
ਬੈਲਜੀਅਮ ਵਿਚ ਜਾਨਲੇਵਾ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ...
ਬ੍ਰਸੇਲਸ: ਬੈਲਜੀਅਮ ਵਿਚ ਜਾਨਲੇਵਾ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਚੀਨ ਦੇ ਵੁਹਾਨ ਤੋਂ ਬੈਲਜੀਅਮ ਵਾਪਸ ਭੇਜਿਆ ਗਿਆ ਇਕ ਵਿਅਕਤੀ ਕੋਰੋਨਾਵਾਇਰਸ ਨਾਲ ਇਨਫੈਕਟਿਡ ਪਾਇਆ ਗਿਆ। ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਦੱਸਿਆ ਕਿ ਵਿਅਕਤੀ ਸਿਹਤਮੰਦ ਸੀ ਅਤੇ ਉਸ ਵਿਚ ਇਸ ਬੀਮਾਰੀ ਦੇ ਕੋਈ ਲੱਛਣ ਨਹੀਂ ਸਨ।
Corona Virus
ਇਹ ਵਿਅਕਤੀ ਹਫਤੇ ਦੇ ਅਖੀਰ ਵਿਚ ਚੀਨ ਦੇ ਵੁਹਾਨ ਤੋਂ ਬੈਲਜੀਅਮ ਵਾਪਸ ਭੇਜੇ ਗਏ 9 ਲੋਕਾਂ ਵਿਚੋਂ ਇਕ ਹੈ। ਇਨਫੈਕਟਿਡ ਵਿਅਕਤੀ ਨੂੰ ਵਿਸ਼ੇਸ਼ ਹਸਪਤਾਲ ਲਿਜਾਇਆ ਗਿਆ ਹੈ ਅਤੇ ਹੋਰ ਲੋਕਾਂ ਨੂੰ ਨਿਗਰਾਨੀ ਵਿਚ ਰੱਖਿਆ ਗਿਆ ਹੈ। ਚੀਨ ਤੋਂ ਬਾਹਰ ਕੋਰੋਨਾ ਵਾਇਰਸ ਦੇ 180 ਮਾਮਲਿਆਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ।
Corona
ਉੱਧਰ ਚੀਨ ਵਿਚ ਇਸ ਦੇ 20 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।ਮੰਗਲਵਾਰ ਸਵੇਰ ਤੱਕ ਚੀਨ ਵਿਚ ਮੌਤ ਦਰ ਵੱਧ ਕੇ 425 ਹੋ ਗਈ, ਜਿਸ ਵਿਚ 20,438 ਮਾਮਲੇ ਪੁਸ਼ਟੀ ਵਾਲੇ ਹਨ। ਚੀਨ ਦੇ ਬਾਹਰ ਹਾਂਗਕਾਂਗ ਅਤੇ ਫਿਲਪੀਨਜ਼ ਵਿਚ ਇਕ-ਇਕ ਵਿਅਕਤੀ ਦੀ ਮੌਤ ਦੀ ਖਬਰ ਹੈ।