ਖ਼ਬਰਾਂ |

ਤਾਜ਼ਾ |

Pak News: ਭਾਰਤ-ਪਾਕਿ ਵਿਚਾਲੇ ਖ਼ੁਫ਼ੀਆ ਸਹਿਯੋਗ ਨਾਲ ਅਤਿਵਾਦ ਨੂੰ ਘਟਾਇਆ ਜਾ ਸਕਦੈ : ਬਿਲਾਵਲ ਭੁੱਟੋ
Published : Jun 4, 2025, 10:36 pm IST
Updated : Jun 4, 2025, 10:37 pm IST
SHARE ARTICLE
Pak News: Terrorism can be reduced with intelligence cooperation between India and Pakistan: Bilawal Bhutto
Pak News: Terrorism can be reduced with intelligence cooperation between India and Pakistan: Bilawal Bhutto

ਕਿਹਾ, ਜੇਕਰ ਆਈ.ਐਸ.ਆਈ. ਤੇ ਰਾਅ ਇਕੱਠੇ ਕੰਮ ਕਰਨ ਤਾਂ ਦੋਹਾਂ ਮੁਲਕਾਂ ਵਿਚ ਅਤਿਵਾਦ ’ਚ ਜ਼ਿਕਰਯੋਗ ਕਮੀ ਆਵੇਗੀ

Terrorism can be reduced with intelligence cooperation between India and Pakistan: Bilawal Bhutto : ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਚੇਅਰਮੈਨ ਅਤੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ-ਜ਼ਰਦਾਰੀ ਨੇ ਕਿਹਾ ਹੈ ਕਿ ਪਾਕਿਸਤਾਨ ਅਤੇ ਭਾਰਤ ਦੀਆਂ ਖ਼ੁਫ਼ੀਆ ਏਜੰਸੀਆਂ ਵਿਚਕਾਰ ਸਹਿਯੋਗ ਦੱਖਣ ਏਸ਼ੀਆ ਵਿਚ ਅਤਿਵਾਦ ਨੂੰ ਕਾਫ਼ੀ ਹੱਦ ਤਕ ਘਟਾ ਸਕਦਾ ਹੈ। ਪੀਪੀਪੀ ਚੇਅਰਮੈਨ ਭਾਰਤ ਨਾਲ ਪਾਕਿਸਤਾਨ ਦੇ ਹਾਲੀਆ ਟਕਰਾਅ ਤੋਂ ਬਾਅਦ ਸਮਰਥਨ ਹਾਸਲ ਕਰਨ ਲਈ ਇਕ ਵਿਸ਼ਵਵਿਆਪੀ ਕੂਟਨੀਤਕ ਯਤਨ ਦੇ ਹਿੱਸੇ ਵਜੋਂ ਅਮਰੀਕਾ ਵਿਚ ਇਕ ਉੱਚ-ਪਧਰੀ ਵਫ਼ਦ ਦੀ ਅਗਵਾਈ ਕਰ ਰਹੇ ਹਨ।

ਡਾਨ ਅਖਬਾਰ ਨੇ ਰਿਪੋਰਟ ਦਿਤੀ ਹੈ ਕਿ ਬਿਲਾਵਲ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਵਿਚ ਇਕ ਪ੍ਰੈੱਸ ਕਾਨਫ਼ਰੰਸ ਵਿਚ ਕਿਹਾ,‘‘ਮੈਨੂੰ ਭਰੋਸਾ ਹੈ ਕਿ ਜੇਕਰ ਆਈ.ਐਸ.ਆਈ. ਅਤੇ ਰਾਅ ਇਕੱਠੇ ਬੈਠ ਕੇ ਇਨ੍ਹਾਂ ਤਾਕਤਾਂ ਨਾਲ ਲੜਨ ਲਈ ਕੰਮ ਕਰਨ ਲਈ ਤਿਆਰ ਹਨ, ਤਾਂ ਅਸੀਂ ਭਾਰਤ ਅਤੇ ਪਾਕਿਸਤਾਨ ਦੋਹਾਂ ਮੁਲਕਾਂ ਵਿਚ ਅਤਿਵਾਦ ਵਿਚ ਜ਼ਿਕਰਯੋਗ ਕਮੀ ਦੇਖਾਂਗੇ।’’ ਉਨ੍ਹਾਂ ਚੇਤਾਵਨੀ ਦਿਤੀ ਕਿ ਹਾਲੀਆ ਜੰਗਬੰਦੀ ਨੇ ਪਰਮਾਣੂ ਹਥਿਆਰਬੰਦ ਗੁਆਂਢੀ ਦੇਸ਼ਾਂ ਵਿਚਕਾਰ ਟਕਰਾਅ ਦਾ ਖ਼ਤਰਾ ਘਟਾਇਆ ਨਹੀਂ ਹੈ ਸਗੋਂ ਵਧਾ ਦਿਤਾ ਹੈ।

ਬਿਲਾਵਲ ਨੇ ਕਿਹਾ,‘‘ਅੰਤਰਰਾਸ਼ਟਰੀ ਭਾਈਚਾਰੇ ਦੇ ਦਖ਼ਲ ਨਾਲ ਅਤੇ ਮੈਂ ਖਾਸ ਤੌਰ ’ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੀ ਅਗਵਾਈ ਵਾਲੀ ਉਨ੍ਹਾਂ ਦੀ ਟੀਮ ਦੁਆਰਾ ਨਿਭਾਈ ਗਈ ਭੂਮਿਕਾ ਦਾ ਜ਼ਿਕਰ ਕਰਨਾ ਚਾਹਾਂਗਾ... ਅਸੀਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਗੋਲੀਬੰਦੀ ਕਰਨ ਵਿਚ ਸਫ਼ਲ ਰਹੇ। ਇਹ ਇਕ ਸਵਾਗਤਯੋਗ ਪਹਿਲਾ ਕਦਮ ਹੈ ਪਰ ਇਹ ਸਿਰਫ ਇਕ ਪਹਿਲਾ ਕਦਮ ਹੈ।’’

ਜ਼ਿਕਰਯੋਗ ਹੈ ਕਿ 22 ਅਪ੍ਰੈਲ ਨੂੰ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਚਲੇ ਸੰਘਰਸ਼ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਰੋਕਣ ਦਾ ਦਾਅਵਾ ਕੀਤਾ ਜਾ ਰਿਹਾ ਹੈ।ਬਿਲਾਵਲ ਨੇ ਜ਼ੋਰ ਦੇ ਕੇ ਕਿਹਾ ਕਿ ਕੂਟਨੀਤੀ ਅਤੇ ਗੱਲਬਾਤ ਸ਼ਾਂਤੀ ਦਾ ਇੱਕੋ ਇੱਕ ਵਿਹਾਰਕ ਰਸਤਾ ਹਨ ਅਤੇ ਉਨ੍ਹਾਂ ਨੇ ਅਤਿਵਾਦ ਵਿਰੋਧੀ ਸਹਿਯੋਗ ਸਮੇਤ ਭਾਰਤ ਨਾਲ ਵਿਆਪਕ ਗੱਲਬਾਤ ਵਿਚ ਸ਼ਾਮਲ ਹੋਣ ਲਈ ਪਾਕਿਸਤਾਨ ਦੀ ਇੱਛਾ ਦੁਹਰਾਈ।
ਉਨ੍ਹਾਂ ਕਿਹਾ,‘‘ਪਾਕਿਸਤਾਨ ਅਜੇ ਵੀ ਅਤਿਵਾਦ ਨਾਲ ਲੜਨ ਲਈ ਭਾਰਤ ਨਾਲ ਸਹਿਯੋਗ ਕਰਨਾ ਚਾਹੇਗਾ। ਅਸੀਂ 1.5 ਅਰਬ, 1.7 ਅਰਬ ਲੋਕਾਂ ਦੀ ਕਿਸਮਤ ਨੂੰ ਗ਼ੈਰ-ਰਾਜਕੀ ਤੱਤਾਂ ਅਤੇ ਅਤਿਵਾਦੀਆਂ ਦੇ ਹੱਥਾਂ ਵਿਚ ਨਹੀਂ ਛੱਡ ਸਕਦੇ।’’ ਭਾਰਤ ਦਾ ਹਵਾਲਾ ਦਿੰਦੇ ਹੋਏ, ਪੀਪੀਪੀ ਨੇਤਾ ਨੇ ਕਿਹਾ ਕਿ‘‘ਖੇਤਰ ਵਿਚ ਕਿਸੇ ਵੀ ਅਤਿਵਾਦੀ ਹਮਲੇ ਨੂੰ ਪਾਕਿਸਤਾਨ ਨਾਲ ਜੰਗ ਦੇ ਖ਼ਤਰੇ ਨਾਲ ਜੋੜਨ ਦਾ ਸਮਰਥਨ ਨਹੀਂ ਕੀਤਾ ਜਾ ਸਕਦਾ।’’

Location: Pakistan, Islamabad

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਡੇਢ ਲੱਖ 'ਚ ਵੇਚੀ ਸੀ ਕੁੜੀ, ਕਿੱਥੋਂ ਮਿਲੇਗਾ ਇਨਸਾਫ਼ ?

22 Jul 2026 3:00 PM

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

ਰਾਜੋਆਣਾ ਵੱਲੋਂ ਭਾਜਪਾ ਆਗੂਆਂ ਨੂੰ ਤਲਬ ਕਰਨ ਦੀ ਮੰਗ

22 Jul 2026 2:57 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM
Advertisement