
ਦੇਸ਼ਾ ਤੋਂ ਲੈ ਵਿਦੇਸ਼ਾ ਤੱਕ ਹੁਣ ਲੜਕੀਆਂ ਕਿਤੇ ਵੀ ਸੁਰਖਿਅਤ ਨਹੀਂ ਰਹੀਆਂ। ਅਜੀਹਾ ਹੀ ਮਾਮਲਾ ਸਾਹਮਣੇ ਆਇਆ ਹੈ ਯੁਕੇ ਤੋਂ ਜਿੱਥੇ ਪਾਕਿਸਤਾਨੀ ਗਰੋਹ ਸਿੱਖ ਕੁੜੀਆਂ...
ਲੰਦਨ (ਭਾਸ਼ਾ): ਦੇਸ਼ਾ ਤੋਂ ਲੈ ਵਿਦੇਸ਼ਾ ਤੱਕ ਹੁਣ ਲੜਕੀਆਂ ਕਿਤੇ ਵੀ ਸੁਰਖਿਅਤ ਨਹੀਂ ਰਹੀਆਂ। ਅਜੀਹਾ ਹੀ ਮਾਮਲਾ ਸਾਹਮਣੇ ਆਇਆ ਹੈ ਯੁਕੇ ਤੋਂ ਜਿੱਥੇ ਪਾਕਿਸਤਾਨੀ ਗਰੋਹ ਸਿੱਖ ਕੁੜੀਆਂ ਨੂੰ ਨਿਸ਼ਾਨਾ ਬਣਾਉਣ ਦੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਉਹ ਸਿੱਖ ਕੁੜੀਆਂ ਨੂੰ ਜਾਲ 'ਚ ਫਸਾ ਕੇ ਸ਼ਰੀਰਕ ਸ਼ੋਸ਼ਣ ਕਰਦੇ ਹਨ। ਇਸ ਦਾ ਖੁਲਾਸਾ ਇਕ ਰਿਪੋਰਟ 'ਚ ਹੋਇਆ ਹੈ।
Targeting UK Sikh girls
ਇਸ ਮਗਰੋਂ ਸਿੱਖ ਸੰਸਥਾਵਾਂ ਨੇ ਇਸ ਖਿਲਾਫ ਜਾਂਚ ਕੇ ਕਾਰਵਾਈ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਜਾਰੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਦੇ ਗਰੋਹ ਬ੍ਰਿਟੇਨ ਦੀਆਂ ਸਿੱਖ ਲੜਕੀਆਂ ਨੂੰ ਅਪਣਾ ਨਿਸ਼ਾਨਾ ਬਣਾ ਰਹੇ ਹਨ। ਇਹ ਸਭ ਕੁਝ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ ਪਰ ਸਿਆਸੀ ਕਾਰਨਾਂ ਕਰਕੇ ਕੁੜੀਆਂ ਦੇ ਜਿਣਸੀ ਸੋਸ਼ਣ ਦੀਆਂ ਘਟਨਾਵਾਂ ਵੱਲ ਗੰਭੀਰਤਾ ਨਾਲ ਧਿਆਨ ਨਹੀਂ ਦਿਤਾ ਗਿਆ।
Action against pak gangs
ਸਿੱਖ ਸਾਲਸੀ ਤੇ ਮੁੜ ਵਸੇਬੇ ਦਲ (ਸਮਾਰਟ) ਤੇ ਸਿੱਖ ਯੂਥ ਯੂਕੇ ਵੱਲੋਂ ਜਾਰੀ ਰਿਪੋਰਟ ਵਿਚ ਦਹਾਕਿਆਂ ਤੋਂ ਸਿੱਖ ਲੜਕੀਆਂ ਨਾਲ ਹੋ ਰਹੇ ਸੋਸ਼ਣ ਦੀ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ। ਦੱਸ ਦਈਏ ਕਿ ਉਕਤ ਦੋਵਾਂ ਸੰਸਥਾਵਾਂ ਨੂੰ ਸੰਸਦ ਮੈਂਬਰਾਂ ਦੀ ਵੀ ਹਮਾਇਤ ਹਾਸਲ ਹੈ।
ਰਿਪੋਰਟ ਵਿਚ ਸਪਸ਼ਟ ਕੀਤਾ ਗਿਆ ਹੈ ਕਿ 1980 ਦੇ ਦਹਾਕੇ ਦੀ ਸ਼ੁਰੂਆਤ ਤੋਂ ਹੀ ਬ੍ਰਿਟਿਸ਼ ਸਿੱਖ ਜਥੇਬੰਦੀਆਂ ਨੇ ਪਾਕਿਸਤਾਨੀ ਜਾਂ ਮੁਸਲਿਮ ਗਰੋਹਾਂ ਵੱਲੋਂ ਸਿੱਖ ਲੜਕੀਆਂ ਨਾਲ ਕੀਤੇ ਜਾਂਦੇ ਸੋਸ਼ਣ ਦੇ ਸਬੂਤ ਇਕੱਠੇ ਕੀਤੇ ਹਨ। ਉਨ੍ਹਾਂ ਨੇ ਇਸ ਖ਼ਿਲਾਫ਼ ਕੇਸ ਵੀ ਦਰਜ ਕਰਵਾਏ ਸਨ।