
ਇਸ ਹਾਦਸੇ ਵਿੱਚ ਉਸਦੇ ਪਰਿਵਾਰ ਦੇ ਸੱਤ ਮੈਂਬਰਾਂ ਦੀ ਵੀ ਮੌਤ ਹੋ ਗਈ ਹੈ।
ਕਾਬੁਲ - ਅਫਗਾਨਿਸਤਾਨ ਦੇ ਨਾਂਗਰਹਾਰ ਸੂਬੇ 'ਚ ਹੋਏ ਇਕ ਬੰਬ ਧਮਾਕੇ ਵਿੱਚ ਅੰਤਰਰਾਸ਼ਟਰੀ ਅੰਪਾਇਰ ਬਿਸਮਿੱਲਾਹ ਜਾਨ ਦੀ ਸ਼ਨੀਵਾਰ ਨੂੰ ਮੌਤ ਹੋ ਗਈ। 36 ਸਾਲਾ ਬਿਸਮਿੱਲਾ ਨੇ ਅਫਗਾਨਿਸਤਾਨ ਅਤੇ ਕਈ ਅੰਤਰਰਾਸ਼ਟਰੀ ਮੈਚਾਂ ਵਿਚ ਅੰਪਾਇਰ ਕੀਤੀ ਹੈ। ਇਸ ਹਾਦਸੇ ਵਿੱਚ ਉਸਦੇ ਪਰਿਵਾਰ ਦੇ ਸੱਤ ਮੈਂਬਰਾਂ ਦੀ ਵੀ ਮੌਤ ਹੋ ਗਈ ਹੈ।
International Umpireਅਫਗਾਨਿਸਤਾਨ ਨਾਂਗਰਹਾਰ ਪ੍ਰਾਂਤ ਦੇ ਗਵਰਨਰ ਬੁਲਾਰੇ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਜਪਾਲ ਨੇ ਦੱਸਿਆ ਕਿ ਬੰਬ ਧਮਾਕਾ ਦੁਪਹਿਰ 12:20 ਵਜੇ ਹੋਇਆ। ਅੱਤਵਾਦੀਆਂ ਨੇ ਇਹ ਧਮਾਕਾ ਥਾਣੇ ਵਿਚ ਦਾਖਲ ਹੋਣ ਦੀ ਕੋਸ਼ਿਸ਼ ਵਿਚ ਕੀਤਾ।
ਮੀਡੀਆ ਦੇ ਅਨੁਸਾਰ, ਇਸ ਹਮਲੇ ਵਿੱਚ ਘੱਟੋ ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ 30 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਹਾਲਾਂਕਿ, ਕਿਸੇ ਅੱਤਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।