ਆਧੁਨਿਕ ਭਾਰਤੀ ਇਤਿਹਾਸ ਦੇ ‘ਸੱਭ ਤੋਂ ਕਾਲੇ’ ਸਾਲਾਂ ’ਚ ਸ਼ਾਮਲ ਹੈ 1984: ਅਮਰੀਕੀ ਸੈਨੇਟਰ
Published : Oct 3, 2022, 12:27 pm IST
Updated : Oct 3, 2022, 12:27 pm IST
SHARE ARTICLE
Among the 'darkest' years of modern Indian history is 1984: US Senator
Among the 'darkest' years of modern Indian history is 1984: US Senator

ਸਿੱਖਾਂ ’ਤੇ ਹੋਏ ਅਤਿਆਚਾਰਾਂ ਨੂੰ ਯਾਦ ਰੱਖਣ ਦੀ ਜ਼ਰੂਰਤ, ਤਾਕਿ ਜ਼ਿੰਮੇਵਾਰਾਂ ਨੂੰ ਜਵਾਬਦੇਹ ਠਹਿਰਾਇਆ ਜਾ ਸਕੇ

 

ਵਾਸ਼ਿੰਗਟਨ: ਅਮਰੀਕਾ ਦੇ ਇਕ ਸੈਨੇਟਰ ਨੇ 1984 ’ਚ ਹੋਏ ਸਿੱਖ ਵਿਰੋਧੀ ਦੰਗਿਆਂ ਨੂੰ ਆਧੁਨਿਕ ਭਾਰਤੀ ਇਤਿਹਾਸ ਦੇ ‘ਸਭ ਤੋਂ ਕਾਲੇ’ ਸਾਲਾਂ ਵਿੱਚੋਂ ਇਕ ਦਸਦੇ ਹੋਏ ਸਿੱਖ ’ਤੇ ਹੋਏ ਅਤਿਆਚਾਰਾਂ ਨੂੰ ਯਾਦ ਰੱਖਣ ਦੀ ਜ਼ਰੂਰਤ ਦਸੀ ਹੈ, ਤਾਕਿ ਇਸ ਲਈ ਜ਼ਿੰਮੇਵਾਰਾਂ ਨੂੰ ਜਵਾਬਦੇਹ ਠਹਿਰਾਇਆ ਜਾ ਸਕੇ। ਭਾਰਤ ਵਿਚ 31 ਅਕਤੂਬਰ, 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਸ ਦੇ ਸਿੱਖ ਅੰਗ ਰਖਿਅਕਾਂ ਦੁਆਰਾ ਕਤਲ ਤੋਂ ਬਾਅਦ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਹਿੰਸਾ ਭੜਕ ਗਈ। ਇਸ ਹਿੰਸਾ ਵਿਚ ਪੂਰੇ ਭਾਰਤ ਵਿਚ 3,000 ਤੋਂ ਵਧ ਸਿੱਖ ਮਾਰੇ ਗਏ ਸਨ।

ਸੈਨੇਟਰ ਪੈਟ ਟੂਮੀ ਨੇ ਸੈਨੇਟ ਨੂੰ ਅਪਣੇ ਸੰਬੋਧਨ ਵਿਚ ਕਿਹਾ, “ਸਾਲ 1984 ਆਧੁਨਿਕ ਭਾਰਤੀ ਇਤਿਹਾਸ ਵਿਚ ਸੱਭ ਤੋਂ ਕਾਲੇ ਸਾਲਾਂ ਵਿਚੋਂ ਇਕ ਹੈ। ਦੁਨੀਆਂ ਨੇ ਦੇਖਿਆ ਕਿ ਭਾਰਤ ਵਿਚ ਨਸਲੀ ਸਮੂਹਾਂ ਵਿਚਕਾਰ ਬਹੁਤ ਸਾਰੀਆਂ ਹਿੰਸਕ ਘਟਨਾਵਾਂ ਹੋਈਆਂ, ਜਿਨ੍ਹਾਂ ’ਚੋਂ ਕਈਆਂ ’ਚ ਖ਼ਾਸ ਤੌਰ ’ਤੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ।’’ ਉਨ੍ਹਾਂ ਕਿਹਾ, “ਅੱਜ ਅਸੀਂ ਇਥੇ ਉਸ ਦੁਖਾਂਤ ਨੂੰ ਯਾਦ ਕਰ ਰਹੇ ਹਾਂ ਜੋ ਭਾਰਤ ਦੇ ਪੰਜਾਬ ਸੂਬੇ ਵਿਚ ਅਤੇ ਕੇਂਦਰ ਸਰਕਾਰ ’ਚ ਸਿੱਖਾਂ ਦਰਮਿਆਨ ਦਹਾਕਿਆਂ ਦੇ ਜਾਤੀ ਤਣਾਅ ਤੋਂ ਬਾਅਦ 1 ਨਵੰਬਰ 1984 ਨੂੰ ਵਾਪਰਿਆ ਸੀ।’’

