ਕੋਰੋਨਾ ਵਾਇਰਸ - ਜਰਮਨੀ ਨੇ ਇਟਲੀ ਤੋਂ ਮੰਗਵਾਇਆ 200 ਟਨ ਪਾਸਤਾ!
Published : Apr 4, 2020, 12:46 pm IST
Updated : Apr 4, 2020, 12:58 pm IST
SHARE ARTICLE
File Photo
File Photo

ਜਰਮਨੀ ਵਿਚ ਕੋਰੋਨਾ ਦੇ ਸ਼ੁਰੂਆਤੀ ਮਾਮਲਿਆਂ ਤੋਂ ਬਾਅਦ ਹੀ ਦੇਸ਼ ਭਰ ਵਿਚ ਲੋਕਾਂ ਨੇ 'ਪੈਨਿਕ ਬਾਇੰਗ' ਯਾਨੀ ਘਬਰਾਹਟ ਵਿਚ ਵੱਡੀ ਗਿਣਤੀ ਵਿਚ ਸਾਮਾਨ ਖਰੀਦਣਾ

ਜਰਮਨੀ - ਜਰਮਨੀ ਵਿਚ ਕੋਰੋਨਾ ਦੇ ਸ਼ੁਰੂਆਤੀ ਮਾਮਲਿਆਂ ਤੋਂ ਬਾਅਦ ਹੀ ਦੇਸ਼ ਭਰ ਵਿਚ ਲੋਕਾਂ ਨੇ 'ਪੈਨਿਕ ਬਾਇੰਗ' ਯਾਨੀ ਘਬਰਾਹਟ ਵਿਚ ਵੱਡੀ ਗਿਣਤੀ ਵਿਚ ਸਾਮਾਨ ਖਰੀਦਣਾ ਸ਼ੁਰੂ ਕਰ ਦਿੱਤਾ ਸੀ। ਟਾਇਲਟ ਪੇਪਰ, ਸੈਨੇਟਾਈਜ਼ਰ ਅਤੇ ਸਾਬਣ ਤੋਂ ਬਾਅਦ ਜਿਸ ਇਕ ਚੀਜ਼ ਦੀ ਇਥੇ ਸਭ ਤੋਂ ਜ਼ਿਆਦਾ ਮੰਗ ਦੇਖੀ ਜਾ ਰਹੀ ਹੈ। ਉਹ ਹੈ ਪਾਸਤਾ, ਖਾਣ ਦੇ ਸਾਮਾਨ ਵਿਚ ਸਭ ਤੋਂ ਜ਼ਿਆਦਾ ਕਮੀ ਪਾਸਤਾ ਦੀ ਹੀ ਦੇਖੀ ਜਾ ਰਹੀ ਹੈ।

File photoFile photo

ਇਸ ਦੀ ਵਜ੍ਹਾ ਹੈ ਪਾਸਤਾ ਨੂੰ ਕਈ-ਕਈ ਮਹੀਨਿਆਂ ਤੱਕ ਸੰਭਾਲ ਕੇ ਰੱਖਿਆ ਜਾ ਸਕਦਾ ਹੈ ਅਤੇ ਖਾਸ ਗੱਲ ਇਹ ਹੈ ਕਿ ਇਹ ਖਰਾਬ ਨਹੀਂ ਹੁੰਦਾ। ਇਸ ਦੇ ਨਾਲ ਹੀ ਪਾਸਤਾ ਸੌਸ ਦੀਆਂ ਬੋਤਲਾਂ ਦੀ ਮੰਗ ਵੀ ਪਿਛਲੇ ਕੁਝ ਹਫਤਿਆਂ ਵਿਚ ਕਾਫੀ ਵੱਧ ਗਈ ਹੈ। ਇਸ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਜਰਮਨੀ ਦੀ ਸੁਪਰਮਾਰਕੀਟ ਚੇਨ ਆਲਡੀ ਨੇ ਇਟਲੀ ਤੋਂ ਪਾਸਤਾ ਮੰਗਾਉਣ ਦਾ ਫੈਸਲਾ ਕੀਤਾ।ਇਸ ਦੇ ਲਈ ਖਾਸ ਰੇਲ ਗੱਡੀਆਂ ਵੀ ਚਲਾਈਆਂ ਗਈਆਂ ਹਨ।

File photoFile photo

ਆਪਣੇ ਬਿਆਨ ਵਿਚ ਆਲਡੀ ਨੇ ਕਿਹਾ ਕਿ ਪਹਿਲੀ ਡਲਿਵਰੀ ਦੇ ਤਹਿਤ ਕਈ ਖਾਸ ਰੇਲ ਗੱਡੀਆਂ ਪਹਿਲਾਂ ਹੀ ਫਿਊਸੀਲੀ ਦੇ 60,000 ਤੋਂ ਜ਼ਿਆਦਾ ਪੈਕੇਟ, ਪੇਨੇ ਦੇ 75,000 ਤੋਂ ਜ਼ਿਆਦਾ ਪੈਕੇਟ ਅਤੇ ਸਪਗੇਟੀ ਦੇ 25,000 ਤੋਂ ਜ਼ਿਆਦਾ ਪੈਕੇਟ ਇਟਲੀ ਤੋਂ (ਜਰਮਨੀ ਦੇ) ਨਿਊਰੇਮਬਰਗ ਵਿਚ ਪਹੁੰਚਾ ਚੁੱਕੀ ਹੈ। ਨਿਊਰੇਮਬਰਗ ਤੋਂ ਇਨ੍ਹਾਂ ਨੂੰ ਦੱਖਣੀ ਜਰਮਨੀ ਵਿਚ ਮੌਜੂਦਾ ਆਲਡੀ ਦੇ ਸਟੋਰਾਂ ਵਿਚ ਪਹੁੰਚਾਇਆ ਜਾਵੇਗਾ, ਫਿਊਸੀਲੀ, ਪੇਨੇ ਅਤੇ ਸਪਗੇਟੀ ਪਾਸਤਾ ਦੀ ਵੱਖ-ਵੱਖ ਕਿਸਮਾਂ ਹਨ।

File photoFile photo

ਬਿਆਨ ਵਿਚ ਕਿਹਾ ਗਿਆ ਹੈ ਕਿ ਜਰਮਨ ਰੇਲਵੇ ਅਜੇ ਤੱਕ ਕੁਲ ਮਿਲਾ ਕੇ 300 ਪੈਕੇਟ ਪਾਸਤਾ ਇਟਲੀ ਤੋਂ ਜਰਮਨੀ ਲਿਆ ਚੁੱਕੀ ਹੈ ਜਿਨ੍ਹਾਂ ਵਿਚ ਕੁੱਲ 200 ਟਨ ਪਾਸਤਾ ਸੀ। ਅਜਿਹੇ ਹੀ 250 ਅਤੇ ਪੈਲੇਟ ਲਿਆਉਣ 'ਤੇ ਕੰਮ ਚੱਲ ਰਿਹਾ ਹੈ। ਰੇਲਵੇ ਦੇ ਬੁਲਾਰੇ ਦਾ ਕਹਿਣਾ ਹੈ ਕਿ ਭਵਿੱਖ ਵਿਚ ਲੋੜ ਪੈਣ 'ਤੇ ਇਸ ਤਰ੍ਹਾਂ ਦੀ ਡਿਲਵਰੀ ਲਈ ਨਿਯਮਿਤ ਰੂਪ ਨਾਲ ਰੇਲ ਚਲਾਈ ਜਾ ਸਕਦੀ ਹੈ।

Corona virus in india and world posotive cases in the country so far stir in us Corona virus 

