ਕੋਰੋਨਾ ਕਾਰਨ ਹੋਏ ਆਰਥਿਕ ਸੰਕਟ ਤੋਂ ਪਰੇਸ਼ਾਨ ਜਰਮਨੀ ਦੇ ਵਿੱਤ ਮੰਤਰੀ ਨੇ ਕੀਤੀ ਖੁਦਕੁਸ਼ੀ 
Published : Mar 30, 2020, 11:54 am IST
Updated : Mar 30, 2020, 11:54 am IST
SHARE ARTICLE
File Photo
File Photo

ਕੋਰੋਨਾ ਵਾਇਰਸ ਸੰਕਟ ਨੇ ਜਰਮਨੀ ਦੇ ਹੇਸੇ ਪ੍ਰਾਂਤ ਦੇ ਵਿੱਤ ਮੰਤਰੀ ਥੌਮਸ ਸ਼ਏਫਰ ਦੀ ਜਾਨ ਲੈ ਲਈ ਹੈ। ਰਿਪੋਰਟਾਂ ਦੇ ਅਨੁਸਾਰ ਉਹਨਾਂ ਨੇ ਰੇਲ ਦੇ ਅੱਗੇ

ਜਰਮਨੀ- ਕੋਰੋਨਾ ਵਾਇਰਸ ਸੰਕਟ ਨੇ ਜਰਮਨੀ ਦੇ ਹੇਸੇ ਪ੍ਰਾਂਤ ਦੇ ਵਿੱਤ ਮੰਤਰੀ ਥੌਮਸ ਸ਼ਏਫਰ ਦੀ ਜਾਨ ਲੈ ਲਈ ਹੈ। ਰਿਪੋਰਟਾਂ ਦੇ ਅਨੁਸਾਰ ਉਹਨਾਂ ਨੇ ਰੇਲ ਦੇ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਹੇਸੇ ਪ੍ਰਾਂਤ ਦੇ ਮੁੱਖ ਮੰਤਰੀ (ਪ੍ਰੀਮੀਅਰ) ਫੋਲਕਰ ਬੋਫੀਅਰ ਦੇ ਅਨੁਸਾਰ, ਥਾਮਸ ਸ਼ਏਫਰ ਇਹ ਸੋਚਦਿਆਂ ਬਹੁਤ ਪਰੇਸ਼ਾਨ ਸਨ ਕਿ ਕੋਰੋਨਾ ਵਾਇਰਸ ਨਾਲ ਪੈਦਾ ਹੋਏ ਆਰਥਿਕ ਸੰਕਟ ਨਾਲ ਕਿਵੇਂ ਨਜਿੱਠਿਆ ਜਾਵੇ। ਇੱਕ ਬਿਆਨ ਵਿਚ ਉਹਨਾਂ ਨੇ ਕਿਹਾ, “ਅਸੀਂ ਹੈਰਾਨ ਹਾਂ। ਇਸ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਅਤੇ ਅਸੀਂ ਇਸ ਤੋਂ ਬਹੁਤ ਦੁਖੀ ਹਾਂ।'

Corona VirusCorona Virus

54 ਸਾਲਾ ਥਾਮਸ ਸ਼ਏਫਰ ਪਿਛਲੇ 10 ਸਾਲਾਂ ਤੋਂ ਹੇਸੇ ਦੇ ਵਿੱਤ ਮੰਤਰੀ ਸਨ। ਜਰਮਨੀ ਦੀ ਆਰਥਿਕ ਰਾਜਧਾਨੀ ਕਹੇ ਜਾਣ ਵਾਲਾ ਸ਼ਹਿਰ ਫ੍ਰੈਂਕਫਰਟ ਇਸ ਪ੍ਰਾਂਤ ਵਿਚ ਹੈ। ਡਾਇਚੇ ਬੈਂਕ ਅਤੇ ਯੂਰਪੀਅਨ ਸੈਂਟਰਲ ਬੈਂਕ ਵਰਗੀਆਂ ਕਈ ਜਾਣੀਆਂ-ਪਛਾਣੀਆਂ ਕੰਪਨੀਆਂ ਦਾ ਆਰਥਿਕ ਹੈੱਡਕੁਆਰਟਰ ਇਥੇ ਹੈ। ਫੋਲਕਰ ਬੋਫੀਅਰ ਦੇ ਅਨੁਸਾਰ, ਥੌਮਸ ਪਿਛਲੇ ਕੁਝ ਸਮੇਂ ਤੋਂ ਇਸ ਤੇ ਦਿਨ ਰਾਤ ਕੰਮ ਕਰ ਰਿਹਾ ਸੀ

File photoFile photo

ਕਿ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਤੋਂ ਕਾਮਗਰਾਂ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਅਜਿਹੇ ਮੁਸ਼ਕਿਲ ਸਮੇਂ ਵਿਚ ਸਾਨੂੰ ਉਹਨਾਂ ਵਰਗੇ ਵਿਅਕਤੀ ਦੀ ਲੋੜ ਹੀ ਹੈ। ਲੋਕਪ੍ਰਿਯ ਥਾਮਸ ਦੇ ਬਾਰੇ ਵਿਚ ਕਿਹਾ ਜਾ ਰਿਹਾ ਸੀ ਕਿ ਅਗਲੇ ਮੁੱਖ ਮੰਤਰੀ ਉਹੀ ਹੋਣਗੇ। ਜਰਮਨੀ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦਾ ਅੰਕੜਾ 52 ਤੋਂ ਪਾਰ ਹੋ ਚੁੱਕਿਆ ਹੈ। ਅਜਿਹੇ ਮਾਮਲਿਆਂ ਵਿਚ ਇਹ ਦੁਨੀਆਂ ਦੇ ਪੰਜਵੇਂ ਸਥਾਨ ਤੇ ਹੈ। ਉੱਥੇ ਕੋਰੋਨਾ ਵਾਇਰਸ ਦੇ ਹੁਣ ਤੱਕ 389 ਮੌਤਾਂ ਹੋ ਚੁੱਕੀਆਂ ਹਨ। 
 

SHARE ARTICLE

ਏਜੰਸੀ

Advertisement

ਮੋਹਾਲੀ ਨੌਜਵਾਨ ਕ.ਤਲ ਮਾਮਲੇ 'ਚ SP ਦਿਲਪ੍ਰੀਤ ਸਿੰਘ ਦੀ ਪ੍ਰੈੱਸ ਕਾਨਫਰੰਸ

19 Feb 2026 3:11 PM

ਤਰਨ ਤਾਰਨ ਸਰਪੰਚ ਕ.ਤ.ਲ ਮਾਮਲੇ 'ਚ ਵੱਡੀ ਅੱਪਡੇਟ

19 Feb 2026 3:10 PM

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM
Advertisement