
ਅਮਰੀਕਾ ਵਿਚ ਭਾਰਤੀ ਮੂਲ ਦੀ ਮਹਿਲਾ ਦੀਪਾ ਆਂਬੇਕਰ ਦੀ ਨਿਊਯਾਰਕ ਸਿਟੀ ਦੇ ਸਿਵਲ ਕੋਰਟ ਵਿਚ ਅੰਤ੍ਰਿਮ ਜੱਜ ਨਿਯੁਕਤ ਕੀਤਾ ਗਿਆ ...
ਨਿਊਯਾਰਕ : ਅਮਰੀਕਾ ਵਿਚ ਭਾਰਤੀ ਮੂਲ ਦੀ ਮਹਿਲਾ ਦੀਪਾ ਆਂਬੇਕਰ ਦੀ ਨਿਊਯਾਰਕ ਸਿਟੀ ਦੇ ਸਿਵਲ ਕੋਰਟ ਵਿਚ ਅੰਤ੍ਰਿਮ ਜੱਜ ਨਿਯੁਕਤ ਕੀਤਾ ਗਿਆ ਹੈ। ਚੇਨਈ ਵਿਚ ਜੰਮੀ ਰਾਜਾ ਰਾਜੇਸ਼ਵਰੀ ਤੋਂ ਬਾਅਦ ਦੀਪਾ ਨਿਊਯਾਰਕ ਵਿਚ ਦੂਜੀ ਮਹਿਲਾ ਜੱਜ ਨਿਯੁਕਤ ਹੋਈ ਹੈ। ਨਿਊਯਾਰਕ ਸਿਟੀ ਦੇ ਮੇਅਰ ਬਿਲ ਦਾ ਬਲਾਸੀਓ ਦੇ ਦਫ਼ਤਰ ਤੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ 41 ਸਾਲ ਦੀ ਆਂਬੇਕਰ ਨੂੰ ਸਿਵਲ ਅਦਾਲਤ ਵਿਚ ਬਤੌਰ ਜੱਜ ਨਿਯੁਕਤ ਕੀਤਾ ਗਿਆ ਹੈ ਅਤੇ ਉਹ ਅਪਰਾਧਕ ਅਦਾਲਤ ਵਿਚ ਅਪਣੀਆਂ ਸੇਵਾਵਾਂ ਨਿਭਾਏਗੀ।
In US, an Indian-origin woman has been appointed an judge in civil court
ਮੇਅਰ ਨੇ ਆਂਬੇਕਰ ਦੀ ਸਿਵਲ ਅਦਾਲਤ ਵਿਚ ਅੰਤ੍ਰਿਮ ਜੱਜ ਦੀ ਨਿਯੁਕਤੀ ਦੇ ਨਾਲ-ਨਾਲ ਪਰਵਾਰ ਅਦਾਲਤ ਦੇ ਤਿੰਨ ਜੱਜਾਂ ਦੀ ਦੁਬਾਰਾ ਨਿਯੁਕਤੀ ਸਬੰਧੀ ਵੀ ਐਲਾਨ ਕੀਤਾ। ਜ਼ਿਕਰਯੋਗ ਹੈ ਕਿ 2015 ਵਿਚ ਰਾਜੇਸ਼ਵਰੀ ਨੇ ਅਪਰਾਧਕ ਅਦਾਲਤ ਵਿਚ ਜੱਜ ਦੇ ਰੂਪ ਵਿਚ ਸਹੁੰ ਲਈ ਸੀ। ਇਸ ਦੇ ਨਾਲ ਹੀ ਨਿਊਯਾਰਕ ਸਿਟੀ ਵਿਚ ਜੱਜ ਨਿਯੁਕਤ ਹੋਣ ਵਾਲੀ ਪਹਿਲੀ ਭਾਰਤੀ ਬਣ ਗਈ।
In US, an Indian-origin woman has been appointed an judge in civil court