ਆਲਡੀ ਮੁਤਾਬਕ ਕੋਰੋਨਾ ਸੰਕਟ ਵਿਚਾਲੇ ਇਟਲੀ ਤੋਂ ਸਾਮਾਨ ਮੰਗਾਉਣਾ ਕਾਫੀ ਮੁਸ਼ਕਲ ਹੋ ਗਿਆ ਹੈ ਕਿਉਂਕਿ ਨਾ ਟਰੱਕ ਡਰਾਈਵਰ ਮਿਲ ਰਹੇ ਹਨ ਅਤੇ ਨਾ ਹੀ ਟਰਾਂਸਪੋਰਟ ਦੇ ਦੂਜੇ ਜ਼ਰੀਏ ਨਿਯਮਿਤ ਤੌਰ 'ਤੇ ਕੰਮ ਕਰ ਰਹੇ ਹਨ। ਇਸੇ ਕਾਰਨ ਸਪੈਸ਼ਲ ਟ੍ਰੇਨ ਚਲਾਉਣ ਦਾ ਵਿਚਾਰ ਆਇਆ। ਚਾਂਸਲਰ ਮਰਕੇਲ ਨੇ ਦੇਸ਼ਵਾਸੀਆਂ ਨੂੰ ਵਾਅਦਾ ਕੀਤਾ ਹੈ ਕਿ ਕੋਰੋਨਾ ਸੰਕਟ ਵਿਚਾਲੇ ਦੇਸ਼ ਵਿਚ ਖਾਣ-ਪੀਣ ਦੇ ਸਾਮਾਨ ਦੀ ਕਮੀ ਨਹੀਂ ਹੋਵੇਗੀ।

File photoFile photo

ਦੇਸ਼ ਵਿਚ ਲੱਗਭਗ ਲੌਕਡਾਊਨ ਵਰਗੀ ਸਥਿਤੀ ਹੈ ਪਰ ਸਾਰੀਆਂ ਸੁਪਰਮਾਰਕੀਟ ਖੁੱਲ੍ਹੀਆਂ ਹਨ। ਲੋਕਆਂ ਦੀ ਸਹੂਲੀਅਤ ਨੂੰ ਧਿਆਨ ਵਿਚ ਰੱਖਦੇ ਹੋਏ ਹਫਤੇ ਦੇ 7 ਦਿਨ ਇਨ੍ਹਾਂ ਨੂੰ ਖੋਲ੍ਹਣ ਦਾ ਪ੍ਰਸਤਾਵ ਵੀ ਦਿੱਤਾ ਗਿਆ ਸੀ ਪਰ ਜ਼ਿਆਦਾਤਰ ਦੁਕਾਨਾਂ ਨੇ ਐਤਵਾਰ ਨੂੰ ਛੁੱਟੀ ਦਾ ਫੈਸਲਾ ਲਿਆ। ਖਾਣ-ਪੀਣ ਦੇ ਸਾਮਾਨ ਤੋਂ ਇਲਾਵਾ ਜਰਮਨੀ ਸਾਬਣ ਅਤੇ ਸੈਨੇਟਾਈਜ਼ਰ ਦੀ ਕਿੱਲਤ ਦਾ ਵੀ ਸਾਹਮਣਾ ਕਰ ਰਿਹਾ ਹੈ।

 File photoFile photo

ਜਰਮਨੀ ਦੀ ਕੈਮੀਕਲ ਕੰਪਨੀ ਬੀ.ਏ.ਐਸ.ਐਫ. ਇਸ ਕਿੱਲਤ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵਿਚ ਲੱਗੀ ਹੈ। ਕੰਪਨੀ ਹਰ ਹਫ਼ਤੇ 35 ਟਨ ਸੈਨੇਟਾਈਜ਼ਰ ਬਣਾ ਕੇ ਹਸਪਤਾਲਾਂ ਤੱਕ ਇਸ ਨੂੰ ਮੁਫਤ ਪਹੁੰਚਾ ਰਹੀ ਹੈ। ਹੁਣ ਤੱਕ 1000 ਹਸਪਤਾਲਾਂ ਨੂੰ ਇਸ ਦਾ ਫਾਇਦਾ ਪਹੁੰਚਿਆ ਹੈ। ਅਮਰੀਕਾ ਦੀ ਡਾਊਡੂਪੌਂਟ ਤੋਂ ਬਾਅਦ ਬੀ.ਏ.ਐਸ.ਐਫ. ਦੁਨੀਆ ਦੀ ਦੂਜੀ ਸਭ ਤੋਂ ਵੱਡੀ ਕੈਮੀਕਲ ਕੰਪਨੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement