ਪ੍ਰੇਮੀ ਨੂੰ ਰਸਤੇ 'ਚੋਂ ਹਟਾਉਣ ਲਈ ਕਾਤਲ ਬਣੀ ਪਾਕਿ ਦੀ Tik-Tok ਸਟਾਰ ਤੇ ਮਾਂ, ਦੋਹਰੇ ਕਤਲ ਕੇਸ ਵਿਚ ਉਮਰ ਕੈਦ
Published : Sep 4, 2023, 9:55 am IST
Updated : Sep 4, 2023, 5:13 pm IST
SHARE ARTICLE
Mahek Bukhari: TikTok, blackmail and double murder
Mahek Bukhari: TikTok, blackmail and double murder

ਅਸ਼ਲੀਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਾਂ-ਧੀ ਨੇ ਕੀਤਾ ਦੋਹਰਾ ਕਤਲ

ਇਸਲਾਮਾਬਾਦ : ਪਾਕਿਸਤਾਨ ਦੀ ਟਿਕਟਾਕ ਸਟਾਰ ਮਹਿਕ ਬੁਖਾਰੀ ਅਤੇ ਉਸ ਦੀ ਮਾਂ ਅੰਸਰੀਨ ਬੁਖਾਰੀ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਇਹ ਸਜ਼ਾ ਦੋਹਰੇ ਕਤਲ ਕੇਸ ਵਿਚ ਦੋਵਾਂ ਮਾਂ-ਧੀ ਨੂੰ ਦੋਸ਼ੀ ਪਾਏ ਜਾਣ ਤੋਂ ਬਾਅਦ ਸੁਣਾਈ ਹੈ। ਅੰਸਰੀਨ ਨੇ ਆਪਣੇ ਤੋਂ ਅੱਧੀ ਉਮਰ ਦੇ ਸਾਬਕਾ ਪ੍ਰੇਮੀ ਅਤੇ ਉਸ ਦੇ ਦੋਸਤ ਦਾ ਕਤਲ ਕਰ ਦਿੱਤਾ ਸੀ। ਅਦਾਲਤ ਨੇ ਅਗਸਤ ਮਹੀਨੇ 'ਚ ਉਨ੍ਹਾਂ ਨੂੰ ਦੋਸ਼ੀ ਪਾਇਆ ਸੀ।

ਦੱਸਿਆ ਜਾ ਰਿਹਾ ਹੈ ਕਿ 18 ਸਾਲਾ ਸਾਕਿਬ ਦੀ ਮੁਲਾਕਾਤ 46 ਸਾਲਾ ਅੰਸਰੀਨ ਨਾਲ ਸੋਸ਼ਲ ਮੀਡੀਆ 'ਤੇ ਹੋਈ ਸੀ ਅਤੇ ਦੋਵਾਂ 'ਚ ਪਿਆਰ ਹੋ ਗਿਆ ਸੀ। ਸਾਕਿਬ ਨੇ ਝੂਠ ਬੋਲਿਆ ਸੀ ਕਿ ਉਹ 27 ਸਾਲ ਦਾ ਹੈ, ਹੌਲੀ-ਹੌਲੀ ਰਿਸ਼ਤਾ ਅੱਗੇ ਵਧਦਾ ਗਿਆ। ਦੋਵਾਂ ਨੇ ਇਕ-ਦੂਜੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ। ਅੰਸਰੀਨ ਨੇ ਦਾਅਵਾ ਕੀਤਾ ਕਿ ਸਾਕਿਬ ਨੇ ਉਸ ਦੀਆਂ ਕੁਝ ਇਤਰਾਜ਼ਯੋਗ ਤਸਵੀਰਾਂ ਫੋਨ 'ਚ ਰੱਖੀਆਂ ਹਨ।

