ਉੱਤਰੀ ਕੋਰੀਆ ਦੇ ਨੇਤਾ ਕਿਮ ਨੇ ਦਖਣੀ ਕੋਰੀਆ ਨੂੰ ਦਿਤੀ ਪ੍ਰਮਾਣੂ ਹਮਲੇ ਦੀ ਧਮਕੀ
Published : Oct 4, 2024, 3:33 pm IST
Updated : Oct 4, 2024, 3:33 pm IST
SHARE ARTICLE
North Korean leader Kim threatened South Korea with a nuclear attack
North Korean leader Kim threatened South Korea with a nuclear attack

ਸ਼ਕਤੀਸ਼ਾਲੀ ਹਿਊਮਨ-5 ਬੈਲਿਸਟਿਕ ਮਿਜ਼ਾਈਲ

ਸਿਓਲ : ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਧਮਕੀ ਦਿਤੀ ਹੈ ਕਿ ਜੇਕਰ ਉੱਤਰੀ ਕੋਰੀਆ ਨੂੰ ਉਕਸਾਇਆ ਗਿਆ ਤਾਂ ਉਹ ਦਖਣੀ ਕੋਰੀਆ ਨੂੰ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰ ਕੇ ਤਬਾਹ ਕਰ ਦੇਵੇਗਾ। ਸਰਕਾਰੀ ਮੀਡੀਆ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ।

ਦਰਅਸਲ, ਦਖਣੀ ਕੋਰੀਆ ਦੇ ਨੇਤਾ ਨੇ ਚੇਤਾਵਨੀ ਦਿਤੀ ਸੀ ਕਿ ਜੇ ਕਿਮ ਨੇ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀ ਹਕੂਮਤ ਨੂੰ ਉਖਾੜ ਸੁੱਟਿਆ ਜਾਵੇਗਾ ਅਤੇ ਕਿਮ ਨੇ ਜਵਾਬ ’ਚ ਦਖਣੀ ਕੋਰੀਆ ਨੂੰ ਚੇਤਾਵਨੀ ਦਿਤੀ ਹੈ।

ਦੋਹਾਂ ਦੇਸ਼ਾਂ ਦੇ ਨੇਤਾਵਾਂ ਵਿਚਾਲੇ ਅਜਿਹੀ ਬਿਆਨਬਾਜ਼ੀ ਕੋਈ ਨਵੀਂ ਗੱਲ ਨਹੀਂ ਹੈ ਪਰ ਉਨ੍ਹਾਂ ਦੀ ਤਾਜ਼ਾ ਟਿਪਣੀ ਉੱਤਰੀ ਕੋਰੀਆ ਦੇ ਹਾਲ ਹੀ ਵਿਚ ਪ੍ਰਮਾਣੂ ਪਲਾਂਟ ਦੇ ਖੁਲਾਸੇ ਅਤੇ ਮਿਜ਼ਾਈਲ ਪ੍ਰੀਖਣਾਂ ਦੇ ਜਾਰੀ ਰਹਿਣ ਕਾਰਨ ਵਧੇ ਤਣਾਅ ਦੇ ਵਿਚਕਾਰ ਆਈ ਹੈ।

ਕੋਰੀਆ ਦੀ ਸਰਕਾਰੀ ਸਮਾਚਾਰ ਕਮੇਟੀ ‘ਕੋਰੀਅਨ ਸੈਂਟਰਲ ਨਿਊਜ਼ ਏਜੰਸੀ’ (ਕੇ.ਸੀ.ਐਨ.ਏ.) ਮੁਤਾਬਕ ਕਿਮ ਨੇ ਬੁਧਵਾਰ ਨੂੰ ਸਪੈਸ਼ਲ ਆਪਰੇਸ਼ਨ ਫੋਰਸ ਯੂਨਿਟ ਦੇ ਦੌਰੇ ਦੌਰਾਨ ਕਿਹਾ ਕਿ ਉਨ੍ਹਾਂ ਦੀ ਫੌਜ ਦਖਣੀ ਕੋਰੀਆ ’ਤੇ ਪ੍ਰਮਾਣੂ ਹਥਿਆਰਾਂ ਸਮੇਤ ਸਾਰੇ ਹਮਲਾਵਰ ਹਥਿਆਰਾਂ ਦੀ ਵਰਤੋਂ ਬਿਨਾਂ ਕਿਸੇ ਝਿਜਕ ਦੇ ਕਰੇਗੀ।

ਕਿਮ ਨੇ ਕਿਹਾ, ‘‘ਜੇਕਰ ਅਜਿਹੀ ਸਥਿਤੀ ਆਉਂਦੀ ਹੈ ਤਾਂ ਦਖਣੀ ਕੋਰੀਆ ਦੀ ਹੋਂਦ ਖਤਮ ਹੋ ਜਾਵੇਗੀ।’’ ਕਿਮ ਦੀ ਇਹ ਟਿਪਣੀ ਦਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ-ਯੋਲ ਦੇ ਮੰਗਲਵਾਰ ਨੂੰ ਅਪਣੇ ਦੇਸ਼ ਦੇ ਹਥਿਆਰਬੰਦ ਫ਼ੌਜ ਦਿਵਸ ’ਤੇ ਦਿਤੇ ਭਾਸ਼ਣ ਦੇ ਜਵਾਬ ’ਚ ਆਈ ਹੈ।

ਦਖਣੀ ਕੋਰੀਆ ਦੀ ਸੱਭ ਤੋਂ ਸ਼ਕਤੀਸ਼ਾਲੀ ਹਿਊਮਨ-5 ਬੈਲਿਸਟਿਕ ਮਿਜ਼ਾਈਲ ਅਤੇ ਉੱਤਰੀ ਕੋਰੀਆ ਨੂੰ ਨਿਸ਼ਾਨਾ ਬਣਾਉਣ ਦੇ ਸਮਰੱਥ ਹੋਰ ਰਵਾਇਤੀ ਹਥਿਆਰਾਂ ਦਾ ਉਦਘਾਟਨ ਕਰਦੇ ਹੋਏ ਯੂਨ ਨੇ ਕਿਹਾ ਕਿ ਜਿਸ ਦਿਨ ਉਨ੍ਹਾਂ ਦਾ ਗੁਆਂਢੀ ਦੇਸ਼ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰੇਗਾ, ਉਸ ਦਿਨ ਕਿਮ ਸ਼ਾਸਨ ਖਤਮ ਹੋ ਜਾਵੇਗਾ ਕਿਉਂਕਿ ਉਨ੍ਹਾਂ ਨੂੰ ਦਖਣੀ ਕੋਰੀਆ-ਅਮਰੀਕਾ ਗਠਜੋੜ ਦੇ ਸਖਤ ਅਤੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement