America News: ਅਮਰੀਕਾ ਵਿੱਚ ਖ਼ਤਰਨਾਕ ਜੈਵਿਕ ਰੋਗਾਣੂ ਤਸਕਰੀ ਦਾ ਮਾਮਲਾ, ਇਕ ਔਰਤ ਨੂੰ ਕੀਤਾ ਗ੍ਰਿਫ਼ਤਾਰ
Published : Jun 4, 2025, 12:48 pm IST
Updated : Jun 4, 2025, 12:53 pm IST
SHARE ARTICLE
Chinese national arrested for smuggling dangerous organic fungus America News
Chinese national arrested for smuggling dangerous organic fungus America News

America News: ਅਮਰੀਕੀ ਖੇਤੀਬਾੜੀ ਨੂੰ ਤਬਾਹ ਕਰਨ ਦੀ ਕੀਤੀ ਜਾ ਰਹੀ ਸਾਜ਼ਿਸ਼-ਕਾਸ਼ ਪਟੇਲ

Chinese national arrested for smuggling dangerous organic fungus America News: ਅਮਰੀਕਾ ਵਿਚ ਫ਼ਸਲਾਂ ਨੂੰ ਤਬਾਹ ਕਰਨ ਅਤੇ ਖੇਤੀਬਾੜੀ ਅਤਿਵਾਦ ਫੈਲਾਉਣ ਲਈ ਖ਼ਤਰਨਾਕ ਜੈਵਿਕ ਰੋਗਾਣੂਆਂ ਦੀ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਹੈ। ਅਮਰੀਕਾ ਨੇ ਚੀਨ ਦੇ ਇਕ ਪ੍ਰੇਮੀ ਜੋੜੇ ਦੇ ਖੋਜਕਰਤਾਵਾਂ 'ਤੇ ਇਸ ਰੋਗਾਣੂ ਦੀ ਤਸਕਰੀ ਕਰਨ ਦਾ ਦੋਸ਼ ਲਗਾਇਆ ਹੈ। ਇਸ ਮਾਮਲੇ ਵਿਚ ਇਕ ਔਰਤ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਐਫ਼ਬੀਆਈ ਦੇ ਡਾਇਰੈਕਟਰ ਕਾਸ਼ ਪਟੇਲ ਨੇ ਇਸ ਨੂੰ ਇੱਕ ਗੰਭੀਰ ਚੇਤਾਵਨੀ ਦਿੰਦਿਆਂ ਕਿਹਾ ਕਿ ਚੀਨੀ ਕਮਿਊਨਿਸਟ ਪਾਰਟੀ (ਸੀਪੀਸੀ) ਅਮਰੀਕੀ ਸੰਸਥਾਵਾਂ ਵਿੱਚ ਘੁਸਪੈਠ ਕਰਨ ਅਤੇ ਭੋਜਨ ਸਪਲਾਈ ਨੂੰ ਪ੍ਰਭਾਵਿਤ ਕਰਨ ਲਈ ਆਪਣੇ ਲੋਕਾਂ ਨੂੰ ਖੋਜਕਰਤਾਵਾਂ ਵਜੋਂ ਤਾਇਨਾਤ ਕਰ ਰਹੀ ਹੈ। ਐਫ਼ਬੀਆਈ ਅਧਿਕਾਰੀਆਂ ਨੇ ਦੱਸਿਆ ਕਿ ਜੁਲਾਈ 2024 ਵਿੱਚ, ਇੱਕ ਚੀਨੀ ਨੌਜਵਾਨ ਜੂਨਯੋਂਗ ਲਿਊ ਆਪਣੇ ਬੈਗ ਵਿੱਚ ਇੱਕ ਜ਼ਹਿਰੀਲੀ ਉੱਲੀ ਲੈ ਕੇ ਅਮਰੀਕਾ ਵਿੱਚ ਦਾਖ਼ਲ ਹੋਇਆ ਸੀ। ਡੇਟ੍ਰੋਇਟ ਹਵਾਈ ਅੱਡੇ 'ਤੇ ਉਸ ਦੇ ਬੈਗ ਵਿੱਚੋਂ ਲਾਲ ਪੌਦੇ ਬਰਾਮਦ ਕੀਤੇ ਗਏ ਸਨ।

