13 ਸਾਲ ਦੇ ਬੱਚੇ ਨੇ ਬਚਾਈ ਮਾਂ,ਭੈਣ ਅਤੇ ਭਰਾ ਦੀ ਜਾਨ

By : JAGDISH

Published : Feb 4, 2026, 11:46 am IST
Updated : Feb 4, 2026, 11:46 am IST
SHARE ARTICLE
13-year-old boy saves the lives of his mother, sister and brother
13-year-old boy saves the lives of his mother, sister and brother

ਆਸਟਿਨ 4 ਕਿਲੋਮੀਟਰ ਤੈਰ ਕੇ ਪਹੁੰਚਿਆ ਸਮੁੰਦਰ ਦੇ ਕੰਢੇ ਤੇ ਬੁਲਾਈ ਮਦਦ

ਮੈਲਬੌਰਨ : ਆਸਟ੍ਰੇਲੀਆ ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਇੱਕ 13 ਸਾਲਾ ਲੜਕੇ, ਆਸਟਿਨ ਐਪਲਬੀ ਨੇ ਆਪਣੀ ਬਹਾਦਰੀ ਅਤੇ ਦ੍ਰਿੜ ਇੱਛਾ ਸ਼ਕਤੀ ਨਾਲ ਇੱਕ ਵੱਡਾ ਹਾਦਸਾ ਹੋਣ ਤੋਂ ਬਚਾ ਲਿਆ। ਸਮੁੰਦਰ ਦੀਆਂ ਤੇਜ਼ ਲਹਿਰਾਂ ਵਿੱਚ ਵਹਿ ਗਏ ਆਪਣੇ ਪਰਿਵਾਰ ਨੂੰ ਬਚਾਉਣ ਲਈ ਇਹ ਬੱਚਾ ਲਗਾਤਾਰ 4 ਘੰਟੇ ਤੈਰ ਕੇ ਕੰਢੇ ਪਹੁੰਚਿਆ ਅਤੇ ਮਦਦ ਲਈ ਗੁਹਾਰ ਲਗਾਈ।

ਪਰਥ ਦਾ ਰਹਿਣ ਵਾਲਾ ਐਪਲਬੀ ਪਰਿਵਾਰ ਪੱਛਮੀ ਆਸਟ੍ਰੇਲੀਆ ਦੇ ਕੁਇੰਡਾਲਪ ਵਿਖੇ ਛੁੱਟੀਆਂ ਮਨਾਉਣ ਗਿਆ ਹੋਇਆ ਸੀ। ਸ਼ੁੱਕਰਵਾਰ ਦੁਪਹਿਰ ਨੂੰ 47 ਸਾਲਾ ਜੋਆਨ ਐਪਲਬੀ ਆਪਣੇ ਤਿੰਨ ਬੱਚਿਆਂ—ਆਸਟਿਨ (13), ਬਿਊ (12) ਅਤੇ ਗ੍ਰੇਸ (8)—ਨਾਲ ਕਾਇਆਕਿੰਗ ਅਤੇ ਪੈਡਲ ਬੋਰਡਿੰਗ ਕਰ ਰਹੀ ਸੀ। ਅਚਾਨਕ ਤੇਜ਼ ਹਵਾਵਾਂ ਅਤੇ ਉੱਚੀਆਂ ਲਹਿਰਾਂ ਕਾਰਨ ਪੂਰਾ ਪਰਿਵਾਰ ਸਮੁੰਦਰ ਦੇ ਵਿਚਕਾਰ ਡੂੰਘੇ ਪਾਣੀ ਵੱਲ ਵਹਿ ਗਿਆ।

