
ਇਹ ਹਮਲਾ ਅਫ਼ਗਾਨਿਸਤਾਨ ਦੇ ਨੰਗਾਹਾਰ ਪ੍ਰਾਂਤ ਵਿਚ ਆਈਐਸਆਈਐਸ ਖੁਰਾਸਾਦ ਸਮੂਹ ਦੇ ਟਿਕਾਣਿਆਂ ਉੱਤੇ ਕੀਤਾ ਗਿਆ ਹੈ।
ਵਾਸ਼ਿੰਗਟਨ: ਸੰਯੁਕਤ ਰਾਜ ਅਮਰੀਕਾ ਦੀ ਫੌਜ ਨੇ ਇਸਲਾਮਿਕ ਸਟੇਟ (Drone strike against Islamic State) ਦੇ ਟਿਕਾਣਿਆਂ ’ਤੇ ਡਰੋਨ ਨਾਲ ਹਵਾਈ ਹਮਲਾ ਕੀਤਾ ਹੈ। ਇਹ ਹਮਲਾ ਅਫ਼ਗਾਨਿਸਤਾਨ ਦੇ ਨੰਗਾਹਾਰ ਪ੍ਰਾਂਤ ਵਿਚ ਆਈਐਸਆਈਐਸ ਖੁਰਾਸਾਦ (ISIS-Khorasan) ਸਮੂਹ ਦੇ ਟਿਕਾਣਿਆਂ ਉੱਤੇ ਕੀਤਾ ਗਿਆ ਹੈ।
US carried out drone strike against Islamic State
‘ਰੱਬ ਦੇ ਕੰਪਿਊਟਰ ’ਤੇ ਬਣਿਆ ਕੋਰੋਨਾ, ਉਨ੍ਹਾਂ ਨੇ ਬਣਾਈ ਹੈ ਮਰਨ ਵਾਲਿਆਂ ਦੀ ਲਿਸਟ’- ਭਾਜਪਾ ਮੰਤਰੀ
ਅਮਰੀਕੀ ਰੱਖਿਆ ਵਿਭਾਗ ਦੇ ਬੁਲਾਰੇ ਕੈਪਟਨ ਬਿਲ ਅਰਬਨ ਨੇ ਦਾਅਵਾ ਕੀਤਾ ਹੈ ਕਿ ਨੰਗਾਹਾਰ ਹਮਲੇ ਵਿਚ ਕਾਬੁਲ ਧਮਾਕਿਆਂ (Kabul Blasts) ਦਾ ਮਾਸਟਰਮਾਈਂਡ ਮਾਰਿਆ ਗਿਆ ਹੈ। ਉੱਥੇ ਹੀ ਅਮਰੀਕਾ ਨੇ ਅਪਣੇ ਨਾਗਰਿਕਾਂ ਨੂੰ ਕਿਹਾ ਹੈ ਕਿ ਉਹ ਕਾਬੁਲ ਏਅਰਪੋਰਟ ਤੋਂ ਤੁਰੰਤ ਹਟ ਜਾਣ, ਕਿਉਂਕਿ ਉੱਥੇ ਖਤਰਾ ਹੈ।
At Kabul Blasts
ਹੋਰ ਪੜ੍ਹੋ: ਦੇਸ਼ ਨੂੰ ਬਚਾਉਣ ਦੀ ਲੜਾਈ ਸ਼ੁਰੂ ਹੋ ਚੁੱਕੀ ਹੈ : ਰਾਕੇਸ਼ ਟਿਕੈਤ
ਸੈਂਟਰਲ ਕਮਾਂਡ ਦੇ ਕੈਪਟਨ ਬਿਲ ਅਰਬਨ ਨੇ ਕਿਹਾ, "ਅਫਗਾਨਿਸਤਾਨ ਦੇ ਨੰਗਾਹਾਰ ਪ੍ਰਾਂਤ ਵਿਚ ਮਨੁੱਖ ਰਹਿਤ ਹਵਾਈ ਹਮਲਾ ਕੀਤਾ ਗਿਆ ਹੈ ਅਤੇ ਸ਼ੁਰੂਆਤੀ ਸੰਕੇਤ ਹਨ ਕਿ ਅਸੀਂ ਅਪਣੇ ਨਿਸ਼ਾਨੇ ਨੂੰ ਮਾਰ ਸੁੱਟਿਆ ਹੈ।"
Kabul Airport
ਹੋਰ ਪੜ੍ਹੋ: ਸੰਪਾਦਕੀ: ਅਫ਼ਗ਼ਾਨਿਸਤਾਨ ਵਿਚ ਇਸਲਾਮਿਕ ਸਟੇਟ ਵਾਲੇ ਹੁਣ ਤਾਲਿਬਾਨ ਨੂੰ ਉਥੋਂ ਕੱਢਣਗੇ!
ਦੱਸ ਦਈਏ ਕਿ ਇਸ ਤੋਂ ਇਕ ਦਿਨ ਪਹਿਲਾਂ ਕਾਬੁਲ ਏਅਰਪੋਟ ’ਤੇ ਹੋਏ ਧਮਾਕਿਆਂ ਵਿਚ 13 ਅਮਰੀਕੀ ਫੌਜੀਆਂ ਸਣੇ 170 ਲੋਕਾਂ ਦੀ ਮੌਤ ਹੋ ਗਈ। ਇਸ ਹਮਲੇ ਦੀ ਜ਼ਿੰਮੇਵਾਰੀ ਆਈਐਸਆਈਐਸ-ਕੇ ਨੇ ਲਈ ਸੀ। ਇਸ ਹਮਲੇ ਤੋਂ ਬਾਅਦ ਅਮਰੀਕਾ ਨੇ ਚਿਤਾਵਨੀ ਦਿੱਤੀ ਸੀ ਕਿ ਇਸ ਦਾ ਬਦਲਾ ਲਿਆ ਜਾਵੇਗਾ ਅਤੇ ਅਤਿਵਾਦੀਆਂ ਨੂੰ ਲੱਭ ਕੇ ਮਾਰਿਆ ਜਾਵੇਗਾ।