ਪੁੱਛਗਿੱਛ ਦੌਰਾਨ, ਉਸ ਨੇ ਦੱਸਿਆ ਕਿ ਉਹ ਇਹਨਾਂ ਪੌਦਿਆਂ ਨੂੰ ਆਪਣੀ ਪ੍ਰੇਮਿਕਾ ਯੂਨਕਿੰਗ ਜਿਆਨ ਨੂੰ ਸੌਂਪਣਾ ਚਾਹੁੰਦਾ ਸੀ ਜੋ ਮਿਸ਼ੀਗਨ ਯੂਨੀਵਰਸਿਟੀ ਵਿੱਚ ਇੱਕ ਪ੍ਰਯੋਗਸ਼ਾਲਾ ਵਿੱਚ ਕੰਮ ਕਰਦੀ ਹੈ। ਉਹ ਪਹਿਲਾਂ ਵੀ ਆਪਣੀ ਪ੍ਰੇਮਿਕਾ ਨਾਲ ਖੋਜ ਲਈ ਖ਼ਤਰਨਾਕ ਜੈਵਿਕ ਕੀਟਾਣੂਆਂ ਦੀ ਤਸਕਰੀ ਕਰ ਚੁੱਕਾ ਹੈ। ਇਸ ਤੋਂ ਬਾਅਦ, ਨੌਜਵਾਨ ਲਿਊ ਨੂੰ ਹਵਾਈ ਅੱਡੇ ਤੋਂ ਵਾਪਸ ਚੀਨ ਭੇਜ ਦਿੱਤਾ ਗਿਆ ਸੀ।

ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਰੋਗਾਣੂ ਨੂੰ ਫੁਸਾਰੀਅਮ ਗ੍ਰਾਮੀਨੀਅਰਮ ਕਿਹਾ ਜਾਂਦਾ ਹੈ। ਇਹ ਕਣਕ, ਜੌਂ, ਮੱਕੀ ਅਤੇ ਚੌਲਾਂ ਦੀਆਂ ਫ਼ਸਲਾਂ ਨੂੰ ਤਬਾਹ ਕਰਕੇ ਜਾਨਵਰਾਂ ਅਤੇ ਲੋਕਾਂ ਵਿੱਚ ਬਿਮਾਰੀ ਪੈਦਾ ਕਰ ਸਕਦਾ ਹੈ। ਇਹ ਹਰ ਸਾਲ ਅਮਰੀਕਾ ਨੂੰ ਅਰਬਾਂ ਡਾਲਰ ਦਾ ਨੁਕਸਾਨ ਵੀ ਪਹੁੰਚਾ ਸਕਦਾ ਹੈ। ਐਫ਼ਬੀਆਈ ਨੇ ਕਿਹਾ ਕਿ ਇਹ ਇੱਕ ਸੰਭਾਵੀ ਖੇਤੀ-ਅਤਿਵਾਦ ਹਥਿਆਰ ਹੈ।
 

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਰੱਬ ਅਜਿਹੀ ਭੈੜੀ ਨੂੰਹ ਕਿਸੇ ਨੂੰ ਨਾ ਦੇਵੇ, ਮੁੰਡੇ ਨੇ ਘਰ ਵੇਚ ਕੇ ਪਤਨੀ ਨੂੰ ਭੇਜਿਆ ਸੀ ਵਿਦੇਸ਼

01 Jun 2025 3:18 PM

ਵੱਡੀ ਖ਼ਬਰ: 'India ਨੇ ਲੜਾਕੂ ਜਹਾਜ਼ ਗੁਆਏ', CDS ਨੇ ਕਬੂਲੀ ਗੱਲ, ਬਿਆਨ 'ਤੇ ਸਿਆਸੀ ਬਵਾਲ, LIVE

01 Jun 2025 3:17 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 28/05/2025

28 May 2025 8:59 PM

Corona ਕਾਰਨ ਹੋਈਆਂ 13 ਮੌਤਾਂ, ਜਾਨਲੇਵਾ ਕੋਰੋਨਾ ਤੋਂ ਕਿਵੇਂ ਹੋਵੇ ਬਚਾਅ ? 0172-4634590 'ਤੇ ਕਾਲ ਕਰਕੇ ਦਿਓ ਰਾਇ

28 May 2025 8:55 PM

Thar Constable Amandeep ਦੀ Arrest 'ਤੇ Afsana Khan ਦੀ Sister Raftaar ਦਾ ਵੱਡਾ ਬਿਆਨ।Exclusive interview

28 May 2025 4:09 PM
Advertisement