
ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼
ਸਿੰਗਾਪੁਰ : ਸਿੰਗਾਪੁਰ ’ਚ ਇਕ 52 ਸਾਲ ਦੇ ਭਾਰਤੀ ਨਾਗਰਿਕ ਨੂੰ ਅਪਣੇ ਜਾਣਕਾਰ ਪਰਵਾਰ ਦੀ ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ ’ਚ 14 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਸਿੰਗਾਪੁਰ ’ਚ 14 ਸਾਲ ਤੋਂ ਘੱਟ ਉਮਰ ਦੀ ਲੜਕੀ ਨਾਲ ਛੇੜਛਾੜ ਕਰਨ ’ਤੇ ਦੋਸ਼ੀ ਨੂੰ 5 ਸਾਲ ਤਕ ਦੀ ਕੈਦ, ਜੁਰਮਾਨਾ, ਬੈਂਤ ਮਾਰਨ ਜਾਂ ਅਜਿਹੀ ਕੋਈ ਸਜ਼ਾ ਹੋ ਸਕਦੀ ਹੈ। ਵਿਅਕਤੀ ਨੂੰ ਬੈਂਤ ਮਾਰਨ ਦੀ ਸਜ਼ਾ ਨਹੀਂ ਦਿਤੀ ਜਾ ਸਕਦੀ ਕਿਉਂਕਿ ਉਹ 50 ਸਾਲ ਤੋਂ ਵੱਧ ਉਮਰ ਦਾ ਹੈ।
‘ਦਿ ਸਟ੍ਰੇਟਸ ਟਾਈਮਜ਼’ ਅਖਬਾਰ ਮੁਤਾਬਕ ਵਿਅਕਤੀ ਨੇ ਅਪਣਾ ਜੁਰਮ ਕਬੂਲ ਕਰ ਲਿਆ ਹੈ। ਡਿਪਟੀ ਪਬਲਿਕ ਪ੍ਰੋਸੀਕਿਊਟਰ ਸੂਰਿਆ ਪ੍ਰਕਾਸ਼ ਨੇ ਅਦਾਲਤ ਨੂੰ ਦਸਿਆ ਕਿ ਉੱਤਰੀ ਸਿੰਗਾਪੁਰ ਦੇ ਸੇਮਬਾਵਾਂਗ ਵਿਖੇ ਖੇਡ ਦੇ ਮੈਦਾਨ ਨੇੜੇ ਇਕ ਵਿਅਕਤੀ ਨੇ ਲੜਕੀ ਨਾਲ ਛੇੜਛਾੜ ਕੀਤੀ ਸੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ 13 ਸਾਲ ਦੀ ਲੜਕੀ ਅਕਤੂਬਰ 2022 ਦੀ ਇਕ ਸ਼ਾਮ ਨੂੰ ਉਸ ਨਾਲ ਮੋਟਰਸਾਈਕਲ ’ਤੇ ਘੁੰਮਣ ਲਈ ਗਈ ਸੀ।