
ਹਮਲੇ ਵਿਚ ਘੱਟੋ-ਘੱਟ 31 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 8 ਹੋਰ ਜ਼ਖ਼ਮੀ ਹੋ ਗਏ ਹਨ।
ਬਮਾਕੋ : ਮਾਲੀ 'ਚ ਇਕ ਬੱਸ 'ਤੇ ਅਤਿਵਾਦੀ ਹਮਲਾ ਹੋਇਆ ਹੈ ਜਾਣਕਾਰੀ ਅਨੁਸਾਰ ਇਸ ਹਮਲੇ ਵਿਚ ਘੱਟੋ-ਘੱਟ 31 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 8 ਹੋਰ ਜ਼ਖ਼ਮੀ ਹੋ ਗਏ ਹਨ।
ਇਹ ਵੀ ਪੜ੍ਹੋ : ‘ਮੈਨੂੰ ਪੈਦਾ ਕਿਉਂ ਕੀਤਾ’, ਕੁੜੀ ਨੇ ਮਾਂ ਦੇ ਡਾਕਟਰ ’ਤੇ ਕੀਤਾ ਕੇਸ ਤਾਂ ਮਿਲਿਆ ਕਰੋੜਾਂ ਦਾ ਹਰਜਾਨਾ
ਦੱਸ ਦੇਈਏ ਕਿ ਇਹ ਹਮਲਾ ਪੂਰਬੀ ਮਾਲੀਅਨ ਸ਼ਹਿਰ ਬੰਦਿਆਗਰਾ, ਮੋਪਤੀ ਖੇਤਰ ਤੋਂ ਬਹੁਤ ਦੂਰ ਹੋਇਆ। ਜ਼ਿਕਰਯੋਗ ਹੈ ਕਿ ਮਾਲੀ ਵਿਚ ਸਥਿਤੀ 2012 ਵਿਚ ਅਸਥਿਰ ਹੋ ਗਈ ਸੀ ਜਦੋਂ ਤੁਆਰੇਗ ਅਤਿਵਾਦੀਆਂ ਨੇ ਦੇਸ਼ ਦੇ ਉੱਤਰੀ ਹਿੱਸੇ ਵਿਚ ਵਿਸ਼ਾਲ ਖੇਤਰਾਂ 'ਤੇ ਕਬਜ਼ਾ ਕਰ ਲਿਆ ਸੀ।