ਅਮਰੀਕਾ 'ਚ ਕੰਮ ਕਰਦੇ ਭਾਰਤੀਆਂ ਲਈ ਖੁਸ਼ਖਬਰੀ! ਸਰਕਾਰ ਨੇ ਡੇਢ ਸਾਲ ਲਈ ਵਧਾਈ ਵਰਕ ਪਰਮਿਟ ਦੀ ਮਿਆਦ 
Published : May 4, 2022, 3:34 pm IST
Updated : May 4, 2022, 3:34 pm IST
SHARE ARTICLE
America Work Permit Extension
America Work Permit Extension

ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਵਲੋਂ ਕੀਤੇ ਇਸ ਐਲਾਨ ਨਾਲ ਲਗਪਗ 87,000 ਪ੍ਰਵਾਸੀਆਂ ਨੂੰ ਮਿਲੇਗੀ ਮਦਦ 

ਵਾਸ਼ਿੰਗਟਨ : ਅਮਰੀਕਾ ਵਿਚ ਕੰਮ ਕਰ ਰਹੇ ਪ੍ਰਵਾਸੀਆਂ ਲਈ ਚੰਗੀ ਖ਼ਬਰ ਹੈ ਰਾਸ਼ਟਰਪਤੀ ਜੋਅ ਬਾਈਡਨ ਪ੍ਰਸ਼ਾਸਨ ਨੇ ਦੇਸ਼ ਵਿਚ ਵਰਕ ਪਰਮਿਟ 'ਤੇ ਰਹਿ ਰਹੇ ਅਨੇਕਾਂ ਭਾਰਤੀਆਂ ਅਤੇ ਪ੍ਰਵਾਸੀਆਂ ਲਈ ਵੱਡਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਹੁਣ ਅਮਰੀਕਾ ਸਰਕਾਰ ਨੇ ਵਰਕ ਪਰਮਿਟ ਦੀ ਮਿਆਦ ਵਿਚ ਡੇਢ ਸਾਲ ਤੱਕ ਦਾ ਵਾਧਾ ਕੀਤਾ ਹੈ।

Joe BidenJoe Biden

ਇਸ ਅਹਿਮ ਫ਼ੈਸਲੇ ਅਨੁਸਾਰ ਕੁਝ ਖ਼ਾਸ ਸ਼੍ਰੇਣੀਆਂ ਦੇ ਪ੍ਰਵਾਸੀਆਂ ਲਈ ਜਾਰੀ ਹੁੰਦੇ ਵਰਕ ਪਰਮਿਟ ਦੀ ਮਿਆਦ ਡੇਢ ਸਾਲ ਲਈ ਆਟੋਮੈਟਿਕ ਵਧਾਉਣ ਦਾ ਐਲਾਨ ਕੀਤਾ ਹੈ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਵੱਲੋਂ ਮੰਗਲਵਾਰ ਨੂੰ ਐਲਾਨੇ ਗਏ ਇਸ ਕਦਮ ਨਾਲ ਹਜ਼ਾਰਾਂ ਭਾਰਤੀ ਪ੍ਰਵਾਸੀਆਂ ਨੂੰ ਫ਼ਾਇਦਾ ਹੋਣ ਦੀ ਸੰਭਾਵਨਾ ਹੈ। ਗ੍ਰਹਿ ਸੁਰੱਖਿਆ ਵਿਭਾਗ ਵਲੋਂ ਕੀਤੇ ਐਲਾਨ ਅਨੁਸਾਰ ਮੌਜੂਦਾ ਈਏਡੀ 'ਤੇ ਦੱਸੀ ਗਈ ਮਿਆਦ ਮਤਲਬ 180 ਦਿਨਾਂ ਦੀ ਸਮਾਂ ਸੀਮਾ ਖ਼ਤਮ ਹੋਣ 'ਤੇ ਇਹ ਆਪਣੇ ਆਪ 540 ਦਿਨਾਂ ਤੱਕ ਵਧਾ ਦਿੱਤੀ ਜਾਵੇਗੀ।

