
ਰਿਕਟਰ ਪੈਮਾਨੇ 'ਤੇ 5.4 ਮਾਪੀ ਗਈ ਤੀਬਰਤਾ
ਇੰਡੋਨੇਸ਼ੀਆ : ਇੰਡੋਨੇਸ਼ੀਆ ਵਿਚ ਭੂਚਾਲ ਦੇ ਝਟਕੇ ਲੱਗੇ ਹਨ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.4 ਮਾਪੀ ਗਈ ਹੈ। ਦੇਸ਼ ਦੀ ਮੌਸਮ ਵਿਗਿਆਨ, ਜਲਵਾਯੂ ਵਿਗਿਆਨ ਅਤੇ ਭੂ-ਭੌਤਿਕ ਵਿਗਿਆਨ ਏਜੰਸੀ ਦੇ ਹਵਾਲੇ ਨਾਲ ਸਾਹਮਣੇ ਆਈਆਂ ਮੀਡੀਆ ਰਿਪੋਰਟਾਂ ਵਿਚ ਦਸਿਆ ਜਾ ਰਿਹਾ ਹੈ ਕਿ ਇੰਡੋਨੇਸ਼ੀਆ ਦੇ ਪੂਰਬੀ ਸੂਬੇ ਪਾਪੂਆ 'ਚ ਐਤਵਾਰ ਨੂੰ 5.4 ਦੀ ਤੀਬਰਤਾ ਵਾਲਾ ਭੂਚਾਲ ਆਇਆ।
ਇਹ ਵੀ ਪੜ੍ਹੋ: Odisha Train Accident: NDRF ਦੇ ਇਸ ਜਵਾਨ ਨੇ ਸਭ ਤੋਂ ਪਹਿਲਾਂ ਹਾਦਸੇ ਬਾਰੇ ਦਿਤੀ ਸੀ ਜਾਣਕਾਰੀ?
ਸਿਨਹੂਆ ਨਿਊਜ਼ ਏਜੰਸੀ ਨੇ ਮੌਸਮ ਏਜੰਸੀ ਦੇ ਹਵਾਲੇ ਨਾਲ ਦਸਿਆ ਕਿ ਭੂਚਾਲ ਜਕਾਰਤਾ ਦੇ ਸਮੇਂ ਅਨੁਸਾਰ 12:52 ਵਜੇ ਆਇਆ, ਜਿਸ ਦਾ ਕੇਂਦਰ ਮੈਂਬਰਾਮੋ ਰਾਇਆ ਰੀਜੈਂਸੀ ਤੋਂ 58 ਕਿਲੋਮੀਟਰ ਦੱਖਣ-ਪੱਛਮ ਵਿਚ ਅਤੇ ਜ਼ਮੀਨ ਦੇ ਹੇਠਾਂ 10 ਕਿਲੋਮੀਟਰ ਦੀ ਡੂੰਘਾਈ ਵਿਚ ਸੀ। ਭੂਚਾਲ ਦੇ ਝਟਕਿਆਂ ਨਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।