ਉਹ ਕਥਿਤ ਤੌਰ 'ਤੇ ਤਸਵੀਰਾਂ ਲੀਕ ਕਰਨ ਦੀ ਧਮਕੀ ਦੇ ਰਿਹਾ ਸੀ। ਇਸ ਤੋਂ ਬਾਅਦ ਅੰਸਰੀਨ ਨੇ ਤੰਗ ਆ ਕੇ ਉਸ ਦੇ ਕਤਲ ਦੀ ਯੋਜਨਾ ਬਣਾਈ ਤੇ ਸਾਕਿਬ ਦੇ ਨਾਲ-ਨਾਲ ਉਸ ਦੇ ਦੋਸਤ ਦਾ ਵੀ ਕਤਲ ਕਰ ਦਿੱਤਾ। ਅੰਸਰੀਨ ਬੁਖਾਰੀ ਆਪਣੀ ਧੀ ਮਹਿਕ ਨਾਲ ਬ੍ਰਿਟੇਨ ਦੇ ਲੈਸਟਰ 'ਚ ਰਹਿ ਰਹੀ ਸੀ। ਬੁਖਾਰੀ ਨੇ ਸਾਕਿਬ ਨੂੰ ਟੈਸਕੋ ਕਾਰ ਪਾਰਕ 'ਚ ਮਿਲਣ ਲਈ ਬੁਲਾਇਆ ਤੇ ਮਾਂ ਦੇ ਰਿਸ਼ਤੇ ਦੌਰਾਨ ਅੰਸਰੀਨ 'ਤੇ ਖਰਚ ਕੀਤੇ 3,000 ਯੂਰੋ ਨੂੰ ਵਾਪਸ ਕਰਨ ਦਾ ਵਾਅਦਾ ਕੀਤਾ।

ਉਨ੍ਹਾਂ ਨੇ ਸਾਕਿਬ ਦਾ ਫ਼ੋਨ ਖੋਹਣ ਦੀ ਯੋਜਨਾ ਬਣਾਈ। ਸਾਕਿਬ ਹੁਸੈਨ ਅਤੇ ਹਾਸ਼ਿਮ ਇਜਾਜ਼ੂਦੀਨ ਦੀ ਉਮਰ 21 ਸਾਲ ਸੀ, ਜਦੋਂ ਦੋਵਾਂ ਦੀ ਇਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ। ਸਾਰੀ ਕਹਾਣੀ ਉਦੋਂ ਸ਼ੁਰੂ ਹੋਈ ਜਦੋਂ ਅੰਸਰੀਨ ਦਾ ਸਾਕਿਬ ਨਾਲ ਬ੍ਰੇਕਅੱਪ ਹੋ ਗਿਆ। ਅੰਸਰੀਨ ਨੇ ਸਾਕਿਬ ਦਾ ਫੋਨ ਖੋਹ ਕੇ ਅਪਣੀਆਂ ਫੋਟੋਆਂ ਡਿਲੀਟ ਕਰਨ ਦੀ ਯੋਜਨਾ ਬਣਾਈ।

ਕੁਝ ਦੇਰ ਬਾਅਦ ਹੀ ਅੰਸਰੀਨ ਦੇ ਬੁਲਾਏ ਕੁਝ ਨਕਾਬਪੋਸ਼ ਵਿਅਕਤੀਆਂ ਨੇ ਸਾਕਿਬ ਅਤੇ ਉਸ ਦੇ ਦੋਸਤ ਨੂੰ ਘੇਰ ਲਿਆ। ਉਨ੍ਹਾਂ ਕਾਰ 'ਚ ਸਵਾਰ ਹੋ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੇ ਪਿੱਛੇ ਨਕਾਬਪੋਸ਼ ਵੀ ਆ ਗਏ। ਸਾਕਿਬ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਲੱਗਾ ਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗਿਆ ਤਾਂ ਉਦੋਂ ਉਨ੍ਹਾਂ ਦੀ ਕਾਰ ਸੜਕ ਕਿਨਾਰੇ ਇਕ ਦਰੱਖਤ ਨਾਲ ਟਕਰਾ ਗਈ। ਇਸ ਹਾਦਸੇ ਵਿਚ ਦੋਵਾਂ ਦੀ ਮੌਤ ਹੋ ਗਈ। ਹੁਣ ਅਦਾਲਤ ਨੇ ਆਪਣਾ ਫ਼ੈਸਲਾ ਸੁਣਾਉਂਦਿਆਂ ਮਾਂ-ਧੀ ਦੋਵਾਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ।


 

SHARE ARTICLE

ਏਜੰਸੀ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement