
2.5 ਕਰੋੜ ਲੋਕਾਂ ਨੂੰ ਕੋਰੋਨਾ ਰੋਕੂ ਟੀਕਾ ਲਗਾਉਣ ਦਾ ਰੱਖਿਆ ਗਿਆ ਟੀਚਾ
ਪਰਥ : ਆਸਟ੍ਰੇਲੀਆ ਵਿਚ 22 ਫ਼ਰਵਰੀ ਤੋਂ ਕੋਰੋਨਾ ਰੋਕਥਾਮ ਲਈ ਸ਼ੁਰੂ ਹੋਈ ਟੀਕਾਕਰਨ ਮੁਹਿੰਮ ਲਈ ਹੁਣ ਫ਼ੌਜ ਦੀ ਮਦਦ ਲਈ ਜਾ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਕੋਰੋਨਾ ਮਾਰੂ ਟੀਕਾ ਲੋਕਾਂ ਨੂੰ ਲਾਉਣ ਦੀ ਕਾਰਵਾਈ ਬਾਹੁਤ ਹੌਲੀ ਚਲ ਰਹੀ ਹੈ। ਆਸਟ੍ਰੇਲੀਆਈ ਸਰਕਾਰ ਦਾ ਟੀਚਾ ਹੈ ਕਿ ਅਕਤੂਬਰ ਤਕ ਟੀਕਾਕਰਨ ਪ੍ਰਕਿਰਿਆ ਪੂਰੀ ਕਰ ਲਈ ਜਾਵੇ।
Corona vaccine,
ਇਕ ਮੀਡੀਆ ਏਜੰਸੀ ਮੁਤਾਬਕ ਆਸਟ੍ਰੇਲੀਆ ਦੀ ਸੈਨਾ ਅਗਲੇ ਹਫ਼ਤੇ ਤੋਂ ਦੇਸ਼ ਦੇ ਪੇਂਡੂ ਇਲਾਕਿਆਂ ਵਿਚ ਟੀਕਾਕਰਨ ਮੁਹਿੰਮ ਸ਼ੁਰੂ ਕਰੇਗੀ। ਇਸ ਦੇ ਤਹਿਤ 2.5 ਕਰੋੜ ਲੋਕਾਂ ਨੂੰ ਕੋਰੋਨਾ ਰੋਕੂ ਟੀਕਾ ਲਗਾਉਣ ਦਾ ਟੀਚਾ ਰਖਿਆ ਗਿਆ ਹੈ।
Corona Vaccine
ਆਸਟ੍ਰੇਲੀਆ ਵਿਚ ਟੀਕਾਕਰਨ ਦੇ ਪਹਿਲੇ ਪੜਾਅ ਤਹਿਤ ਪਹਿਲੀ ਕਤਾਰ ਦੇ ਵਰਕਰਾਂ ਅਤੇ ਜ਼ਿਆਦਾ ਉਮਰ ਦੇ ਲੋਕਾਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ। ਇਥੇ ਦੱਸ ਦਈਏ ਕਿ ਕੋਰੋਨਾ ਕਾਲ ਦੌਰਾਨ ਆਸਟ੍ਰੇਲੀਆ ਵਿਚ 29000 ਲੋਕ ਕੋਰੋਨਾ ਨਾਲ ਪੀੜਤ ਹੋਏ ਹਨ ਅਤੇ ਹੁਣ ਤਕ 900 ਲੋਕਾਂ ਦੀ ਮੌਤ ਹੋ ਚੁਕੀ ਹੈ। ਥੋੜ੍ਹੇ ਸਮੇਂ ਪਹਿਲਾਂ ਆਸਟ੍ਰੇਲੀਆ ਵਿਚ ਕੋਰੋਨਾ ਮਾਮਲਿਆਂ ਵਿਚ ਤੇਜ਼ੀ ਦੇਖੀ ਗਈ ਸੀ, ਪਰ ਸਰਕਾਰ ਨੇ ਢੁਕਵੇਂ ਕਦਮ ਚੁਕਦਿਆਂ ਸਥਿਤੀ ਨੂੰ ਕਾਬੂ ਕਰ ਲਿਆ ।