
ਗੇਨਗਾਬ 2015 ਤੋਂ ਦਖਣੀ ਅਫਰੀਕੀ ਦੇਸ਼ ਦੇ ਰਾਸ਼ਟਰਪਤੀ ਹਨ ਅਤੇ ਉਨ੍ਹਾਂ ਦਾ ਦੂਜਾ ਅਤੇ ਆਖਰੀ ਕਾਰਜਕਾਲ ਇਸ ਸਾਲ ਖਤਮ ਹੋਣਾ ਸੀ।
ਕਾਹਿਰਾ : ਨਾਮੀਬੀਆ ਦੇ ਰਾਸ਼ਟਰਪਤੀ ਹੇਜ ਗੇਨਗਾਬ ਦਾ ਐਤਵਾਰ ਨੂੰ ਇਲਾਜ ਦੌਰਾਨ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਫਤਰ ਨੇ ਇਸ ਦਾ ਐਲਾਨ ਕੀਤਾ। ਉਹ 82 ਸਾਲ ਦੇ ਸਨ। ਨਾਮੀਬੀਆ ਦੇ ਰਾਸ਼ਟਰਪਤੀ ਦੇ ਦਫਤਰ ਨੇ ਸੋਸ਼ਲ ਮੀਡੀਆ ਮੰਚ ਐਕਸ ’ਤੇ ਇਕ ਪੋਸਟ ਵਿਚ ਕਿਹਾ ਕਿ ਲੇਡੀ ਪੋਹੰਬਾ ਹਸਪਤਾਲ ਵਿਚ ਗੇਨਗਾਬ ਦੀ ਮੈਡੀਕਲ ਟੀਮ ਨੇ ਉਨ੍ਹਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਮੋਨਿਕਾ ਗੇਨਗਾਬ ਅਤੇ ਉਨ੍ਹਾਂ ਦੇ ਬੱਚੇ ਵੀ ਹਸਪਤਾਲ ’ਚ ਸਨ।
ਉਨ੍ਹਾਂ ਦੇ ਦਫਤਰ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਗੇਨਗਾਬ ਦਾ ਕੈਂਸਰ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੀ 8 ਜਨਵਰੀ ਨੂੰ ਕੋਲਨੋਸਕੋਪੀ ਅਤੇ ਗੈਸਟਰੋਸਕੋਪੀ ਅਤੇ ਉਸ ਤੋਂ ਬਾਅਦ ਬਾਇਓਪਸੀ ਹੋਈ ਸੀ। ਨਾਮੀਬੀਆ ਦੇ ਕਾਰਜਕਾਰੀ ਰਾਸ਼ਟਰਪਤੀ ਨਗੋਲੋ ਮੁੰਬਾ ਨੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਸਬੰਧ ਵਿਚ ਜ਼ਰੂਰੀ ਸਰਕਾਰੀ ਪ੍ਰਬੰਧ ਕਰਨ ਲਈ ਤੁਰਤ ਕੈਬਨਿਟ ਦੀ ਬੈਠਕ ਬੁਲਾਈ ਜਾਵੇਗੀ।
ਗੇਨਗਾਬ 2015 ਤੋਂ ਦਖਣੀ ਅਫਰੀਕੀ ਦੇਸ਼ ਦੇ ਰਾਸ਼ਟਰਪਤੀ ਹਨ ਅਤੇ ਉਨ੍ਹਾਂ ਦਾ ਦੂਜਾ ਅਤੇ ਆਖਰੀ ਕਾਰਜਕਾਲ ਇਸ ਸਾਲ ਖਤਮ ਹੋਣਾ ਸੀ। 2014 ’ਚ, ਉਸ ਨੇ ਪ੍ਰੋਸਟੇਟ ਕੈਂਸਰ ਨਾਲ ਲੜਾਈ ਜਿੱਤਣ ਬਾਰੇ ਦਸਿਆ। ਨਾਮੀਬੀਆ ਵਿਚ ਨਵਾਂ ਨੇਤਾ ਚੁਣਨ ਲਈ ਨਵੰਬਰ ਵਿਚ ਚੋਣਾਂ ਹੋਣ ਦੀ ਉਮੀਦ ਹੈ।