
ਦੱਸਿਆ ਕਿ ਕੁੱਝ ਦਿਨਾਂ ਵਿਚ ਹੀ ਸਮੀਰ ਅਤੇ ਜਾਵੇਰਿਆ ਖ਼ਾਨਮ ਦਾ ਵਿਆਹ ਹੋਵੇਗਾ
Government Of India ਭਾਰਤ ਸਰਕਾਰ ਨੇ ਕਰਾਚੀ ਦੀ ਰਹਿਣ ਵਾਲੀ 21 ਸਾਲਾ ਜਾਵੇਰਿਆ ਖ਼ਾਨਮ ਪੁੱਤਰੀ ਅਜ਼ਮਤ ਇਸਮਾਈਲ ਖ਼ਾਂ ਨੂੰ ਭਾਰਤ ਦਾ 45 ਦਿਨਾਂ ਦਾ ਵੀਜ਼ਾ ਦੇ ਦਿੱਤਾ ਹੈ। ਉਹ ਕਲ ਸਵੇਰੇ ਵਾਹਗਾ ਸਰਹੱਦ ਰਾਹੀਂ ਭਾਰਤ ਚ ਦਾਖ਼ਲ ਹੋਵੇਗੀ। ਜਿੱਥੇ ਉਸ ਦੇ ਮੰਗੇਤੇਰ ਸਮੀਰ ਖ਼ਾਂ ਅਤੇ ਹੋਣ ਵਾਲੇ ਸਸੂਰ ਅਹਿਮਦ ਕਮਾਲ ਖ਼ਾਂ ਯੁਸੁਫ਼ਜ਼ਈ ਸਵਾਗਤ ਕਰਨਗੇ।
ਸਮੀਰ ਖ਼ਾਂ ਅਤੇ ਉਸ ਦੇ ਪਿਤਾ ਯੁਸੁਫ਼ਜ਼ਈ ਨੇ ਅੱਜ ਬਟਾਲਾ ਦੇ ਕਾਦੀਆਂ ਵਿਚ ਦੱਸਿਆ ਕਿ ਉਹ ਕੋਲਕਾਤਾ ਤੋਂ ਅੱਜ ਹੀ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਵਾਹਗਾ ਬਾਰਡਰ ਤੋਂ ਉਹ ਸ਼੍ਰੀ ਗੁਰੂ ਰਾਮ ਦਾਸ ਅੰਤਰ-ਰਾਸ਼ਟਰੀ ਏਅਰਪੋਰਟ ਤੋਂ ਕੋਲਕਾਤਾ ਦੀ ਫ਼ਲਾਈਟ ਲੈਣਗੇ। ਕੁੱਝ ਦਿਨਾਂ ਵਿਚ ਹੀ ਸਮੀਰ ਅਤੇ ਜਾਵੇਰਿਆ ਖ਼ਾਨਮ ਦਾ ਵਿਆਹ ਹੋਵੇਗਾ। ਜਿਸ ਤੋਂ ਬਾਅਦ ਜਾਵੇਰਿਆ ਦਾ ਲੰਬੇ ਸਮੇਂ ਦੇ ਵੀਜ਼ਾ ਵਿਚ ਵਾਧੇ ਲਈ ਆਵੇਦਨ ਕੀਤਾ ਜਾਵੇਗਾ।
ਸਮੀਰ ਖ਼ਾਂ ਨੇ ਦੱਸਿਆ ਕਿ ਉਸ ਦੀ ਮੰਗੇਤਰ ਨੂੰ ਦੋ ਵਾਰੀ ਭਾਰਤ ਨੇ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਸੀ। ਉਸ ਤੋਂ ਬਾਅਦ ਉਹ ਸਮਾਜ ਸੇਵਕ ਅਤੇ ਜਰਨਲਿਸਟ ਮਕਬੂਲ ਅਹਿਮਦ ਵਾਸੀ ਕਾਦੀਆਂ ਦੇ ਸੰਪਰਕ ਵਿਚ ਆਏ। ਕਿਉਂਕਿ ਉਹ ਪਹਿਲਾਂ ਅਨੇਕ ਪਾਕਿਸਤਾਨੀ ਦੁਲਹਨਾਂ ਦੀ ਵੀਜ਼ਾ ਲੈਣ ਵਿਚ ਮਦਦ ਕਰ ਚੁੱਕੇ ਹਨ। ਮਕਬੂਲ ਅਹਿਮਦ ਨੇ ਉਨ੍ਹਾਂ ਦੀ ਇਸ ਮਾਮਲੇ ਵਿਚ ਕਾਫ਼ੀ ਮਦਦ ਕੀਤੀ ਅਤੇ ਉਨ੍ਹਾਂ ਦੀ ਕੋਸ਼ਿਸ਼ਾਂ ਸਦਕਾ ਉਸ ਦੀ ਮੰਗੇਤਰ ਨੂੰ ਭਾਰਤ ਸਰਕਾਰ ਨੇ ਵੀਜ਼ਾ ਦੇ ਦਿੱਤਾ। ਇਨ੍ਹਾਂ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ ਕਿ ਜਾਵੇਰਿਆ ਖ਼ਾਨਮ ਨੂੰ ਵੀਜ਼ਾ ਦੇ ਕੇ ਦੋ ਪਰਿਵਾਰਾਂ ਨੂੰ ਆਪਸ ਵਿਚ ਮਿਲਾਉਣ ਵਿਚ ਮਦਦ ਕੀਤੀ ਹੈ।
(For more news apart from Indian government gave visa to a Pakistani bride, stay tuned to Rozana Spokesman)