ਅਗਲੇ ਸਾਲ 27 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਐਮਰਜੈਂਸੀ ਮਨੁੱਖੀ ਸਹਾਇਤਾ ਦੀ ਹੋਵੇਗੀ ਜ਼ਰੂਰਤ : UN
Published : Dec 3, 2021, 11:17 am IST
Updated : Dec 3, 2021, 11:17 am IST
SHARE ARTICLE
UN
UN

18 ਕਰੋੜ 30 ਲੱਖ ਜ਼ਿਆਦਾ ਲੋੜਵੰਦ ਲੋਕਾਂ ਦੀ ਮਦਦ ਲਈ ਕੀਤੀ ਅਪੀਲ 

ਜੇਨੇਵਾ, 2 ਦਸੰਬਰ : ਸੰਯੁਕਤ ਰਾਸ਼ਟਰ ਦਾ ਅਨੁਮਾਨ ਹੈ ਕਿ ਜੰਗ, ਅਸੁਰੱਖਿਆ, ਭੁੱਖਮਰੀ, ਜਲਵਾਯੂ ਪਰਿਵਰਤਨ ਅਤੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਅਫਗਾਨਿਸਤਾਨ, ਇਥੋਪੀਆ, ਮਿਆਂਮਾਰ, ਸੀਰੀਆ ਅਤੇ ਯਮਨ ਵਰਗੇ ਦੇਸ਼ਾਂ ’ਚ ਅਗਲੇ ਸਾਲ 27 ਕਰੋੜ 40 ਲੱਖ ਲੋਕਾਂ ਨੂੰ ਐਮਰਜੈਂਸੀ ਮਨੁੱਖੀ ਸਹਾਇਤਾ ਦੀ ਜ਼ਰੂਰਤ ਹੋਵੇਗੀ।

UNUN

‘ਮਨੁੱਖੀ ਮਾਮਲਿਆਂ ਦੇ ਤਾਲਮੇਲ ਦਫ਼ਤਰ (ਓ.ਸੀ.ਐਚ.ਏ.) ਵਲੋਂ ਜਾਰੀ ਸਾਲਾਨਾ ਰਿਪੋਰਟ ’ਚ ਕਿਹਾ ਗਿਆ ਹੈ ਕਿ ਸਾਲ 2022 ’ਚ ਐਮਰਜੈਂਸੀ ਸਹਾਇਤਾ ਦੀ ਜ਼ਰੂਰਤਮੰਦ ਲੋਕਾਂ ਦੀ ਗਿਣਤੀ ’ਚ 17 ਫ਼ੀ ਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ।

ਸੰਯੁਕਤ ਰਾਸ਼ਟਰ ਦੀ ਸੰਸਥਾ ਨੇ ਦਾਨਕਰਤਾਵਾਂ ਨੂੰ ਅਪੀਲ ਕੀਤੀ ਹੈ ਕਿ ਦੁਨੀਆਂ ਭਰ ਦੇ ਸੱਭ ਤੋਂ ਜ਼ਿਆਦਾ ਲੋੜਵੰਦ 18 ਕਰੋੜ 30 ਲੱਖ ਲੋਕਾਂ ਦੀ ਮਦਦ ਲਈ ਉਹ 41 ਅਰਬ ਡਾਲਰ ਦਾਨ ਕਰਨ। ਓ.ਸੀ.ਐਚ.ਏ. ਦੇ ਮੁਖੀ ਮਾਰਟਿਨ ਗ੍ਰਿਫ਼ਿਥਸ ਨੇ ਕਿਹਾ ਕਿ ਜਲਵਾਯੂ ਦਾ ਸੰਕਟ ਵਿਸ਼ਵ ਦੇ ਸੱਭ ਤੋਂ ਕਮਜ਼ੋਰ ਲੋਕਾਂ ਨੂੰ ਸੱਭ ਤੋਂ ਜ਼ਿਆਦਾ ਪ੍ਰਭਾਵਿਤ ਕਰ ਰਿਹਾ ਹੈ।

United NationUnited Nation

ਵਿਸ਼ੇਸ਼ ਰੂਪ ਨਾਲ ਇਥੋਪੀਆ, ਮਿਆਂਮਾਰ ਅਤੇ ਅਫ਼ਗ਼ਾਨਿਸਤਾਨ ’ਚ ਅਸਥਿਰਤਾ ਵਧੀ ਹੈ ਅਤੇ ਸੰਘਰਸ਼ ਦੀ ਸਥਿਤੀ ਵਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਹਾਮਾਰੀ ਖ਼ਤਮ ਨਹੀਂ ਹੋਈ ਹੈ ਅਤੇ ਗ਼ਰੀਬ ਦੇਸ਼ ਟੀਕੇ ਤੋਂ ਵਾਂਝੇ ਹਨ। ਉਨ੍ਹਾਂ ਕਿਹਾ ਕਿ ਇਸ ਸਾਲ 70 ਫ਼ੀ ਸਦੀ ਲੋਕਾਂ ਤਕ ਸਹਾਇਤਾ ਪਹੁੰਚੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement