
ਤਾਲਿਬਾਨ ਦੇ ਗੌਡਫਾਦਰ ਮੰਨੇ ਜਾਣ ਵਾਲੇ ਪ੍ਰਮੁੱਖ ਪਾਕਿਸਤਾਨੀ ਧਰਮ ਗੁਰੂ ਮੌਲਾਨਾ ਸਮੀਉਲ ਹੱਕ ਦੀ ਸ਼ੁੱਕਰਵਾਰ ਨੂੰ ਰਾਵਲਪਿੰਡੀ ਵਿਚ ਉਨ੍ਹਾਂ ਦੇ ਘਰ ਚਾਕੂ ਮਾਰ ....
ਇਸਲਾਮਾਬਾਦ (ਭਾਸ਼ਾ): ਤਾਲਿਬਾਨ ਦੇ ਗੌਡਫਾਦਰ ਮੰਨੇ ਜਾਣ ਵਾਲੇ ਪ੍ਰਮੁੱਖ ਪਾਕਿਸਤਾਨੀ ਧਰਮ ਗੁਰੂ ਮੌਲਾਨਾ ਸਮੀਉਲ ਹੱਕ ਦੀ ਸ਼ੁੱਕਰਵਾਰ ਨੂੰ ਰਾਵਲਪਿੰਡੀ ਵਿਚ ਉਨ੍ਹਾਂ ਦੇ ਘਰ ਚਾਕੂ ਮਾਰ ਕੇ ਕਤਲ ਕਰ ਦਿਤਾ ਗਿਆ। ਦੱਸ ਦਈਏ ਕਿ ਇਹ ਜਾਣਕਾਰੀ ਉਨ੍ਹਾਂ ਦੇ ਪਰਵਾਰ ਨੇ ਦਿਤੀ। 82 ਸਾਲ ਦੇ ਹੱਕ ਖੈਬਰ ਪਖਤੂਨਖਵਾ ਦੇ ਅਕੋਰਾ ਖੱਟਕ ਸ਼ਹਿਰ ਵਿਚ ਇਸਲਾਮੀ ਮਦਰਸੇ ਦਾਰੁਲ ਉਲੂਮ ਹੱਕਾਨਿਆ ਦੇ ਮਖੀ ਅਤੇ ਕਟੜਪੰਥੀ ਰਾਜਨੀਤਿਕ ਪਾਰਟੀ ਜ਼ਮਿਅਤ ਉਲੇਮਾ-ਏ-ਇਸਲਾਮ ਸਾਮੀ (ਜੇਯੂਆਈ ਐਸ) ਦੇ ਪ੍ਰਧਾਨ ਸਨ। ਜਾਣਕਾਰੀ ਮੁਤਾਬਕ ਉਨ੍ਹਾਂ ਦੇ ਬੇਟੇ ਮੌਲਾਨਾ ਹਮੀਦੁਲ ਹੱਕ
Taliban GodFather
ਦੇ ਹਵਾਲੇ ਨੇ ਕਿਹਾ ਕਿ ਅਣਪਛਾਤੇ ਹਮਲਾਵਾਰਾਂ ਨੇ ਸਮੀਉਲ ਹੱਕ ਦੀ ਉਸ ਸਮੇਂ ਹੱਤਿਆ ਕਰ ਦਿਤੀ ਜਦੋਂ ਉਹ ਅਪਣੇ ਕਮਰੇ ਵਿਚ ਅਰਾਮ ਕਰ ਰਹੇ ਸਨ। ਹਮੀਦੁਲ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਦਾ ਨਿਜੀ ਸੁਰੱਖਿਆਕਰਮੀ ਬਾਜ਼ਾਰ ਗਿਆ ਹੋਇਆ ਸੀ ਅਤੇ ਜਦੋਂ ਉਹ ਪਰਤਿਆ ਤਾਂ ਉਸਨੇ ਸਮੀਉਲ ਨੂੰ ਖੂਨ ਨਾਲ ਲੱਥਪਤ ਵੇਖਿਆ। ਦੱਸ ਦਈਏ ਕਿ ਜੇਯੂਆਈ ਐਸ ਦੇ ਪੇਸ਼ਾਵਰ ਪ੍ਰਧਾਨ ਨੇ ਵੀ ਰਾਵਲਪਿੰਡੀ ਵਿਚ ਹਮਲੇ 'ਚ ਹੱਕ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਜ਼ਿਕਰਯੋਗ ਹੈ ਕਿ ਸ਼ੁਰੂ ਵਿਚ ਇਸ ਬਾਰੇ ਵਿਵਾਦਤ ਖਬਰਾਂ ਆਈਆਂ ਸਨ ਕਿ ਹੱਕ ਦੀ ਹੱਤਿਆ ਕਿਸ ਤਰ੍ਹਾਂ ਹੋਈ ਅਤੇ ਕਤਲ ਪਿਛੇ ਕੀ ਕਾਰਨ ਹੈ।
Taliban GodFather
ਮੀਡਿਆ ਸੰਗਠਨਾਂ ਨੇ ਕਿਹਾ ਸੀ ਕਿ ਉਨ੍ਹਾਂ ਦੀ ਮੌਤ ਬੰਦੂਕ ਹਮਲੇ 'ਚ ਹੋਈ ਹੈ ਜਦੋਂ ਕਿ ਹੱਕ ਦੇ ਬੇਟੇ ਨੇ ਸਪਸ਼ਟ ਕੀਤਾ ਹੈ ਕਿ ਧਰਮਗੁਰੂ ਦਾ ਕਤਲ ਚਾਕੂ ਨਾਲ ਕੀਤਾ ਗਿਆ ਹੈ।