ਜਦੋਂ ਸਥਿਤੀ ਬੇਕਾਬੂ ਹੋ ਗਈ, ਤਾਂ ਮਾਂ ਜੋਆਨ ਨੇ ਆਪਣੇ ਸਭ ਤੋਂ ਵੱਡੇ ਪੁੱਤਰ ਆਸਟਿਨ ਨੂੰ ਮਦਦ ਲਿਆਉਣ ਲਈ ਕੰਢੇ ਵੱਲ ਜਾਣ ਲਈ ਕਿਹਾ। ਆਸਟਿਨ ਨੇ ਪਹਿਲਾਂ ਇੱਕ ਇਨਫਲੇਟੇਬਲ ਕਾਇਆਕ (ਹਵਾ ਵਾਲੀ ਕਿਸ਼ਤੀ) ਰਾਹੀਂ ਜਾਣ ਦੀ ਕੋਸ਼ਿਸ਼ ਕੀਤੀ, ਪਰ ਉਸ ਵਿੱਚ ਪਾਣੀ ਭਰਨ ਲੱਗਾ। ਇਸ ਤੋਂ ਬਾਅਦ ਉਸ ਨੇ ਆਪਣੀ ਲਾਈਫ ਜੈਕਟ ਉਤਾਰ ਦਿੱਤੀ ਤਾਂ ਜੋ ਉਹ ਤੇਜ਼ੀ ਨਾਲ ਤੈਰ ਸਕੇ ਅਤੇ ਲਗਭਗ 4 ਕਿਲੋਮੀਟਰ ਦਾ ਸਫਰ ਤੈਰ ਕੇ ਤੈਅ ਕੀਤਾ। ਆਸਟਿਨ ਨੇ ਦੱਸਿਆ, "ਲਹਿਰਾਂ ਬਹੁਤ ਉੱਚੀਆਂ ਸਨ ਅਤੇ ਮੇਰੇ ਕੋਲ ਲਾਈਫ ਜੈਕਟ ਵੀ ਨਹੀਂ ਸੀ। ਮੈਂ ਸਿਰਫ਼ ਇਹੀ ਸੋਚ ਰਿਹਾ ਸੀ ਕਿ ਬੱਸ ਤੈਰਦੇ ਰਹਿਣਾ ਹੈ। ਜਦੋਂ ਮੈਂ ਕੰਢੇ ਪਹੁੰਚਿਆ, ਤਾਂ ਮੈਂ ਡਿੱਗ ਗਿਆ।"
ਆਸਟਿਨ ਵੱਲੋਂ ਸ਼ਾਮ 6 ਵਜੇ ਅਲਾਰਮ ਵਜਾਉਣ ਤੋਂ ਬਾਅਦ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ। ਰਾਤ 8:30 ਵਜੇ ਇੱਕ ਹੈਲੀਕਾਪਟਰ ਨੇ ਮਾਂ ਅਤੇ ਬਾਕੀ 2 ਬੱਚਿਆਂ ਨੂੰ ਕੰਢੇ ਤੋਂ 14 ਕਿਲੋਮੀਟਰ ਦੂਰ ਸਮੁੰਦਰ ਵਿੱਚ ਲੱਭ ਲਿਆ। ਉਹ ਲਗਭਗ 10 ਘੰਟੇ ਪਾਣੀ ਵਿੱਚ ਰਹੇ ਅਤੇ ਇੱਕ ਪੈਡਲ ਬੋਰਡ ਦੇ ਸਹਾਰੇ ਆਪਣੀ ਜਾਨ ਬਚਾਈ।
ਪੁਲਸ ਇੰਸਪੈਕਟਰ ਜੇਮਸ ਬ੍ਰੈਡਲੇ ਨੇ ਆਸਟਿਨ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਸ ਦੇ ਹੌਸਲੇ ਨੇ ਹੀ ਅੱਜ ਉਸ ਦੇ ਪਰਿਵਾਰ ਦੀ ਜਾਨ ਬਚਾਈ ਹੈ। ਮਾਂ ਜੋਆਨ ਨੇ ਭਾਵੁਕ ਹੁੰਦਿਆਂ ਕਿਹਾ, "ਮੇਰੇ 3 ਬੱਚੇ ਹਨ ਅਤੇ ਤਿੰਨੋਂ ਸੁਰੱਖਿਅਤ ਹਨ, ਮੇਰੇ ਲਈ ਇਹੀ ਸਭ ਤੋਂ ਵੱਡੀ ਗੱਲ ਹੈ।" ਰਾਹਤ ਦੀ ਗੱਲ ਇਹ ਰਹੀ ਕਿ ਚਾਰਾਂ ਦੀ ਮੈਡੀਕਲ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣ ਦੀ ਲੋੜ ਨਹੀਂ ਪਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement