ ਡਰਬੀ, ਹਰਬਿੰਦਰ ਸਿੰਘ ਗੜੀਬਖ਼ਸ਼ ਆਦਿ ਹਾਜ਼ਰ ਸਨ। ਚੈਂਪੀਅਨਸ਼ਿਪ ਦੀ ਕੁਮੈਂਟਰੀ ਦਵਿੰਦਰ ਸਿੰਘ ਪਤਾਰਾ ਅਤੇ ਸੋਖਾ ਢੇਸੀ ਨੇ ਕੀਤੀ |

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement