
ਨਿਊਜ਼ੀਲੈਂਡ ਤੋਂ ਕਰੀਬ 3 ਹਜ਼ਾਰ ਕਿਲੋਮੀਟਰ ਦੂਰ ਪੈਂਦੇ ਦੇਸ਼ ਆਸਟ੍ਰੇਲੀਆ ਦਾ ਬਹੁਤ...
ਆਸਟ੍ਰੇਲੀਆ: ਆਸਟ੍ਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਨੇ ਸਾਰੇ ਪਾਸੇ ਤਰਥਲੀ ਮਚਾਈ ਹੋਈ ਹੈ। ਹੁਣ ਇਹ ਜੰਗਲੀ ਅੱਗ ਸਮੁੰਦਰ ਦੇ ਕਿਨਾਰੇ ਵੱਸਦੇ ਲੋਕਪ੍ਰਿਅ ਟੂਰਿਸਟ ਸ਼ਹਿਰ ਮੱਲਕੂਟਾ ਤੱਕ ਪਹੁੰਚ ਗਈ ਸੀ। ਇਸ ਕਾਰਨ ਉੱਥੇ ਛੁੱਟੀਆਂ ਮਨਾਉਣ ਆਏ ਹਜ਼ਾਰਾਂ ਸੈਲਾਨੀ ਅਤੇ ਸਥਾਨਕ ਵਸਨੀਕ ਫਸ ਗਏ ਸਨ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਮੱਲਕੂਟਾ ਸ਼ਹਿਰ ਵਿਚ ਤਕਰੀਬਨ 4 ਹਜ਼ਾਰ ਲੋਕ ਫਸੇ ਹੋਏ ਸਨ।
Photo ਗੌਰਤਲਬ ਹੈ ਕਿ ਅਧਿਕਾਰੀ ਕਈ ਦਿਨਾਂ ਤੋਂ ਆਸਟ੍ਰੇਲੀਆ ਵਿਚ ਗਰਮੀਆਂ ਦੀਆਂ ਛੁੱਟੀਆਂ ਮਨਾ ਰਹੇ 30,000 ਸੈਲਾਨੀਆਂ ਨੂੰ ਇਲਾਕੇ ਨੂੰ ਖਾਲੀ ਕਰਨ ਦੀ ਚਿਤਾਵਨੀ ਦੇ ਰਹੇ ਹਨ। ਨਿਊਜ਼ੀਲੈਂਡ ਤੋਂ ਕਰੀਬ 3 ਹਜ਼ਾਰ ਕਿਲੋਮੀਟਰ ਦੂਰ ਪੈਂਦੇ ਦੇਸ਼ ਆਸਟ੍ਰੇਲੀਆ ਦਾ ਬਹੁਤ ਹਿੱਸਾ ਜਿੱਥੇ ਅੱਗ ਅਤੇ ਧੂੰਏਂ ਦੀ ਲਪੇਟ 'ਚ ਹੈ, ਉੱਥੇ ਹੀ ਹੁਣ ਇਸ ਧੂੰਏਂ ਦਾ ਅਸਰ ਨਿਊਜ਼ੀਲੈਂਡ 'ਚ ਵੀ ਵੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਅੱਜ ਬਾਅਦ ਦੁਪਹਿਰ 3 ਵਜੇ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਸਮੇਤ ਕਈ ਹਿੱਸਿਆਂ 'ਚ ਆਸਮਾਨ ਦਾ ਰੰਗ ਸੰਤਰੀ ਰੰਗ ਦੇ ਬੱਦਲਾਂ 'ਚ ਬਦਲ ਗਿਆ।
Photoਇਸ ਕਾਰਨ ਜਿੱਥੇ ਲੋਕਾਂ ਨੂੰ ਪੁਲਿਸ ਨੂੰ ਐਮਰਜੈਂਸੀ ਨੰਬਰ 'ਤੇ ਫੋਨ ਕਰਨੇ ਸ਼ੁਰੂ ਕਰ ਦਿੱਤੇ, ਉੱਥੇ ਹੀ ਵੇਖਦੇ ਹੀ ਵੇਖਦੇ ਸੂਰਜ ਦੀ ਰੌਸ਼ਨੀ ਮੱਧਮ ਹੁੰਦੀ ਗਈ ਅਤੇ ਸੰਤਰੀ ਰੰਗ ਦਾ ਹਨੇਰਾ ਵਧਦਾ ਗਿਆ। ਇਸ ਕਾਰਨ ਸੜਕਾਂ 'ਤੇ ਚੱਲਦੇ ਵਾਹਨਾਂ ਨੂੰ ਵੀ ਲਾਈਟਾਂ ਜਗਾਉਣੀਆਂ ਪੈ ਗਈਆਂ।
