Canada News : ਟੋਰਾਂਟੋ ਪੁਲਿਸ ਵੱਲੋਂ ਕਾਰ ਚੋਰਾਂ ਦੇ ਗਿਰੋਹ ਦਾ ਪਰਦਾਫਾਸ਼, ਆਟੋ ਚੋਰੀ ਦੀ ਜਾਂਚ ਦੌਰਾਨ 59 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

By : BALJINDERK

Published : Nov 3, 2024, 12:25 pm IST
Updated : Nov 3, 2024, 12:25 pm IST
SHARE ARTICLE
 ਟੋਰਾਂਟੋ ਦਾ ਪੁਲਿਸ ਅਧਿਕਾਰੀ ਜਾਣਕਾਰੀ ਦਿੰਦੇ ਹੋਏ
ਟੋਰਾਂਟੋ ਦਾ ਪੁਲਿਸ ਅਧਿਕਾਰੀ ਜਾਣਕਾਰੀ ਦਿੰਦੇ ਹੋਏ

Canada News : ਆਰੋਪੀਆਂ ਪਾਸੋਂ 360 ਚੋਰੀ ਦੇ ਵਾਹਨ ਹੋਏ ਬਰਾਮਦ, ਜਿਨ੍ਹਾਂ ਵਿਰੁੱਧ 300 ਤੋਂ ਵੱਧ ਦੋਸ਼ ਕੀਤੇ ਗਏ ਆਇਦ

Canada News : ਕਾਰ ਚੋਰਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਟੋਰਾਂਟੋ ਪੁਲਿਸ ਵੱਲੋਂ 59 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਵਿਰੁੱਧ 300 ਤੋਂ ਵੱਧ ਦੋਸ਼ ਆਇਦ ਕੀਤੇ ਗਏ ਹਨ। ਜੁਲਾਈ ਵਿਚ ਆਰੰਭੇ ਪ੍ਰੌਜੈਕਟ ਥੌਰੋਬ੍ਰੈੱਡ ਅਧੀਨ 360 ਚੋਰੀ ਕੀਤੀਆਂ ਗੱਡੀਆਂ ਬਰਾਮਦ ਹੋ ਚੁੱਕੀਆਂ ਹਨ ਅਤੇ ਵੱਡੀ ਗਿਣਤੀ ਵਿਚ ਹੋਰ ਗ੍ਰਿਫ਼ਤਾਰੀਆਂ ਹੋਣ ਦਾ ਜ਼ਿਕਰ ਕੀਤਾ ਜਾ ਰਿਹਾ ਹੈ।

1

ਪੁਲਿਸ ਵੱਲੋਂ ਬਰਾਮਦ ਗੱਡੀਆਂ ਦੀ ਕੀਮਤ 14 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਫਰਜ਼ੀ ਤਰੀਕੇ ਨਾਲ ਤਿਆਰ ਕੀਤੇ ਵ੍ਹੀਕਲ ਆਇਡੈਂਟੀਫਿਕੇਸ਼ਨ ਨੰਬਰਾਂ ਰਾਹੀਂ ਅੱਗੇ ਵੇਚਿਆ ਜਾਂਦਾ। ਜਾਅਲੀ ਵੀ.ਆਈ.ਐਨ. ਤਿਆਰ ਕਰਨ ਵਿਚ ਸਰਵਿਸ ਉਨਟਾਰੀਓ ਦੇ ਕੁਝ ਮੁਲਾਜ਼ਮ ਵੀ ਕਾਰ ਚੋਰਾਂ ਦਾ ਸਾਥ ਦੇ ਰਹੇ ਸਨ। ਸਰਵਿਸ ਉਨਟਾਰੀਓ ਦੇ ਮੁਲਾਜ਼ਮਾਂ ਵੱਲੋਂ ਕਥਿਤ ਤੌਰ ’ਤੇ ਅਸਲ ਵੀ.ਆਈ.ਐਨ. ਨਾਲ ਮੇਲ ਖਾਂਦੇ ਨੰਬਰ ਤਿਆਰ ਕੀਤੇ ਜਾਂਦੇ ਅਤੇ ਮਹਿੰਗੀ ਗੱਡੀ ਸਸਤੇ ਭਾਅ ’ਤੇ ਗਾਹਕਾਂ ਨੂੰ ਵੇਚ ਦਿਤੀ ਜਾਂਦੀ।

1

14 ਮਿਲੀਅਨ ਡਾਲਰ ਦੀਆਂ 360 ਗੱਡੀਆਂ ਬਰਾਮਦ ਟੋਰਾਂਟੋ ਪੁਲਿਸ ਵੱਲੋਂ ਫਿਲਹਾਲ ਸਰਵਿਸ ਉਨਟਾਰੀਓ ਦੇ ਕਿਸੇ ਮੁਲਾਜ਼ਮ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ। ਦੂਜੇ ਪਾਸੇ ਪੁਲਿਸ ਵੱਲੋਂ ਸ਼ਹਿਰ ਵਿਚ ਕਈ ਅਜਿਹੀਆਂ ਦੁਕਾਨਾਂ ਦੀ ਪਛਾਣ ਵੀ ਕੀਤੀ ਗਈ ਹੈ ਜਿਥੇ ਗੱਡੀਆਂ ਦਾ ਮੂੰਹ ਮੁਹਾਂਦਰਾ ਹੀ ਬਦਲ ਦਿਤਾ ਜਾਂਦਾ ਸੀ। ਟੋਰਾਂਟੋ ਪੁਲਿਸ ਵੱਲੋਂ ਕਾਰ ਚੋਰਾਂ ਦੇ ਵੱਡੇ ਗਿਰੋਹ ਦਾ ਪਰਦਾ ਫਾਸ਼ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਉਨਟਾਰੀਓ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ ਵੱਲੋਂ ਜਾਅਲੀ ਰਜਿਸਟ੍ਰੇਸ਼ਨ ਰੋਕਣ ਲਈ ਉਪਾਵਾਂ ਦਾ ਐਲਾਨ ਕੀਤਾ ਗਿਆ।

1

ਇਥੇ ਦਸਣਾ ਬਣਦਾ ਹੈ ਕਿ ਪੁਲਿਸ ਵੱਲੋਂ ਗ੍ਰਿਫ਼ਤਾਰ ਸ਼ੱਕੀਆਂ ਦੀ ਉਮਰ 18 ਸਾਲ ਤੋਂ 69 ਸਾਲ ਦਰਮਿਆਨ ਦੱਸੀ ਜਾ ਰਹੀ ਹੈ ਅਤੇ ਫਿਲਹਾਲ ਇਨ੍ਹਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ।

(For more news apart from Toronto police busted a big gang of car thieves, arrested 59 people during auto theft investigation News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM
Advertisement