
ਪਾਕਿਸਤਾਨ ਦੇ ਖ਼ੈਬਰ ਪਖ਼ਤੂਨਵਾ ਸੂਬੇ ਦੇ ਹਰੀਪੁਰ ਜ਼ਿਲ੍ਹੇ ਦੇ ਸਥਾਨਕ ਪ੍ਰਸ਼ਾਸਨ ਨੇ ਸਿਦੀਕੀ-ਏ-ਅਕਬਰ ਚੌਕ ਤੋਂ ਮਹਾਨ ਸਿੱਖ ਜਨਰਲ ਹਰੀ ਸਿੰਘ ਨਲੂਆ ਦਾ ਬੁਤ ਹਟਾ ਦਿਤਾ ਹੈ।
ਪੇਸ਼ਾਵਰ : ਪਾਕਿਸਤਾਨ ਦੇ ਖ਼ੈਬਰ ਪਖ਼ਤੂਨਵਾ ਸੂਬੇ ਦੇ ਹਰੀਪੁਰ ਜ਼ਿਲ੍ਹੇ ਦੇ ਸਥਾਨਕ ਪ੍ਰਸ਼ਾਸਨ ਨੇ ਸਿਦੀਕੀ-ਏ-ਅਕਬਰ ਚੌਕ ਤੋਂ ਮਹਾਨ ਸਿੱਖ ਜਨਰਲ ਹਰੀ ਸਿੰਘ ਨਲੂਆ ਦਾ ਬੁਤ ਹਟਾ ਦਿਤਾ ਹੈ। ਅੱਠ ਫ਼ੁਟ ਲੰਬੇ ਧਾਤ ਦੇ ਬੁੱਤ ਦਾ ਨਿਰਮਾਣ ਸਤੰਬਰ 2017 ਵਿਚ ਕੀਤਾ ਗਿਆ ਸੀ। ਇਹ ਸ਼ਹਿਰ ਦੀ ਸੁੰਦਰਤਾ ਯੋਜਨਾ ਦੇ ਰੂਪ ਵਿਚ ਮੌਜੂਦ ਸੀ। ਇਸਲਾਮ ਦੇ ਪਹਿਲੇ ਖ਼ਲੀਫ਼ਾ ਹਜ਼ਰਤ ਅਬਦੁਲ ਬਕਰ (ਆਰਏ) ਦੇ ਨਾਮ ’ਤੇ ਚੌਰਾਹੇ ’ਤੇ ਧਾਰਮਕ ਦਲਾਂ ਦੁਆਰਾ ਇਸ ਦੀ ਸਥਾਪਨਾ ’ਤੇ ਇਤਰਾਜ਼ ਪ੍ਰਗਟਾਏ ਜਾਣ ਤੋਂ ਬਾਅਦ ਬੁਤ ਨੂੰ ਹਟਾ ਦਿਤਾ ਗਿਆ।
Statue of Hari Singh Nalwa was demolished in Pakistan
ਸਥਾਨਕ ਪ੍ਰਸ਼ਾਸਨ ਵਲੋਂ ਹਰੀ ਸਿੰਘ ਨਲੂਆ ਦਾ ਬੁਤ ਢਾਹੇ ਜਾਣ ਦੀ ਖ਼ਬਰ ਨੇ ਸਿੱਖਾਂ ਦੀਆਂ ਭਾਵਨਾਤਮਕ ਅਤੇ ਧਾਰਮਕ ਕਦਰਾਂ-ਕੀਮਤਾਂ ਨੂੰ ਸੱਟ ਪਹੁੰਚਾਈ ਹੈ। ਬੁਤ ਢਾਹੇ ਜਾਣ ਤੋਂ ਗੁੱਸੇ ਵਿਚ ਆਏ ਸਿੱਖਾਂ ਦਾ ਕਹਿਣਾ ਹੈ ਕਿ ਬੁਤ ਸਥਾਪਤ ਕਰਦੇ ਸਮੇਂ ਬਹੁਤ ਲੰਬੇ-ਚੌੜੇ ਦਾਅਵੇ ਕੀਤੇ ਗਏ ਸਨ ਕਿ ਧਾਰਮਕ ਟੂਰਿਜ਼ਮ ਅਤੇ ਸਹਿਣਸ਼ੀਲਤਾ ਨੂੰ ਵਧਾਇਆ ਜਾ ਰਿਹਾ ਹੈ ਪਰ ਹੁਣ ਪ੍ਰਸ਼ਾਸਨ ਦੁਆਰਾ ਬੁਤ ਨੂੰ ਤੋੜਨਾ ਸਮਝ ਤੋਂ ਬਾਹਰ ਹੈ।
ਸਿੱਖਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਵਿਚ ਇਸ ਤਰ੍ਹਾਂ ਦਾ ਫ਼ੈਸਲੇ ਲੈਣ ਵਾਲੇ ਅਧਿਕਾਰੀ ਭੁੱਲ ਗਏ ਹਨ ਕਿ ਇਤਿਹਾਸ ਨੂੰ ਨਾ ਤਾਂ ਬਦਲਿਆ ਜਾ ਸਕਦਾ ਹੈ ਅਤੇ ਨਾ ਹੀ ਪਲਟਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਹਰੀ ਸਿੰਘ ਨਲੂਆ ਸਿੱਖ ਖ਼ਾਲਸਾ ਸੈਨਾ ਦੇ ਕਮਾਂਡਰ-ਇਨ-ਚੀਫ਼ ਸਨ। ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਦੀ ਸਥਾਪਨਾ ਅਤੇ ਉਨ੍ਹਾਂ ਦੀਆਂ ਜਿੱਤਾਂ ਵਿਚ ਇਕ ਪ੍ਰਮੁੱਖ ਭੂਮਿਕਾ ਨਿਭਾਈ। ਉਨ੍ਹਾਂ ਘੱਟ ਤੋਂ ਘੱਟ 20 ਪਮੁੱਖ ਅਤੇ ਇਤਿਹਾਸਕ ਯੁੱਧਾਂ ਦੀ ਕਮਾਨ ਸਾਂਭੀ ਸੀ ਜਾਂ ਉਸ ਵਿਚ ਹਿੱਸਾ ਲਿਆ। ਇਨ੍ਹਾਂ ਵਿਚੋਂ ਸੱਭ ਤੋਂ ਮਹੱਤਵਪੂਰਨ ਕਸੂਰ, ਸਿਆਲਕੋਟ, ਅਟਕ, ਮੁਲਤਾਨ, ਕਸ਼ਮੀਰ, ਪੇਸ਼ਾਵਰ ਅਤੇ ਜਮਰੂਦ ਦੀ ਲੜਾਈ ਸੀ, ਜਿਸ ਵਿਚ ਹਰੀ ਸਿੰਘ ਨਲਵਾ ਨੇ ਕਮਾਨ ਸਾਂਭੀ ਅਤੇ ਜਿੱਤ ਹਾਸਲ ਕੀਤੀ।