
ਖੇਤਰ ਵਿਚ ਅਚਾਨਕ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ ਪਰ ਇੰਨੀ ਤੀਬਰਤਾ ਨਾਲ ਹੜ੍ਹਾਂ ਦੀ ਉਮੀਦ ਨਹੀਂ ਸੀ।
ਨਿਊਯਾਰਕ - ਅਮਰੀਕਾ ਦੇ ਪੂਰਬੀ ਤੱਟ 'ਤੇ ਤੂਫ਼ਾਨ ਈਡਾ ਨੇ ਤਬਾਹੀ ਮਚਾਈ ਹੋਈ ਹੈ। ਵੀਰਵਾਰ ਨੂੰ ਤੂਫਾਨ ਦੇ ਪ੍ਰਭਾਵ ਨਾਲ ਸ਼ੁਰੂ ਹੋਈ ਭਾਰੀ ਬਾਰਸ਼ ਨੇ ਨਦੀਆਂ ਦੇ ਪਾਣੀ ਦਾ ਪੱਧਰ ਉੱਚਾ ਕਰ ਦਿੱਤਾ ਅਤੇ ਇਸ ਤੋਂ ਬਾਅਦ ਆਏ ਹੜ੍ਹ ਨੇ ਘਰਾਂ ਅਤੇ ਗੱਡੀਆਂ 'ਚ ਪਾਣੀ ਭਰ ਦਿੱਤਾ ਜਿਸ ਵਿਚ 40 ਲੋਕਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਖੇਤਰ ਵਿਚ ਅਚਾਨਕ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ ਪਰ ਇੰਨੀ ਤੀਬਰਤਾ ਨਾਲ ਹੜ੍ਹਾਂ ਦੀ ਉਮੀਦ ਨਹੀਂ ਸੀ।
Storm Ida kills 45 people across six US states
ਬੁੱਧਵਾਰ ਰਾਤ ਅਤੇ ਵੀਰਵਾਰ ਸਵੇਰ ਦੇ ਵਿਚਕਾਰ ਮੈਰੀਲੈਂਡ ਤੋਂ ਕਨੈਕਟੀਕਟ ਤੱਕ ਤੂਫਾ ਦੀ ਚਪੇਟ 'ਚ ਆਉਣ ਨਾਲ 46 ਲੋਕਾਂ ਦੀ ਮੌਤ ਹੋ ਗਈ। ਨਿਊ ਜਰਸੀ ਦੇ ਗਵਰਨਰ, ਡੈਮੋਕ੍ਰੇਟਿਕ ਪਾਰਟੀ ਦੇ ਫਿਲ ਮਰਫੀ ਨੇ ਕਿਹਾ ਕਿ ਘੱਟੋ ਘੱਟ 23 ਲੋਕਾਂ ਦੀ ਮੌਤ ਹੋ ਗਈ ਸੀ। ਪੁਲਿਸ ਨੇ ਦੱਸਿਆ ਕਿ ਨਿਊਯਾਰਕ ਸਿਟੀ ਵਿਚ 13 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚੋਂ 11 ਦੀ ਮੌਤ ਹੇਠਲੇ ਅਪਾਰਟਮੈਂਟ ਵਿਚ ਪਾਣੀ ਭਰਨ ਨਾਲ ਹੋਈ। ਉਪਨਗਰ ਵੈਸਟਚੇਸਟਰ ਕਾਉਂਟੀ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ - ਪਠਲਾਵਾ ਦੇ ਨੌਜਵਾਨ ਦੀ ਬੈਲਜੀਅਮ ’ਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
Storm Ida kills 45 people across six US states
ਅਧਿਕਾਰੀਆਂ ਨੇ ਦੱਸਿਆ ਕਿ ਪੈਨਸਿਲਵੇਨੀਆ ਵਿਚ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਜਦਕਿ ਇਕ ਦੀ ਮੌਤ ਤੂਫਾ ਨਾਲ ਡਿੱਗੇ ਦਰੱਖਤ ਦੀ ਚਪੇਟ 'ਚ ਆਉਣ ਨਾਲ ਹੋਈ। ਇੱਕ ਹੋਰ ਵਿਅਕਤੀ ਆਪਣੀ ਪਤਨੀ ਨੂੰ ਬਚਾਉਣ ਵਿਚ ਮਦਦ ਕਰਦੇ ਹੋਏ ਕਾਰ 'ਚ ਪਾਣੀ ਭਰਨ ਨਾਲ ਮਰ ਗਿਆ।