ਮੁਸ਼ੱਰਫ ਨੂੰ ਘਸੀਟ ਕੇ ਲਿਆਂਦਾ ਜਾਵੇਗਾ ਮੁਲਕ : ਚੀਫ ਜਸਟਿਸ
Published : Oct 4, 2018, 10:36 am IST
Updated : Oct 4, 2018, 10:36 am IST
SHARE ARTICLE
Pervez Musharraf
Pervez Musharraf

ਪਾਕਿਸਤਾਨ ਦੇ ਚੀਫ ਜਸਟਿਸ ਸਾਕਿਬ ਨਿਸਾਰ ਨੇ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਦੇ ਮੁਲਕ ਨਾਂ ਵਾਪਿਸ ਆਉਣ ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ...........

ਪਾਕਿਸਤਾਨ : ਪਾਕਿਸਤਾਨ ਦੇ ਚੀਫ ਜਸਟਿਸ ਸਾਕਿਬ ਨਿਸਾਰ ਨੇ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਦੇ ਮੁਲਕ ਨਾਂ ਵਾਪਿਸ ਆਉਣ ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਦੇਸ਼ਧ੍ਰੋਹ ਦੇ ਮਾਮਲੇ ਦਾ ਸਾਹਮਣਾ ਕਰਨ ਵਿਚ ਨਾਕਾਮਯਾਬਰ ਰਹਿਣ 'ਤੇ ਚੀਫ ਜਸਟਿਸ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਮੁਸ਼ਰਫ ਨੂੰ ਘਸੀਟ ਕੇ ਮੁਲਕ ਲਿਆਂਦਾ ਜਾ ਸਕਦਾ ਹੈ। ਮੀਡੀਆ ਰੀਪੋਰਟ ਅਨੁਸਾਰ ਅਦਾਲਤ ਨੇ ਇਹ ਟਿੱਪਣੀ ਉਸ ਵੇਲੇ ਕੀਤੀ ਜਦੋਂ ਮੁਸ਼ੱਰਫ ਦੇ ਵਕੀਲ ਨੇ ਤਿੰਨ ਮੈਂਬਰੀ ਬੈਂਚ ਨੂੰ ਕਿਹਾ ਕਿ ਉਨਾਂ ਦਾ ਕਲਾਈਂਟ ਅਦਾਲਤ ਦਾ ਸਨਮਾਨ ਕਰਦੇ ਹਨ ਪਰ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਉਹ ਸਤੁੰਸ਼ਟ ਨਹੀਂ ਹਨ

ਅਤੇ ਅਪਣੀ ਸਿਹਤ ਠੀਕ ਨਾਂ ਹੋਣ ਕਾਰਣ ਵਾਪਿਸ ਆਉਣ ਵਿਚ ਸਮਰਥ ਨਹੀਂ ਹਨ। ਮੁਸ਼ਰਫ 2016 ਤੋਂ ਦੁਬਈ ਵਿਚ ਰਹਿ ਰਹੇ ਹਨ। 2007 ਵਿਚ ਸੰਵਿਧਾਨ ਨੂੰ ਮੁਲਤਵੀ ਕਰਨ ਕਾਰਨ ਉਨਾਂ ਵਿਰੁੱਧ ਦੇਸ਼ਧ੍ਰੋਹ ਦਾ ਮਾਮਲਾ ਚਲ ਰਿਹਾ ਹੈ। ਉਨਾਂ ਦੇ ਵਕੀਲ ਨੇ ਅਦਾਲਤ ਨੂੰ ਕਿਹਾ ਕਿ ਲਾਲ ਮਸਜਿਦ ਕਾਰਵਾਈ ਮਾਮਲੇ ਵਿਚ ਸਾਬਕਾ ਰਾਸ਼ਟਰਪਤੀ ਵਿਰੁਧ ਕੋਈ ਦੋਸ਼ ਨਹੀਂ ਹੈ। 

ਚੀਫ ਜਸਟਿਸ ਨੇ ਕਿਹਾ ਕਿ ਲਾਲ ਮਸਜਿਦ ਮਾਮਲੇ ਵਿਚ ਭਾਵੇਂ ਉਨਾਂ ਵਿਰੁਧ ਕੋਈ ਦੋਸ਼ ਨਾਂ ਹੋਣ, ਪਰ ਉਹ ਦੇਸ਼ਧੋਹ ਸਬੰਧੀ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਇਸਦੇ ਲਈ ਉਨਾਂ ਨੂੰ ਅਦਾਲਤ ਵਿਚ ਪੇਸ਼ ਹੋਣਾ ਚਾਹੀਦਾ ਹੈ। ਉਨਾਂ ਕਿਹਾ ਕਿ ਮੁਸ਼ਰਫ ਅਪਣੀ ਮਰਜ਼ੀ ਮੁਤਾਬਕ ਸਨਮਾਨਜਨਕ ਤਰੀਕੇ ਨਾਲ ਵਾਪਿਸ ਆ ਸਕਦੇ ਹਨ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਉਨਾਂ ਨੂੰ ਅਜਿਹੇ ਹਾਲਤਾਂ ਵਿਚ ਵਾਪਸ ਆਉਣ ਲਈ ਮਜ਼ਬੂਰ ਕੀਤਾ ਜਾ ਸਕਦਾ ਹੈ। (ਏਜੰਸੀਆਂ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement