
ਸਤੰਬਰ ਤੋਂ ਲੱਗੀ ਅੱਗ ਅਜੇ ਵੀ ਹੈ ਜਾਰੀ
ਨਵੀਂ ਦਿੱਲੀ : ਆਸਟ੍ਰੇਲੀਆ ਦੇ ਜੰਗਲਾਂ ਵਿਚ ਪਿਛਲੇ ਕਈ ਮਹੀਨਿਆਂ ਤੋਂ ਲੱਗੀ ਭਿਆਨਕ ਅੱਗ ਨੇ ਹੁਣ ਨਵੀਂ ਚਰਚਾ ਛੇੜ ਦਿਤੀ ਹੈ। ਆਸਟ੍ਰੇਲੀਆ ਮੌਸਮ ਵਿਭਾਗ ਵਿਗਿਆਨ ਬਿਊਰੋ ਅਨੁਸਾਰ ਜੰਗਲਾਂ ਨੂੰ ਲੱਗੀ ਅੱਗ ਅਪਣਾ ਵਿਲੱਖਣ ਮੌਸਮ ਬਣਾ ਰਹੀ ਹੈ।
Photo
ਦਰਅਸਲ ਗਰਮ ਹਵਾਂ ਅਤੇ ਧੂੰਆਂ ਜਦੋਂ ਕਾਫ਼ੀ ਉਪਰ ਚਲੇ ਜਾਂਦੇ ਹਨ ਤਾਂ ਘੱਟ ਵਾਯੂਮੰਡਲ ਦਬਾਅ ਕਾਰਨ ਠੰਡੇ ਹੋ ਕੇ ਬੱਦਲਾਂ ਦਾ ਰੂਪ ਧਾਰਨ ਕਰ ਜਾਂਦੇ ਹਨ। ਸਿੱਟੇ ਵਜੋਂ ਅਸਥਿਰ ਮੌਸਮ 'ਚ ਤੂਫ਼ਾਨ ਪੈਦਾ ਹੋ ਸਕਦਾ ਹੈ ਅਤੇ ਬਿਜਲੀ ਕੜਕਣ ਕਾਰਨ ਅੱਗ ਹੋਰ ਵੱਧ ਸਕਦੀ ਹੈ।
Photo
ਆਸਟ੍ਰੇਲੀਆਈ ਓਪਨਰ ਵੇਵਿਡ ਵਾਰਨਰ ਨੇ ਸੋਸ਼ਲ ਮੀਡੀਆ 'ਚ ਇਕ ਫ਼ੋਟੋ ਸਾਂਝੀ ਕੀਤੀ ਹੈ। ਫ਼ੋਟੋ 'ਚ ਸਮੁੰਦਰ ਕੰਢੇ ਬੈਠਾ ਇਕ ਵਿਅਕਤੀ ਅਤੇ ਕੁੱਤਾ ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਅੱਗ ਵੱਲ ਵੇਖ ਰਹੇ ਹਨ।
Photo
ਉਨ੍ਹਾਂ ਲਿਖਿਆ ਹੈ, ''ਮੈਂ ਇਹ ਤਸਵੀਰ ਵੇਖੀ ਅਤੇ ਮੈਂ ਅਜੇ ਵੀ ਸਦਮੇ 'ਚ ਹਾਂ, ਇਹ ਅੱਗ ਸ਼ਬਦਾਂ ਤੋਂ ਪਰ੍ਹੇ ਹੈ, ਹਰ ਅੱਗ ਬੁਝਾਊ ਮੁਲਾਜ਼ਮ, ਵਾਲਟੀਅਰ ਤੋਂ ਹਰ ਪਰਵਾਰ, ਅਸੀਂ ਤੁਹਾਡੇ ਨਾਲ ਹਾਂ, ਤੁਸੀਂ ਸੱਚੇ ਹੀਰੋ ਹੋ।''
Photo
ਕਾਬਲੇਗੌਰ ਹੈ ਕਿ ਆਸਟ੍ਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਦੇ ਧੂੰਏ ਕਾਰਨ ਨਿਊਜ਼ੀਲੈਂਡ ਦੇ ਗਲੇਸ਼ੀਅਰ ਵੀ ਭੂਰੇ ਰੰਗ ਦੇ ਹੋਣ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ।
Photo
ਮੌਸਮ ਦੀ ਅਗਾਊ ਜਾਣਕਾਰੀ ਦੇਣ ਵਾਲੀ ਨਿਊਜ਼ੀਲੈਂਡ ਦੀ ਸੰਸਥਾ ਮੇਟਸਰਵਿਸ ਨੇ ਕਿਹਾ ਕਿ 2000 ਕਿਲੋਮੀਟਰ ਦੂਰ ਤੋਂ ਤੈਸਮਨ ਸਾਗਰ ਪਾਰ ਕਰ ਕੇ ਆਇਆ ਧੂੰਆਂ ਸਾਫ਼ ਤੌਰ 'ਤੇ ਵੇਖਿਆ ਜਾ ਸਕਦਾ ਹੈ। ਪਿਛਲੇ ਸਾਲ ਸਤੰਬਰ ਤੋਂ ਸ਼ੁਰੂ ਹੋਈ ਅੱਗ ਨਾਲ ਆਸਟ੍ਰੇਲੀਆ ਵਿਚ ਹੁਣ ਤਕ 18 ਜਾਨਾਂ ਜਾ ਚੁੱਕੀਆਂ ਹਨ।