Photoਸਥਾਨਕ ਨੈਸ਼ਨਲ ਮੀਡੀਆ ਮੁਤਾਬਕ ਇਹ ਸੰਤਰੀ ਰੰਗ ਦੇ ਬੱਦਲ ਆਸਟ੍ਰੇਲੀਆ ਦੇ ਅੱਗ ਦੇ ਧੂੰਏਂ ਕਾਰਨ ਹੋਏ ਹਨ ਅਤੇ ਇਸ ਕਾਰਨ ਜਿੱਥੇ ਕੁਝ ਲੋਕਾਂ ਨੂੰ ਸਾਹ ਲੈਣ 'ਚ ਦਿੱਕਤ ਆਈ ਹੈ, ਉੱਥੇ ਹੀ ਅਸਥਮਾ ਦੇ ਰੋਗੀਆਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ। ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਕ ਧੂੰਏਂ ਦੇ ਸੰਘਣੇ ਬੱਦਲ ਆਉਣ ਕਾਰਨ ਸੂਰਜ ਦੀਆਂ ਕਿਰਨਾਂ ਰੁਕ ਗਈਆਂ, ਜਿਸ ਕਾਰਨ ਇੱਥੇ ਤਾਪਮਾਨ 'ਚ 3 ਤੋਂ 4 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਆ ਸਕਦੀ ਹੈ।
Photoਸੋਸ਼ਲ ਮੀਡੀਆ 'ਤੇ ਸਥਾਨਕ ਵਸਨੀਕਾਂ ਨੇ ਕਿਹਾ ਕਿ ਉਹ ਜੀਵਨ ਰੱਖਿਅਕ ਜੈਕੇਟ ਪਹਿਨੇ ਹੋਏ ਹਨ। ਜੇਕਰ ਲੋੜ ਪਈ ਤਾਂ ਅੱਗ ਤੋਂ ਬਚਣ ਲਈ ਤਾਂ ਉਹ ਸਮੁੰਦਰ ਵਿਚ ਉਤਰ ਜਾਣਗੇ। ਹਾਲਤ ਵਿਗੜਦੇ ਦੇਖ ਸੋਮਵਾਰ ਨੂੰ ਦੇਸ਼ ਦੇ ਚਾਰ ਰਾਜਾਂ ਵਿਚ ਐਮਰਜੈਂਸੀ ਸਥਿਤੀ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ। ਇਹਨਾਂ ਖੇਤਰਾਂ ਵਿਚ ਸੈਲਾਲੀਆਂ ਦੇ ਇਲਾਵਾ ਅੱਗ ਬੁਝਾਊ ਕਰਮੀਆਂ ਨੂੰ ਵੀ ਵਾਪਸ ਪਰਤਣ ਲਈ ਕਿਹਾ ਗਿਆ ਹੈ। 40 ਡਿਗਰੀ ਸੈਲਸੀਅਸ ਤੋਂ ਉੱਪਰ ਦੇ ਤਾਪਮਾਨ ਅਤੇ 100 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਹਵਾ ਚੱਲਣ ਦੇ ਕਾਰਨ ਵਿਕਟੋਰੀਆ ਸੂਬੇ ਦੇ ਪੂਰਬੀ ਗਿਪਸਲੈਂਡ ਤੋਂ 30 ਹਜ਼ਾਰ ਲੋਕਾਂ ਨੂੰ ਇਲਾਕਾ ਛੱਡ ਦੇਣ ਲਈ ਕਿਹਾ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।