
ਨਿਊਜ਼ੀਲੈਂਡ ਦੇ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਨੇ ‘ਹਿੰਸਕ ਕੱਟੜਪੰਥੀ’ ਨੂੰ ਗੋਲੀ ਮਾਰ ਦਿੱਤੀ ਜਿਸ ਨੇ ਸੁਪਰਮਾਰਕੀਟ ਵਿਚ ਚਾਕੂ ਨਾਲ ਛੇ ਲੋਕਾਂ ਉੱਤੇ ਹਮਲਾ ਕੀਤਾ ਸੀ।
ਵੇਲਿੰਗਟਨ: ਨਿਊਜ਼ੀਲੈਂਡ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹਨਾਂ ਨੇ ਇੱਕ ‘ਹਿੰਸਕ ਕੱਟੜਪੰਥੀ’ ਨੂੰ ਗੋਲੀ ਮਾਰ ਦਿੱਤੀ ਜਿਸ ਨੇ ਇਕ ਸੁਪਰਮਾਰਕੀਟ ਵਿਚ ਚਾਕੂ ਨਾਲ ਛੇ ਲੋਕਾਂ ਉੱਤੇ ਹਮਲਾ ਕੀਤਾ ਸੀ। ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ (New Zealand Prime Minister Jacinda Ardern) ਨੇ ਇਸ ਘਟਨਾ ਨੂੰ ਅਤਿਵਾਦੀ ਹਮਲਾ ਕਰਾਰ ਦਿੱਤਾ ਹੈ।
New Zealand supermarket attacker killed
ਹੋਰ ਪੜ੍ਹੋ: ਦਿੱਲੀ ਦੰਗੇ:ਕੋਰਟ ਦੀ ਨਾਰਾਜ਼ਗੀ, ‘ਪੁਲਿਸ ਨੇ ਅਦਾਲਤ ਦੀਆਂ ਅੱਖਾਂ 'ਤੇ ਪੱਟੀ ਬੰਨ੍ਹਣ ਦੀ ਕੀਤੀ ਕੋਸ਼ਿਸ਼’
ਉਹਨਾਂ ਕਿਹਾ ਕਿ ਹਮਲਾਵਰ ਸ੍ਰੀਲੰਕਾ ਦਾ ਨਾਗਰਿਕ ਸੀ ਜੋ ਇਸਲਾਮਿਕ ਸਟੇਟ ਸਮੂਹ ਦੇ ਪ੍ਰਭਾਵ ਹੇਠ ਸੀ। ਉਹਨਾਂ ਦੱਸਿਆ ਕਿ ਉਹ ਪਹਿਲਾ ਤੋਂ ਹੀ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਦੇ ਨਿਗਰਾਨੀ ਵਿਚ ਸੀ। ਇਕ ਪ੍ਰੈੱਸ ਕਾਨਫਰੰਸ ਦੌਰਾਨ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਕਿਹਾ, ‘ਅੱਜ ਜੋ ਕੁਝ ਵੀ ਹੋਇਆ ਉਹ ਨਿੰਦਣਯੋਗ ਸੀ। ਇਹ ਘਿਨੌਣਾ ਅਤੇ ਗਲਤ ਸੀ। ਹਮਲਾਵਰ ਦੀ ਪਛਾਣ ਕਿਸੇ ਕਾਰਨ ਤੋਂ ਜ਼ਾਹਰ ਨਹੀਂ ਕੀਤੀ ਜਾ ਰਹੀ। ਉਹ 2011 ਵਿਚ ਨਿਊਜ਼ੀਲੈਂਡ ਆਇਆ ਸੀ ਅਤੇ 2016 ਤੱਕ ਸੁਰੱਖਿਆ ਲਈ ਖਤਰਾ ਬਣ ਗਿਆ’।
ਹੋਰ ਪੜ੍ਹੋ: 'ਆਪ' ਵੱਲੋਂ ਇਜਲਾਸ ਵਧਾਉਣ ਦੀ ਮੰਗ, ਕਿਹਾ-ਇੱਕ ਦਿਨ ਦਾ ਸੈਸ਼ਨ ਰੱਖ ਕੇ ਸਰਕਾਰ ਨੇ ਕੀਤੀ ਖਾਨਾਪੂਰਤੀ