ਮਰੀਜ਼ ਦਾ ਪਲਾਜ਼ਮਾ ਵਿਕ ਰਿਹੈ ਲੱਖਾਂ ’ਚ, ਇਕ ਬੂੰਦ ਖ਼ੂਨ ਦੀ ਕੀਮਤ 3 ਲੱਖ ਰੁਪਏ
Published : May 4, 2020, 10:00 am IST
Updated : May 4, 2020, 10:00 am IST
SHARE ARTICLE
file photo
file photo

ਕੋਰੋਨਾ ਦੀ ਕੋਈ ਦਵਾਈ, ਵੈਕਸੀਨ ਜਾਂ ਟੀਕਾ ਨਾ ਹੋਣ ਕਾਰਨ ਇਸ ਵਾਇਰਸ ਦੀ ਮਹਾਮਾਰੀ ਤੋਂ ਤੰਦਰੁਸਤ ਹੋ ਚੁੱਕੇ ਮਰੀਜ਼ਾਂ ਦੇ ਖੂਨ ਦਾ ਪਲਾਜ਼ਮਾ ਇਸਤੇਮਾਲ ਕਰਨ ਦੀ ਦੁਨੀਆਂ

ਵਾਸ਼ਿੰਗਟਨ ਡੀਸੀ, 3 ਮਈ :  ਕੋਰੋਨਾ ਦੀ ਕੋਈ ਦਵਾਈ, ਵੈਕਸੀਨ ਜਾਂ ਟੀਕਾ ਨਾ ਹੋਣ ਕਾਰਨ ਇਸ ਵਾਇਰਸ ਦੀ ਮਹਾਮਾਰੀ ਤੋਂ ਤੰਦਰੁਸਤ ਹੋ ਚੁੱਕੇ ਮਰੀਜ਼ਾਂ ਦੇ ਖੂਨ ਦਾ ਪਲਾਜ਼ਮਾ ਇਸਤੇਮਾਲ ਕਰਨ ਦੀ ਦੁਨੀਆਂ ’ਚ ਇਕ ਦੌੜ ਲਗ ਗਈ ਹੈ। ਇਸ ਦਾ ਲਾਭ ਉਠਾ ਕੇ ਕਈ ਬਾਇਓਟੈੱਕ ਕੰਪਨੀਆਂ ਮੁਫ਼ਤ ਦਾ ਪਲਾਜ਼ਮਾ ਲੱਖਾਂ ਰੁਪਏ ਵਿਚ ਵੇਚ ਰਹੀਆਂ ਹਨ।

ਦਰਅਸਲ, ਪਲਾਜ਼ਮਾ ’ਚ ਮੌਜੂਦ ਐਂਟੀ–ਬਾਡੀ ਨਾਲ ਮਹਾਮਾਰੀ ਤੋਂ ਕਈ ਗੰਭੀਰ ਰੋਗੀ ਠੀਕ ਹੋ ਚੁੱਕੇ ਹਨ। ‘ਨਿਊਯਾਰਕ ਟਾਈਮਜ਼’ ਦੀ ਇਕ ਰਿਪੋਰਟ ਮੁਤਾਬਕ ਕਈ ਵਿਸਵ–ਪੱਧਰੀ ਕੰਪਨੀਆਂ ਖੂਨ ਦੇ ਨਮੂਨੇ ਨੂੰ ਲੈਬ ਅਤੇ ਜਾਂਚ ਕਰਨ ਵਾਲੀਆਂ ਕੰਪਨੀਆਂ ਨੂੰ ਮੂੰਹ ਮੰਗੀ ਕੀਮਤ ਉੱਤੇ ਵੇਚ ਰਹੀਆਂ ਹਨ। ਕੈਲੀਫ਼ੋਰਨੀਆ ਦੀ ਕੈਂਟਰ ਬਾਇਓ–ਕੁਨੈਕਟ ਨੇ ਖੂਨ ਦੀ ਇਕ ਬੂੰਦ 2.66 ਲੱਖ ਰੁਪਏ ਤੋਂ 3.04 ਲੱਖ ਰੁਪਏ ਤਕ ਵੇਚੀ ਹੈ।

File photoFile photo

ਭਾਰਤੀ ਕੰਪਨੀ ਐਡਵੀ ਕੈਮੀਕਲ ਨੇ ਇਕ ਨਮੂਨੇ ਦੇ 50 ਹਜ਼ਾਰ ਡਾਲਰ (3.80 ਲੱਖ ਭਾਰਤੀ ਰੁਪਏ) ਤਕ ਵਸੂਲੇ ਹਨ। ਇੰਗਲੈਂਡ ਦੀ ਸਕੌਟਿਸ਼ ਕੰਪਨੀ ਟਿਸ਼ੂ ਸਾਲਿਯੂਸ਼ਨਜ਼ ਨੂੰ ਇਕ ਬਲੱਡ ਸੈਂਪਲ ਲਈ 70 ਹਜ਼ਾਰ ਰੁਪਏ ਲਏ ਹਨ। ਪਲਾਜ਼ਮਾ ’ਚ ਐਂਟੀ–ਬਾਡੀ ਦੀ ਮਾਤਰਾ ਜਿੰਨੀ ਜ਼ਿਆਦਾ ਹੋਵੇਗੀ, ਉਸ ਦੀ ਕੀਮਤ ਓਨੀ ਹੀ ਜ਼ਿਆਦਾ ਹੈ।

ਇੰਗਲੈਂਡ ਦੀ ਜਾਂਚ ਕੰਪਨੀ ਮੋਲੋਜਿਕ ਦੇ ਮੈਡੀਕਲ ਡਾਇਰੈਕਟਰ ਡਾ. ਜੋਏ ਫ਼ਿਚੇਟ ਨੇ ਕਿਹਾ ਕਿ ਉਨ੍ਹਾਂ ਇੰਨੀ ਜ਼ਿਆਦਾ ਕੀਮਤ ਕਦੇ ਨਹੀਂ ਵੇਖੀ। ਖੂਨ ਦਾ ਨਮੂਨਾ ਦੇਣ ਵਾਲੇ ਵੀ ਇਸ ਤੋਂ ਹੈਰਾਨ ਹਨ। ਕੋਰੋਨਾ ਤੋਂ ਠੀਕ ਹੋ ਚੁੱਕੇ ਵਾਸ਼ਿੰਗਟਨ ਸੂਬੇ ਦੇ ਏਲੇਸੀਆ ਜੈਨਕਿਨਜ਼ ਨੂੰ ਜਦੋਂ ਪਤਾ ਚੱਲਿਆ ਕਿ ਕੰਪਨੀਆਂ ਇਸ ਤੋਂ ਲੱਖਾਂ ਰੁਪਏ ਕਮਾ ਰਹੀਆਂ ਹਨ, ਤਾਂ ਉਨ੍ਹਾਂ ਪਲਾਜ਼ਮਾ ਦੇਣ ਦਾ ਇਰਾਦਾ ਬਦਲ ਦਿਤਾ। ਕੈਂਟਰ ਬਾਇਓਕੁਨੈਕਟ 18 ਮਾਰਚ ਦੇ ਬਾਅਦ ਤੋਂ ਸੋਸ਼ਲ ਮੀਡੀਆ ਰਾਹੀਂ ਕੋਰੋਨਾ ਦੇ ਮਰੀਜ਼ਾਂ ਨਾਲ ਸੰਪਰਕ ਕਾਇਮ ਕਰ ਰਹੀ ਹੈ ਅਤੇ ਅਮਰੀਕਾ ਹੀ ਨਹੀਂ, ਜਾਪਾਨ ਤੇ ਯੂਰੋਪ ਸਮੇਤ ਕਈ ਦੇਸ਼ਾਂ ’ਚ ਖੂਨ ਦੇ ਨਮੂਨੇ ਵੇਚ ਚੁੱਕੀ ਹੈ।     (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement