New York News : ਨਿਊਯਾਰਕ ਸਥਿਤ ਕੌਂਸਲਖਾਨੇ ਨੇ ਭਾਰਤੀ ਵਿਦਿਆਰਥੀਆਂ ਲਈ ਅਮਰੀਕਾ ’ਚ ਵਿਸ਼ੇਸ਼ ਪੋਰਟਲ ਕੀਤਾ ਲਾਂਚ 

By : BALJINDERK

Published : Jul 4, 2024, 11:40 am IST
Updated : Jul 4, 2024, 11:40 am IST
SHARE ARTICLE
file photo
file photo

New York News : ਜਿਹੜਾ ਅਮਰੀਕਾ 'ਚ ਭਾਰਤੀ ਵਿਦਿਆਰਥੀਆਂ ਲਈ ਇੰਟਰਨਸ਼ਿਪ ਮੌਕੇ ਤਲਾਸ਼ਣ `ਚ ਕਰੇਗਾ ਮਦਦ

 New York News : ਨਿਊਯਾਰਕ  ਸਥਿਤ ਭਾਰਤੀ ਕੌਂਸਲਖਾਨੇ ਨੇ ਇੱਕ ਅਹਿਮ ਕਦਮ ਪੁੱਟਦਿਆਂ ਇੱਕ ਸਪੈਸ਼ਲ ਪਲੇਟਫਾਰਮ (ਪੋਰਟਲ) ਲਾਂਚ ਕੀਤਾ ਹੈ ਜਿਹੜਾ ਅਮਰੀਕਾ 'ਚ ਭਾਰਤੀ ਵਿਦਿਆਰਥੀਆਂ ਲਈ ਇੰਟਰਨਸ਼ਿਪ ਲਈ ਮੌਕੇ ਤਲਾਸ਼ਣ `ਚ ਮਦਦ ਕਰੇਗਾ। ਵਿਦਿਆਰਥੀਆਂ ਨੂੰ ਇਸ ਪਲੇਟਫਾਰਮ ਰਾਹੀਂ ਵਕੀਲਾਂ ’ਤੇ ਡਾਕਟਰਾਂ ਬਾਰੇ ਵੀ ਜਾਣਕਾਰੀ ਮਿਲੇਗੀ। ਨਿਊਯਾਰਕ ਸਥਿਤ ਭਾਰਤੀ ਕੌਂਸਲਖਾਨਾ ਅਮਰੀਕਾ ਦੇ ਉੱਤਰ-ਪੂਰਬੀ ਸੂਬਿਆਂ ਕੌਨੈਕਟੀਕਟ, ਮੈਸਾਚਿਊਸੈਟਸ, ਨਿਊ ਹੈਂਪਸ਼ਾਇਰ, ਨਿਊ ਜਰਸੀ, ਨਿਊਯਾਰਕ, ਓਹਾਈਓ, ਪੈਨਸਿਲਵੇਨੀਆ, ਰੋਡ ਆਈਲੈਂਡ ਤੇ ਵਰਮਿੰਟ ਆਦਿ ਨੂੰ ਸੇਵਾਵਾਂ ਪ੍ਰਦਾਨ ਕਰਦਾ ਹੈ। ਭਾਰਤੀ ਕੌਂਸਲਖਾਨੇ ਨੇ ਐਕਸ 'ਤੇ ਪੋਸਟ 'ਚ ਕਿਹਾ, “ਆਪਣੇ ਅਧਿਕਾਰ ਖੇਤਰ ’ਚ ਭਾਰਤੀ ਵਿਦਿਆਰਥੀਆਂ ਦੀ ਮਦਦ ਦੇ ਉਪਰਾਲੇ ਵਜੋਂ ਇੰਡੀਅਨ ਨਿਊਯਾਰਕ ਨੇ ਭਾਰਤੀ ਵਿਦਿਆਰਥੀਆਂ ਲਈ ਅਮਰੀਕਾ ਵਿਚ ਕੰਪਨੀਆਂ 'ਚ ਇੰਟਰਸ਼ਿਪ ਦੇ ਮੌਕੇ ਤਲਾਸ਼ਣ ਲਈ ਇੱਕ ਪਲੈਟਫਾਰਮ ਵਿਕਸਿਤ ਕੀਤਾ ਹੈ।

ਇਹ ਵੀ ਪੜੋ: NCAER Report : ਭਾਰਤ ਦੀ ਗਰੀਬੀ ਘਟ ਕੇ 8.5٪ ਹੋਈ : ਐਨ.ਸੀ.ਏ.ਈ.ਆਰ. ਅਧਿਐਨ   

ਇਸ ਸਬੰਧੀ ਕੌਂਸਲਖਾਨੇ ਨੇ ਕਿਹਾ ਕਿ ਕਈ ਭਾਰਤੀ ਤੇ ਅਮਰੀਕੀ ਕੰਪਨੀਆਂ ਅਤੇ ਸੰਗਠਨ ਭਾਰਤੀ ਵਿਦਿਆਰਥੀਆਂ ਨੂੰ ਇੰਟਨਸ਼ਿਪ ਦੇਣ ਲਈ ਵਿਚਾਰ ਕਰਨ ’ਤੇ ਸਹਿਮਤ ਹੋਈਆਂ ਹਨ। ਕੌਂਸਲਖਾਨੇ ਨੇ ਪੋਰਟਲ 'ਚ ਉਪਲੱਬਧ ਜਾਣਕਾਰੀ ਮੁਤਾਬਕ ਵਿਦਿਆਰਥੀਆਂ ਨੂੰ ਕੰਪਨੀਆਂ `ਚ ਸਿੱਧਾ ਅਪਲਾਈ ਕਰਨ ਦੀ ਸਲਾਹ ਦਿੱਤੀ ਹੈ।  ਭਾਰਤੀ ਕੌਂਸਲਖਾਨੇ ਵੱਲੋਂ ਸ਼ੁਰੂ ਕੀਤੇ ਪੋਰਟਲ 'ਤੇ ਫਾਇਨਾਂਸ, ਆਈਟੀ, ਨਿਵੇਸ਼ ਬੈਂਕਿੰਗ, ਆਟੋਮੋਟਿਵ, ਸੌਫਟਵੇਅਰ, ਸਾਇੰਸ ਤੇ ਤਕਨੀਕ, ਹੈਲਥਕੇਅਰ, ਹੋਟਲ, ਬਹੁਕੌਮੀ ਕਾਰਪੋਰੇਸ਼ਨਾਂ ' ਤੇ ਤਕਨੀਕ, ਸਰਕਾਰੀ ਏਜੰਸੀਆਂ, ਹਵਾਬਾਜ਼ੀ, ਮਸਨੂਈ ਬੌਧਿਕਤਾ (ਏਆਈ), ਫਾਰਮਾ ਅਤੇ ਟਾਟਾ ਸੰਨਜ਼ ਸਣੇ ਵੱਖ-ਵੱਖ ਸੈਕਟਰਾਂ ਦੀਆਂ ਕੰਪਨੀਆਂ ਦੀ ਸੂਚੀ ਮੁਹੱਈਆ ਕਰਵਾਈ ਗਈ ਹੈ। -ਪੀਟੀਆਈ

(For more news apart from  The consulate in New York has launched special portal for Indian students in America News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement