
ਰੂਸ ਦੇ ਗੁਆਂਢੀਆਂ ਨੂੰ ਤਣਾਅ ਨਹੀਂ ਵਧਾਉਣਾ ਚਾਹੀਦਾ - ਪੁਤਿਨ
ਮਾਸਕੋ : ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦਿਨੋ-ਦਿਨ ਹਮਲਾਵਰ ਹੁੰਦੀ ਜਾ ਰਹੀ ਹੈ। ਯੂਕਰੇਨ ਦੇ ਪਰਮਾਣੂ ਪਲਾਂਟ 'ਤੇ ਹਮਲੇ 'ਤੇ ਅਮਰੀਕਾ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਕੀਵ ਸਥਿਤ ਅਮਰੀਕਾ ਦੇ ਦੂਤਘਰ ਨੇ ਟਵੀਟ ਕੀਤਾ ਕਿ ਪ੍ਰਮਾਣੂ ਊਰਜਾ ਪਲਾਂਟ 'ਤੇ ਹਮਲਾ ਕਰਨਾ ਜੰਗੀ ਅਪਰਾਧ ਹੈ। ਪੁਤਿਨ ਦੀ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਲਾਂਟ 'ਤੇ ਗੋਲਾਬਾਰੀ ਉਸ ਦੇ ਅੱਤਵਾਦ ਦੇ ਰਾਜ ਨੂੰ ਇੱਕ ਕਦਮ ਹੋਰ ਅੱਗੇ ਲੈ ਜਾਂਦੀ ਹੈ।
photo
ਇਸ ਦੌਰਾਨ ਬੇਲਾਰੂਸ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਲੂਕਾਸ਼ੈਂਕੋ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬੇਲਾਰੂਸੀ ਹਥਿਆਰਬੰਦ ਬਲ ਯੂਕਰੇਨ ਦੇ ਖ਼ਿਲਾਫ਼ ਜੰਗ ਵਿੱਚ ਹਿੱਸਾ ਨਹੀਂ ਲੈ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਾਡੀ ਫ਼ੌਜ ਯੂਕਰੇਨ 'ਚ ਰੂਸ ਦੀ ਫ਼ੌਜੀ ਕਾਰਵਾਈ 'ਚ ਹਿੱਸਾ ਨਹੀਂ ਲਵੇਗੀ। ਰੂਸ ਦੇ ਬਹੁਤ ਕਰੀਬੀ ਸਹਿਯੋਗੀ ਲੁਕਾਸ਼ੈਂਕੋ ਨੇ ਕਿਹਾ ਕਿ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਟੈਲੀਫੋਨ 'ਤੇ ਲੰਬੀ ਗੱਲਬਾਤ ਕੀਤੀ। ਤੁਹਾਨੂੰ ਦੱਸ ਦਈਏ ਕਿ ਰੂਸ ਨੇ ਯੂਕਰੇਨ 'ਤੇ ਬਹੁ-ਪੱਖੀ ਹਮਲਾ ਕਰਨ ਲਈ ਬੇਲਾਰੂਸ ਦੇ ਖੇਤਰ ਦੀ ਵਰਤੋਂ ਕੀਤੀ ਹੈ।
Russian President Vladimir Putin
ਮਾਸਕੋ ਦੁਆਰਾ ਯੂਕਰੇਨ ਵਿੱਚ ਆਪਣੀਆਂ ਫ਼ੌਜਾਂ ਭੇਜਣ ਦੇ ਅੱਠ ਦਿਨ ਬਾਅਦ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸ਼ੁੱਕਰਵਾਰ ਨੂੰ ਰੂਸ ਦੇ ਗੁਆਂਢੀਆਂ ਨੂੰ ਤਣਾਅ ਨਾ ਵਧਾਉਣ ਦੀ ਅਪੀਲ ਕੀਤੀ। ਪੁਤਿਨ ਨੇ ਟੈਲੀਵਿਜ਼ਨ 'ਤੇ ਕਿਹਾ ਕਿ ਸਾਡੇ ਗੁਆਂਢੀਆਂ ਪ੍ਰਤੀ ਸਾਡੇ ਕੋਈ ਮਾੜੇ ਇਰਾਦੇ ਨਹੀਂ ਹਨ ਅਤੇ ਮੈਂ ਉਨ੍ਹਾਂ ਨੂੰ ਇਹ ਵੀ ਸਲਾਹ ਦੇਵਾਂਗਾ ਕਿ ਉਹ ਸਥਿਤੀ ਨੂੰ ਨਾ ਵਧਾਉਣ, ਕੋਈ ਪਾਬੰਦੀਆਂ ਨਾ ਲਗਾਉਣ। ਅਸੀਂ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਦੇ ਹਾਂ ਅਤੇ ਉਨ੍ਹਾਂ ਨੂੰ ਪੂਰਾ ਕਰਦੇ ਰਹਾਂਗੇ।