ਪੈਨਸਿਲਵੇਨੀਆ ਦੇ ਸੈਨੇਟਰ ਨੇ ਕਿਹਾ ਕਿ ਅਕਸਰ ਅਜਿਹੇ ਮਾਮਲਿਆਂ ਵਿਚ, ਅਧਿਕਾਰਤ ਅੰਦਾਜ਼ੇ ਪੂਰੀ ਕਹਾਣੀ ਨਹੀਂ ਦਸਦੇ, ਪਰ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਭਾਰਤ ਭਰ ਵਿਚ 30,000 ਤੋਂ ਵਧ ਸਿੱਖ ਮਰਦਾਂ, ਔਰਤਾਂ ਅਤੇ ਬੱਚਿਆਂ ਨੂੰ ਭੀੜ ਨੇ ਜਾਣਬੁੱਝ ਕੇ ਨਿਸ਼ਾਨਾ ਬਣਾਇਆ, ਬਲਾਤਕਾਰ ਕੀਤਾ, ਕਤਲ ਕੀਤਾ ਅਤੇ ਉਜੜਨ ਲਈ ਮਜਬੂਰ ਕੀਤਾ ਗਿਆ। ਉਨ੍ਹਾਂ ਕਿਹਾ, “ਭਵਿੱਖ ਵਿਚ ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਰੋਕਣ ਲਈ, ਸਾਨੂੰ ਉਨ੍ਹਾਂ ਦੇ ਪੁਰਾਣੇ ਰੂਪਾਂ ਨੂੰ ਪਛਾਣਨਾ ਹੋਵੇਗਾ। ਸਾਨੂੰ ਸਿੱਖਾਂ ਵਿਰੁਧ ਕੀਤੇ ਗਏ ਅਤਿਆਚਾਰਾਂ ਨੂੰ ਯਾਦ ਰਖਣਾ ਚਾਹੀਦਾ ਹੈ ਤਾਂ ਜੋ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾ ਸਕੇ ਅਤੇ ਦੁਨੀਆਂ ਭਰ ’ਚ ਸਿੱਖ ਭਾਈਚਾਰੇ ਜਾਂ ਹੋਰ ਭਾਈਚਾਰਿਆਂ ਵਿਰੁਧ ਅਜਿਹਾ ਦੁਖਾਂਤ ਦੁਬਾਰਾ ਨਾ ਹੋਵੇ।’’

ਟੂਮੀ “ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ’’ ਦੇ ਮੈਂਬਰ ਵੀ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਪੰਜਾਬ ਖੇਤਰ ਵਿਚ ਸਿੱਖ ਧਰਮ ਦੀਆਂ ਜੜ੍ਹਾਂ ਲਗਭਗ 600 ਸਾਲ ਪੁਰਾਣੀਆਂ ਹਨ। ਦੁਨੀਆਂ ਦੇ ਪ੍ਰਮੁੱਖ ਧਰਮਾਂ ਵਿਚੋਂ ਇਕ, ਸਿੱਖ ਧਰਮ ਦੇ ਵਿਸ਼ਵ ਭਰ ਵਿਚ ਲਗਭਗ 3 ਕਰੋੜ ਲੋਕ ਹਨ। ਅਮਰੀਕਾ ਵਿਚ ਇਨ੍ਹਾਂ ਦੀ ਗਿਣਤੀ ਲਗਭਗ 700,000 ਹੈ। ਉਨ੍ਹਾਂ ਕਿਹਾ ਕਿ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਸਿੱਖਾਂ ਨੇ ਸਾਰੇ ਧਾਰਮਕ, ਸਭਿਆਚਾਰਕ ਅਤੇ ਨਸਲੀ ਪਿਛੋਕੜ ਵਾਲੇ ਲੋਕਾਂ ਦੀ ਸੇਵਾ ਲਈ ਡੂੰਘੀ ਵਚਨਬੱਧਤਾ ਦਿਖਾਈ ਹੈ, ਜਿਸ ਨਾਲ ਉਨ੍ਹਾਂ ਦੀ ਉਦਾਰਤਾ ਅਤੇ ਭਾਈਚਾਰੇ ਦੀ ਭਾਵਨਾ ਜ਼ਾਹਰ ਹੁੰਦੀ ਹੈ।

