Australia News: ਜੈਸ਼ੰਕਰ ਨੇ ਬ੍ਰਿਸਬੇਨ ’ਚ ਨਵੇਂ ਭਾਰਤੀ ਕੌਂਸਲਖਾਨੇ ਦਾ ਉਦਘਾਟਨ ਕੀਤਾ
Published : Nov 4, 2024, 4:00 pm IST
Updated : Nov 4, 2024, 4:00 pm IST
SHARE ARTICLE
Jaishankar inaugurated the new Indian Consulate in Brisbane
Jaishankar inaugurated the new Indian Consulate in Brisbane

Australia News: ਬ੍ਰਿਸਬੇਨ ਦੇ ‘ਰੋਮਾ ਸਟ੍ਰੀਟ ਪਾਰਕਲੈਂਡ’ ਵਿਖੇ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ

 

Australia News: ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸੋਮਵਾਰ ਨੂੰ ਬ੍ਰਿਸਬੇਨ ’ਚ ਭਾਰਤ ਦੇ ਨਵੇਂ ਕੌਂਸਲੇਟ ਜਨਰਲ ਦਾ ਉਦਘਾਟਨ ਕੀਤਾ ਅਤੇ ਜ਼ੋਰ ਦੇ ਕੇ ਕਿਹਾ ਕਿ ਇਸ ਨਾਲ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਨਾਲ ਭਾਰਤ ਦੇ ਸਬੰਧਾਂ ਨੂੰ ਮਜ਼ਬੂਤ ਕਰਨ, ਵਪਾਰ ਨੂੰ ਉਤਸ਼ਾਹਤ ਕਰਨ ਅਤੇ ਪ੍ਰਵਾਸੀ ਭਾਈਚਾਰੇ ਦੀ ਸੇਵਾ ਕਰਨ ’ਚ ਮਦਦ ਮਿਲੇਗੀ। 

ਜੈਸ਼ੰਕਰ ਅਪਣੇ ਦੋ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਪੜਾਅ ’ਤੇ ਐਤਵਾਰ ਨੂੰ ਆਸਟ੍ਰੇਲੀਆ ਪਹੁੰਚੇ, ਜਿੱਥੋਂ ਉਹ ਸਿੰਗਾਪੁਰ ਜਾਣਗੇ। 

ਜੈਸ਼ੰਕਰ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਲਿਖਿਆ, ‘‘ਮੈਨੂੰ ਬ੍ਰਿਸਬੇਨ ’ਚ ਭਾਰਤ ਦੇ ਨਵੇਂ ਕੌਂਸਲੇਟ ਜਨਰਲ ਦਾ ਰਸਮੀ ਉਦਘਾਟਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਇਹ ਕੁਈਨਜ਼ਲੈਂਡ ਨਾਲ ਭਾਰਤ ਦੇ ਸਬੰਧਾਂ ਨੂੰ ਮਜ਼ਬੂਤ ਕਰਨ, ਵਪਾਰ ਨੂੰ ਉਤਸ਼ਾਹਤ ਕਰਨ, ਵਿਦਿਅਕ ਸਬੰਧਾਂ ਨੂੰ ਉਤਸ਼ਾਹਤ ਕਰਨ ਅਤੇ ਪ੍ਰਵਾਸੀ ਭਾਈਚਾਰੇ ਦੀ ਸੇਵਾ ’ਚ ਯੋਗਦਾਨ ਪਾਏਗਾ। ਜੈਨੇਟ ਯੰਗ, ਕੁਈਨਜ਼ਲੈਂਡ ਦੇ ਗਵਰਨਰ ਅਤੇ ਮੰਤਰੀ ਰੌਸ ਬੇਟਸ ਅਤੇ ਫਿਓਨਾ ਸਿੰਪਸਨ ਦਾ ਉਦਘਾਟਨੀ ਸਮਾਰੋਹ ’ਚ ਸ਼ਾਮਲ ਹੋਣ ਲਈ ਧੰਨਵਾਦ।’’

ਆਸਟਰੇਲੀਆ ’ਚ ਭਾਰਤ ਦਾ ਇਹ ਚੌਥਾ ਕੌਂਸਲੇਟ ਜਨਰਲ ਹੈ। ਬ੍ਰਿਸਬੇਨ ਤੋਂ ਇਲਾਵਾ ਸਿਡਨੀ, ਮੈਲਬੌਰਨ ਅਤੇ ਪਰਥ ’ਚ ਵੀ ਭਾਰਤ ਦੇ ਕੌਂਸਲੇਟ ਜਨਰਲ ਹਨ। 

ਇਸ ਤੋਂ ਇਲਾਵਾ ਵਿਦੇਸ਼ ਮੰਤਰੀ ਨੇ ਸੋਮਵਾਰ ਨੂੰ ਬ੍ਰਿਸਬੇਨ ਦੇ ‘ਰੋਮਾ ਸਟ੍ਰੀਟ ਪਾਰਕਲੈਂਡ’ ਵਿਖੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਵੀ ਦਿਤੀ । ਜੈਸ਼ੰਕਰ ਨੇ ਲਿਖਿਆ, ‘‘ਮਹਾਤਮਾ ਗਾਂਧੀ ਦਾ ਸ਼ਾਂਤੀ ਅਤੇ ਸਦਭਾਵਨਾ ਦਾ ਸੰਦੇਸ਼ ਦੁਨੀਆਂ ਭਰ ’ਚ ਗੂੰਜਦਾ ਹੈ।’’ ਜੈਸ਼ੰਕਰ ਨੇ ਸੋਮਵਾਰ ਨੂੰ ਬ੍ਰਿਸਬੇਨ ’ਚ ਕੁਈਨਜ਼ਲੈਂਡ ਦੇ ਗਵਰਨਰ ਨਾਲ ਵੀ ਮੁਲਾਕਾਤ ਕੀਤੀ। 

..

ਉਨ੍ਹਾਂ ਪੋਸਟ ਕੀਤਾ, ‘‘ਅੱਜ ਬ੍ਰਿਸਬੇਨ ’ਚ ਕੁਈਨਜ਼ਲੈਂਡ ਦੀ ਗਵਰਨਰ ਡਾ. ਜੈਨੇਟ ਯੰਗ ਨੂੰ ਮਿਲ ਕੇ ਖੁਸ਼ੀ ਹੋਈ। ਕੁਈਨਜ਼ਲੈਂਡ ਨਾਲ ਆਰਥਕ , ਵਪਾਰ ਅਤੇ ਨਿਵੇਸ਼ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਮੌਕਿਆਂ ਅਤੇ ਤਰੀਕਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ।’’

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement