
ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਦਿਨ ਪ੍ਰਤੀ ਦਿਨ ਇਸ ਵਾਇਰਸ ਦੀ ਲਾਗ ਚੀਨ ਸਮੇਤ ਵਿਸ਼ਵ ਦੇ ਕਈ ਦੇਸ਼ਾਂ ...
ਨਵੀਂ ਦਿੱਲੀ : ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਦਿਨ ਪ੍ਰਤੀ ਦਿਨ ਇਸ ਵਾਇਰਸ ਦੀ ਲਾਗ ਚੀਨ ਸਮੇਤ ਵਿਸ਼ਵ ਦੇ ਕਈ ਦੇਸ਼ਾਂ ਵਿਚ ਫੈਲਦੀ ਜਾ ਰਹੀ ਹੈ। ਚੀਨ ਤੋਂ ਇਸ ਵਾਇਰਸ ਨਾਲ ਮਰਨ ਵਾਲਿਆ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਹੁਣ ਖਬਰ ਆਈ ਹੈ ਕਿ ਇਸ ਵਾਇਰਸ ਕਾਰਨ 425 ਲੋਕ ਆਪਣੀ ਜਾਨ ਗਵਾ ਚੁੱਕੇ ਹਨ।
File Photo
ਕੋਰੋਨਾ ਵਾਇਰਸ ਨਾਲ ਚੀਨ ਵਿਚ 20 ਹਜ਼ਾਰ ਤੋਂ ਵੱਧ ਲੋਕ ਪੀੜਤ ਹਨ। ਇਹ ਵਾਇਰਸ ਦੁਨੀਆਂ ਦੇ ਲਗਭਗ 25 ਦੇਸ਼ਾਂ ਵਿਚ ਵੀ ਫੈਲ ਗਿਆ ਹੈ। ਕੋਰੋਨਾ ਵਾਇਰਸ ਦੇ ਕਹਿਰ ਨੇ ਵੇਖਦਿਆਂ ਵਿਸ਼ਵ ਸਿਹਤ ਸੰਗਠਨ ਨੇ ਵੀ ਅੰਤਰਰਾਸ਼ਟਰੀ ਐਮਰਜੈਂਸੀ ਐਲਾਨ ਦਿੱਤੀ ਹੈ। 1.4 ਅਰਬ ਦੀ ਅਬਾਦੀ ਵਾਲੇ ਚੀਨ ਵਿਚ ਕੋਰੋਨਾ ਵਾਇਰਸ ਕਾਰਨ ਹੁਣ ਮੈਡੀਕਲ ਉਪਕਰਨਾ ਦੀ ਕਮੀ ਵੀ ਹੋ ਗਈ ਹੈ ਜਿਸ ਦੀ ਪੂਰਤੀ ਲਈ ਉਹ ਹੁਣ ਚੀਨ ਵਿਦੇਸ਼ਾਂ ਤੋਂ ਮਦਦ ਲੈ ਰਿਹਾ ਹੈ ਕਿਉਂਕਿ ਚੀਨ ਵਿਚ ਮੈਡੀਕਲ ਮਾਸਕ, ਮੈਡੀਕਲ ਗਾਓਨ ਅਤੇ ਸੁੱਰਖਿਆ ਗੋਗਲਜ਼ ਦੀ ਜ਼ਰੂਰਤ ਹੈ।
File Photo
ਕੋਰੋਨਾ ਵਾਇਰਸ ਦਾ ਸਾਇਡ ਇਫੈਕਟ ਹੁਣ ਵਿਦੇਸ਼ਾਂ ਵਿਚ ਘੁੰਮਣ ਗਏ ਜਾਂ ਫਿਰ ਉੱਥੇ ਰਹਿ ਰਹੇ ਚੀਨੀ ਨਾਗਰਿਕਾਂ 'ਤੇ ਵੀ ਪੈ ਰਿਹਾ ਹੈ। ਕਈ ਦੇਸ਼ਾਂ ਦੇ ਹੋਟਲਾਂ ਨੇ ਆਪਣੇ ਇੱਥੇ ਚੀਨੀ ਨਾਗਰਿਕਾਂ ਦੀ ਨੋ ਐਂਟਰੀ ਕਰ ਦਿੱਤੀ ਹੈ ਜਿਸ ਦਾ ਕਾਫੀ ਵਿਰੋਧ ਵੀ ਹੋਇਆ ਹੈ। ਦੁਨੀਆਂ ਦੇ ਦੇਸ਼ਾਂ ਨੇ ਚੀਨ ਵਿਚੋਂ ਆਪਣੇ ਨਾਗਰਿਕਾਂ ਨੂੰ ਵੀ ਕੱਢਣਾ ਸ਼ੁਰੂ ਕਰ ਦਿੱਤਾ ਹੈ। ਭਾਰਤ ਨੇ ਵੀ ਬੀਤੇ ਸ਼ਨਿੱਚਰਵਾਰ ਨੂੰ ਚੀਨ ਵਿਚ ਰਹਿ ਰਹੇ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਸਪੈਸ਼ਲ ਫਲਾਇਟ ਭੇਜੀ ਸੀ ਜੋ ਕਿ ਐਤਵਾਰ ਨੂੰ ਸਾਰੇ ਨਾਗਰਿਕਾਂ ਨੂੰ ਦਿੱਲੀ ਲੈ ਕੇ ਆਈ ਹੈ। ਇਨ੍ਹਾਂ ਦੇ ਨਾਲ ਮਾਲਦੀਵ ਦੇ ਵੀ 7 ਨਾਗਰਿਕ ਆਏ ਹਨ।
File Photo
ਭਾਰਤ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਏਅਰਪੋਰਟਾਂ ਉੱਤੇ ਨਿਗਰਾਨੀ ਵਧਾ ਦਿੱਤੀ ਗਈ ਹੈ। ਖਾਸ ਕਰਕੇ ਚੀਨ ਤੋਂ ਫਲਾਇਟਾਂ ਰਾਹੀਂ ਆ ਰਹੇ ਯਾਤਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਬਾਵਜੂਦ ਦੇਸ਼ ਵਿਚ ਕੋਰੋਨਾ ਵਾਇਰਸ ਦੇ ਕਈ ਸ਼ੱਕੀ ਮਰੀਜਾਂ ਦੇ ਮਾਮਲੇ ਸਾਹਮਣੇ ਆਏ ਹਨ। ਕੇਰਲ ਵਿਚ ਤਾਂ ਤਿੰਨ ਕੋਰੋਨਾ ਵਾਇਰਸ ਦੇ ਮਾਮਲਿਆ ਦੀ ਪੁਸ਼ਟੀ ਵੀ ਹੋ ਚੁੱਕੀ ਹੈ।