AMERICAAMERICA

ਦੱਸ ਦੇਈਏ ਕਿ ਇਸ ਵਿਚ ਗ੍ਰੀਨ ਕਾਰਡ ਪ੍ਰਾਪਤ ਕਰਨ ਵਾਲਿਆਂ ਅਤੇ ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਡੇਢ ਸਾਲ ਲਈ ਰੁਜ਼ਗਾਰ ਅਧਿਕਾਰ ਕਾਰਡ (EAD) ਮਿਲਦਾ ਹੈ। ਯੂ.ਐਸ.ਸੀ.ਆਈ.ਐਸ.  ਅਨੁਸਾਰ ਲੰਬਿਤ ਈਏਡੀ ਨਵੀਨੀਕਰਣ ਅਰਜ਼ੀ ਵਾਲੇ ਗ਼ੈਰ-ਨਾਗਰਿਕ, ਜਿਨ੍ਹਾਂ ਦੀ 180-ਦਿਨਾਂ ਦੀ ਆਟੋਮੈਟਿਕ ਐਕਸਟੈਂਸ਼ਨ ਦੀ ਮਿਆਦ ਖ਼ਤਮ ਹੋ ਗਈ ਹੈ ਅਤੇ ਜਿਨ੍ਹਾਂ ਦੀ ਈਏਡੀ ਖ਼ਤਮ ਹੋ ਗਈ ਹੈ, ਉਨ੍ਹਾਂ ਨੂੰ  4 ਮਈ 2022 ਤੋਂ ਸ਼ੁਰੂ ਹੋਣ ਵਾਲੇ ਅਤੇ 540 ਦਿਨਾਂ ਤੱਕ ਚੱਲਣ ਵਾਲੇ ਰੁਜ਼ਗਾਰ ਅਧਿਕਾਰ ਤੇ ਈਏਡੀ ਵੈਧਤਾ ਦੀ ਵਾਧੂ ਮਿਆਦ ਮਿਲ ਜਾਵੇਗੀ।  

Joe Biden warns Russia on chemical weaponsJoe Biden warns Russia on chemical weapons

ਅਮਰੀਕਾ ਸਰਕਾਰ ਦੇ ਇਸ ਫ਼ੈਸਲੇ ਨਾਲ ਹਜ਼ਾਰਾਂ ਭਾਰਤੀਆਂ ਨੂੰ ਲਾਭ ਮਿਲੇਗਾ ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਭਾਰਤੀ-ਅਮਰੀਕੀ ਭਾਈਚਾਰੇ ਦੇ ਆਗੂ ਅਜੇ ਜੈਨ ਭੂਟੋਰੀਆ ਨੇ ਦੱਸਿਆ ਕਿ ਜਿਨ੍ਹਾਂ ਦੇ ਕੰਮ ਦੀ ਅਧਿਕਾਰਤ ਮਿਆਦ ਖ਼ਤਮ ਹੋ ਗਈ ਹੈ ਜਾਂ ਅਗਲੇ 30 ਦਿਨਾਂ 'ਚ ਖ਼ਤਮ ਹੋਣ ਵਾਲੀ ਹੈ, ਅਜਿਹੇ ਲਗਪਗ 87,000 ਪ੍ਰਵਾਸੀਆਂ ਨੂੰ ਮਦਦ ਮਿਲੇਗੀ। ਕੁੱਲ ਮਿਲਾ ਕੇ ਸਰਕਾਰ ਦਾ ਅੰਦਾਜ਼ਾ ਹੈ ਕਿ ਵਰਕ ਪਰਮਿਟਾਂ ਦਾ ਨਵੀਨੀਕਰਨ ਕਰਨ ਵਾਲੇ 4,20,000 ਪ੍ਰਵਾਸੀਆਂ ਨੂੰ ਇਸ ਛੋਟ ਨਾਲ ਆਪਣਾ ਰੁਜ਼ਗਾਰ ਨਹੀਂ ਗੁਆਉਣਾ ਪਵੇਗਾ।
 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement