
Russia Ukraine War : ਪੁਤਿਨ ਪਹੁੰਚੇ ਮੰਗੋਲੀਆ, ਜਿਥੇ ਗ੍ਰਿਫਤਾਰੀ ਵਾਰੰਟ ਦੇ ਬਾਵਜੂਦ ਉਨ੍ਹਾਂ ਦਾ ਕੀਤਾ ਗਿਆ ਸ਼ਾਨਦਾਰ ਸਵਾਗਤ
Russia Ukraine War : ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਦੇਸ਼ ਦੇ ਮੱਧ ਹਿੱਸੇ ਵਿਚ ਰੂਸੀ ਹਮਲੇ ਵਿੱਚ ਘੱਟੋ-ਘੱਟ 41 ਲੋਕ ਮਾਰੇ ਗਏ ਅਤੇ 180 ਜ਼ਖਮੀ ਹੋ ਗਏ।
ਇਹ ਵੀ ਪੜੋ : Pathankot News : ਸਾਬਕਾ ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਤੇ ਭਰਾ ਦਾ ਕਤਲ ਕਰਨ ਵਾਲਿਆਂ ਨੂੰ ਸਜ਼ਾ
ਯੂਕਰੇਨ 'ਤੇ ਮਿਜ਼ਾਈਲ ਹਮਲੇ ਦੇ ਵਿਚਕਾਰ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਮੰਗਲਵਾਰ ਨੂੰ ਮੰਗੋਲੀਆ ਪਹੁੰਚੇ, ਜਿੱਥੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਅੰਤਰਰਾਸ਼ਟਰੀ ਵਾਰੰਟ ਜਾਰੀ ਹੋਣ ਦੇ ਬਾਵਜੂਦ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਯੂਕਰੇਨ 'ਤੇ ਮਾਸਕੋ ਦੇ ਹਮਲੇ ਦੌਰਾਨ ਕੀਤੇ ਗਏ ਕਥਿਤ ਯੁੱਧ ਅਪਰਾਧਾਂ ਨੂੰ ਲੈ ਕੇ ਪੁਤਿਨ ਦੇ ਖਿਲਾਫ ਅੰਤਰਰਾਸ਼ਟਰੀ ਵਾਰੰਟ ਜਾਰੀ ਕੀਤਾ ਗਿਆ ਸੀ। ਦ ਹੇਗ ਸਥਿਤ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ (ਆਈਸੀਸੀ) ਵੱਲੋਂ ਕਰੀਬ 18 ਮਹੀਨੇ ਪਹਿਲਾਂ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਜਾਣ ਤੋਂ ਬਾਅਦ ਆਈਸੀਸੀ ਦੇ ਕਿਸੇ ਮੈਂਬਰ ਦੇਸ਼ ਦਾ ਪੁਤਿਨ ਦਾ ਇਹ ਪਹਿਲਾ ਦੌਰਾ ਹੈ।
(For more news apart from Ukraine shaken by Russia's latest missile attack, 41 people dead, 180 injured News in Punjabi, stay tuned to Rozana Spokesman)