
ਖਾਲਸਾ ਸਾਜਨਾ ਦਿਵਸ ਮੌਕੇ ਤੇ ਕੈਨੇਡਾ ਸਰਕਾਰ ਨੇ ਇਹ ਐਲਾਨ ਕੀਤਾ ਸੀ।
ਅਲਬਰਟਾ ਕੈਨੇਡਾ ਦੀ ਸਰਕਾਰ ਨੇ ਉਥੋਂ ਦੇ ਸਿੱਖ ਨਾਗਰਿਕਾਂ ਨੂੰ ਦਸਤਾਰ ਸਜਾ ਕੇ ਮੋਟਰਸਾਈਕਲ ਚਲਾਉਣ ਦੀ ਇਜਾਜ਼ਤ ਦੇ ਦਿਤੀ ਹੈ। ਖਾਲਸਾ ਸਾਜਨਾ ਦਿਵਸ ਮੌਕੇ ਤੇ ਕੈਨੇਡਾ ਸਰਕਾਰ ਨੇ ਇਹ ਐਲਾਨ ਕੀਤਾ ਸੀ। ਇਸ ਇਤਹਾਸਕ ਮੌਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬੋਰਡ ਦੇ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਭੁਪਿੰਦਰ ਸਿੰਘ ਸਾਧੂ ਨੇ ਟੈਸਟ ਡਰਾਈਵ ਪਾਸ ਕਰਨ ਵਾਲੇ ਪਹਿਲੇ ਸਿੱਖ ਬਣੇ। ਇਸ ਟੈਸਟ ਤੋਂ ਬਾਅਦ ਸਾਧੂ ਕੈਨੇਡਾ ਦੇ ਪਹਿਲੇ ਲਾਇਸੈਂਸ ਧਾਰੀ ਸਿੱਖ ਬਣੇ।
Freedom of wearing Turban while driving
ਇਸ ਮੌਕੇ ਸ ਸਾਧੂ ਨੇ ਕਿਹਾ ਕਿ ਇਹ ਕੈਨੇਡਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਦਿੱਤੇ ਜਾਣ ਵਾਲੇ ਧਰਮ ਦੀ ਆਜ਼ਾਦੀ ਸਾਬਤ ਕਰਦਾ ਹੈ , ਇਹ ਬਹੁਤ ਪ੍ਰਸੰਸਾਯੋਗ ਹੈ। ਇੱਕ ਸਿੱਖ ਹੋਣ ਦੇ ਨਾਤੇ ਸੜਕ ਟੈਸਟ ਦੇਣ ਅਤੇ ਪਾਸ ਕਰਨ ਵਾਲੇ ਪਹਿਲੇ ਵਿਅਕਤੀ ਹੋਣ ਦਾ ਮਾਨ ਪਰਾਪਤ ਹੋਣਾ ਦਿਲ ਨੂੰ ਆਨੰਦ ਦਿੰਦਾ ਹੇ। ਇਹ ਇਤਿਹਾਸ ਬਣ ਗਿਆ ਹੈ। ਸਾਡੇ ਪ੍ਰੀਮੀਅਰ ਰਿਚਲ ਨੇਟਲੀ, ਵਿਧਾਇਕ ਰੋਡ ਲੋਯੋਲਾ , ਕਿਰਸਤਿਨਾ ਗਰੀ, ਡਿਨਸ ਵੋਦਲੋਰਡ ਆਦਿ ਦਾ ਧਨਵਾਦ ਕੀਤਾ। ਇਹ ਸਹਿਯੋਗ ਨਾਲ ਸਭ ਸੰਭਵ ਹੋਇਆ ਉਨ੍ਹਾਂ ਨਾਲ ਹੀ ਪ੍ਰੀਖਣ ਕਰਤਾ ਜਸਪਾਲ ਸਿੰਘ ਮੱਲ੍ਹੀ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਕੀਤਾ। ।