ਟੂਮੀ ਨੇ ਕਿਹਾ, “ਕੋਵਿਡ-19 ਮਹਾਂਮਾਰੀ ਦੌਰਾਨ, ਪੈਨਸਿਲਵੇਨੀਆ ਅਤੇ ਸੰਯੁਕਤ ਰਾਜ ਅਮਰੀਕਾ ਵਿਚ ਸਿੱਖਾਂ ਨੇ ਹਜ਼ਾਰਾਂ ਪ੍ਰਵਾਰਾਂ ਨੂੰ ਕਰਿਆਨੇ ਦਾ ਸਾਮਾਨ, ਮਾਸਕ ਅਤੇ ਹੋਰ ਸਾਮਾਨ ਉਪਲੱਬਧ ਕਰਾਏ ਅਤੇ ਉਦੋਂ ਉਨ੍ਹਾਂ ਲਈ ਨਸਲ, ਧਰਮ ਜਾਂ ਪੰਥ ਦਾ ਕੋਈ ਮਤਲਬ ਨਹੀਂ ਸੀ।’’ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਨਿਜੀ ਤੌਰ ’ਤੇ ਸਿੱਖਾਂ ਦੀ ਭਾਵਨਾ ਨੂੰ ਦੇਖਿਆ ਹੈ ਅਤੇ ਬਰਾਬਰਤਾ, ਸਤਿਕਾਰ ਅਤੇ ਸ਼ਾਂਤੀ ਦੀ ਸਿੱਖ ਪਰੰਪਰਾ ਨੂੰ ਚੰਗੀ ਤਰ੍ਹਾਂ ਸਮਝਿਆ ਹੈ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਸਿੱਖ ਭਾਈਚਾਰਿਆਂ ਦੀ ਮੌਜੂਦਗੀ ਅਤੇ ਯੋਗਦਾਨ ਨੇ ਨਾ ਸਿਰਫ਼ ਦੇਸ਼ ਨੂੰ ਸਗੋਂ ਉਨ੍ਹਾਂ ਦੇ ਗੁਆਂਢ ਨੂੰ ਵੀ ਅਮੀਰ ਕੀਤਾ ਹੈ। ਇਸ ਦੌਰਾਨ, ਇਥੇ ਭਾਰਤੀ ਮੂਲ ਦੇ ਨੌ ਮਨੁੱਖੀ ਅਧਿਕਾਰ ਸੰਗਠਨਾਂ ਨੇ ਭਾਜਪਾ ਵਿਚ ਘੱਟ ਗਿਣਤੀਆਂ ਵਿਰੁਧ ਕਥਿਤ ‘ਧਾਰਮਕ ਅਤਿਆਚਾਰ, ਭੇਦਭਾਵ ਅਤੇ ਭੀੜ ਵਲੋਂ ਹਿੰਸਾ’’ ਦੇ ਮੁੱਦੇ ਉਠਾਉਣ ਲਈ ਸਨਿਚਰਵਾਰ ਨੂੰ ‘ਦਿ ਨਿਊਯਾਰਕ ਟਾਈਮਜ਼’ ਵਿਚ ਇਕ ਇਸ਼ਤਿਹਾਰ ਪ੍ਰਕਾਸ਼ਤ ਕਰਵਾਇਆ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement