
ਪਿਛਲੇ ਪੰਜ ਦਿਨਾਂ ਵਿਚ 25 ਉਡਾਣਾਂ 300 ਟਨ ਕੋਵਿਡ-19 ਰਾਹਤ ਸਮੱਗਰੀ ਲੈ ਕੇ ਪਹੁੰਚੀਆਂ ਹਨ।
ਵਸ਼ਿੰਗਟਨ - ਭਾਰਤ ਵਿਚ ਕੋਰੋਨਾ ਵਾਇਰਸ ਨੇ ਤਬਾਹੀ ਮਚਾਈ ਹੋਈ ਹੈ ਇਸ ਦੇ ਚੱਲਦਿਆਂ ਕਈ ਦੇਸ਼ਾਂ ਤੋਂ ਭਾਰਤ ਨੂੰ ਮਦਦ ਮਿਲ ਰਹੀ ਹੈ। ਜਿਸ ਤਹਿਤ ਭਾਰਤ ਦੇ ਰਣਨੀਤਕ ਸਾਂਝੀਦਾਰ ਅਮਰੀਕਾ ਵਲੋਂ ਭਾਰਤ ਨੂੰ ਲਗਾਤਾਰ ਮਦਦ ਭੇਜੀ ਜਾ ਰਹੀ ਹੈ। ਅਮਰੀਕਾ ਵਲੋਂ ਭਾਰਤ ਨੂੰ 5ਵੀਂ ਖੇਪ ਭੇਜੀ ਗਈ ਹੈ, ਜਿਸ ਵਿਚ 545 ਆਕਸੀਜਨ ਕੌਂਸਨਟ੍ਰੈਟੋਰਸ ਭੇਜੇ ਗਏ ਹਨ।
#WATCH Fifth in a series of consignments carrying 545 oxygen concentrators arrives from the United States today, as part of COVID-19 assistance pic.twitter.com/h7Xt31NVQX
— ANI (@ANI) May 4, 2021
ਦੱਸ ਦਈਏ ਕਿ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਿਛਲੇ ਪੰਜ ਦਿਨਾਂ ਵਿਚ 25 ਉਡਾਣਾਂ 300 ਟਨ ਕੋਵਿਡ-19 ਰਾਹਤ ਸਮੱਗਰੀ ਲੈ ਕੇ ਪਹੁੰਚੀਆਂ ਹਨ।
ਹਵਾਈ ਅੱਡੇ ਦੇ ਸੰਚਾਲਕ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਨੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਹਵਾਈ ਅੱਡੇ ਨੇ ਰਾਹਤ ਸਮੱਗਰੀ ਨੂੰ ਅੰਤਰਮ ਰੂਪ ਵਿਚ ਰੱਖਣ ਅਤੇ ਵੰਡਣ ਲਈ 3500 ਵਰਗ ਮੀਟਰ ਵਿਚ ‘ਜੀਵੋਦਿਆ ਗੁਦਾਮ’ ਬਣਾਇਆ ਹੈ। ਭਾਰਤ ਕੋਰੋਨਾ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ ਅਤੇ ਕਈ ਸੂਬਿਆਂ ਦੇ ਹਸਪਤਾਲ ਦਵਾਈਆਂ, ਆਕਸੀਜਨ ਅਤੇ ਬਿਸਤਰਿਆਂ ਦੀ ਭਾਰੀ ਕਿੱਲਤ ਦਾ ਸਾਹਮਣਾ ਕਰ ਰਹੇ ਹਨ।
Corona
ਬਿਆਨ ਮੁਤਾਬਕ, 28 ਅਪ੍ਰੈਲ ਤੋਂ ਦੋ ਮਈ ਵਿਚਾਲੇ ਪੰਜ ਦਿਨਾਂ ਵਿਚ ਕਰੀਬ 25 ਉਡਾਣਾਂ ਦਿੱਲੀ ਹਵਾਈ ਅੱਡੇ ਪਹੁੰਚੀਆਂ ਜਿਨ੍ਹਾਂ ਵਿਚ ਕਰੀਬ 300 ਟਨ ਸਮਾਨ ਸੀ। ਬਿਆਨ ਵਿਚ ਕਿਹਾ ਗਿਆ ਕਿ, ਇਹ ਉਡਾਣਾਂ ਅਮਰੀਕਾ, ਬ੍ਰਿਟੇਨ, ਸੰਯੁਕਤ ਅਰਬ ਅਮੀਰਾਤ, ਉਜ਼ਬੇਕਿਸਤਾਨ, ਥਾਈਲੈਂਡ, ਜਰਮਨੀ, ਕਤਰ, ਹਾਂਗਕਾਂਗ ਅਤੇ ਚੀਨ ਆਦਿ ਦੇਸ਼ਾਂ ਤੋਂ ਆਈਆਂ ਸਨ।
ਬਿਆਨ ਵਿਚ ਦਸਿਆ ਗਿਆ ਕਿ ਜ਼ਿਆਦਤਰ ਰਾਹਤ ਉਡਾਣਾਂ ਦਾ ਸੰਚਾਲਨ ਭਾਰਤੀ ਹਵਾਈ ਫ਼ੌਜ ਦੇ ਜਹਾਜ਼ਾਂ ਨੇ ਕੀਤਾ ਹੈ, ਜਿਨ੍ਹਾਂ ਵਿਚ ਆਈ ਐਲ-76, ਸੀ-130, ਸੀ-5, ਸੀ-17 ਸ਼ਾਮਲ ਹਨ। ਇਨ੍ਹਾਂ ਵਿਚ 5500 ਆਕਸੀਜਨ ਕਨਸਨਟੇ੍ਰਟਰ, 3200 ਆਕਸੀਜਨ ਸਿਲੰਡਰ, 9,28,000 ਤੋਂ ਜ਼ਿਅਦਾ ਮਾਸਕ, 1,36,000 ਰੇਮਡੇਸਿਵਿਰ ਟੀਕੇ ਸ਼ਾਮਲ ਹਨ।