
ਬਾਸਪਤੀ ਚਾਵਲਾਂ ਦਾ ਨਿਰਯਾਤ ਵੀ ਰੁਕਿਆ
ਕੋਲਕਾਤਾ : ਅਮਰੀਕਾ-ਇਰਾਨ ਤਣਾਅ ਕਾਰਨ ਜਿੱਥੇ ਦੇਸ਼ ਅੰਦਰ ਤੇਲ ਕੀਮਤਾਂ ਵੱਧ ਰਹੀਆਂ ਹਨ ਉਥੇ ਈਰਾਨ ਨਾਲ ਹੋਣ ਵਾਲੇ ਭਾਰਤੀ ਨਿਰਯਾਤ 'ਤੇ ਵੀ ਸੰਕਟ ਦੇ ਬੱਦਲ ਛਾਣੇ ਸ਼ੁਰੂ ਹੋ ਗਏ ਹਨ। ਘਰੇਲੂ ਵਪਾਰ ਸੰਗਠਨ ਆਲ ਇੰਡੀਆ ਰਾਇਸ ਐਕਸਪੋਰਟਰਸ ਐਸੋਸੀਏਸ਼ਨ (ਏਆਈਆਰਈਆਰ) ਨੇ ਨਿਰਯਾਤ ਲਈ ਹਾਲਾਤ ਠੀਕ ਹੋਣ ਤਕ ਤਹਿਰਾਨ ਨੂੰ ਬਾਸਮਤੀ ਚਾਵਲ ਦਾ ਨਿਰਯਾਤ ਰੋਕਣ ਲਈ ਕਿਹਾ ਹੈ।
Photo
ਉੱਥੇ ਹੀ ਚਾਹ ਉਦਯੋਗ ਨੇ ਚਿੰਤਾ ਜਾਹਰ ਕਰਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਕਾਰਨ ਤਹਿਰਾਨ ਨੂੰ ਹੋਣ ਵਾਲੇ ਚਾਹ ਦੇ ਨਿਰਯਾਤ 'ਤੇ ਵੀ ਅਸਰ ਪੈ ਸਕਦਾ ਹੈ।
Photo
ਦੱਸ ਦਈਏ ਕਿ ਸ਼ੁੱਕਰਵਾਰ ਨੂੰ ਅਮਰੀਕਾ ਨੇ ਇਰਾਕ ਦੇ ਬਗਦਾਦ ਵਿਖੇ ਇਕ ਡਰੋਨ ਹਮਲਾ ਕਰ ਕੇ ਈਰਾਨ ਦੇ ਮੇਜਰ ਜਨਰਲ ਕਾਸਿਮ ਸੁਲੇਮਾਨੀ ਨੂੰ ਮਾਰ ਮੁਕਾਇਆ ਸੀ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਚਰਮ-ਸੀਮਾ 'ਤੇ ਪਹੁੰਚ ਗਿਆ ਹੈ। ਦੋਵਾਂ ਦੇਸ਼ਾਂ ਵਲੋਂ ਇਕ-ਦੂਜੇ ਨੂੰ ਚਿਤਾਵਨੀਆਂ ਦਿਤੀਆਂ ਜਾ ਰਹੀਆਂ ਹਨ।
Photo
ਇਸ ਤਣਾਅ ਤੋਂ ਪੂਰੀ ਦੁਨੀਆਂ ਚਿੰਤਤ ਹੈ। ਕਿਉਂਕਿ ਜੇਕਰ ਇਰਾਨ ਤੇ ਅਮਰੀਕਾ ਵਿਚਾਲੇ ਜੰਗ ਸ਼ੁਰੂ ਹੁੰਦੀ ਹੈ ਤਾਂ ਇਸ ਦੇ ਤੀਜੇ ਵਿਸ਼ਵ ਯੁੱਧ ਵਿਚ ਬਦਲਣ ਦੇ ਅਸਾਰ ਨਜ਼ਰ ਆ ਰਹੇ ਹਨ।
Photo
ਇਸ ਤੋਂ ਬਾਅਦ ਹੋਣ ਵਾਲੀ ਤਬਾਹੀ ਦੇ ਸ਼ੰਕਿਆਂ ਨੂੰ ਵੇਖਦਿਆਂ ਪੂਰੀ ਦੁਨੀਆਂ ਦੀਆਂ ਨਜ਼ਰਾਂ ਦੋਵਾਂ ਦੇਸ਼ਾਂ ਵਲੋਂ ਆਉਂਦੇ ਦਿਨਾਂ 'ਚ ਚੁੱਕੇ ਜਾਣ ਵਾਲੇ ਕਦਮਾਂ 'ਤੇ ਲੱਗੀਆਂ ਹੋਈਆਂ ਹਨ।
Photo
ਇਸੇ ਦੌਰਾਨ ਟੀ ਬੋਰਡ ਦੇ ਚੇਅਰਮੈਨ ਪੀ.ਕੇ. ਬੇਜਬਰੂਆ ਨੇ ਕਿਹਾ ਕਿ ਜੇਕਰ ਅਮਰੀਕਾ ਅਤੇ ਈਰਾਨ ਵਿਚਾਲੇ ਲੜਾਈ ਛਿੜਦੀ ਹੈ ਤਾਂ ਇਸ ਦਾ ਅਸਰ ਚਾਹ ਦੇ ਨਿਰਯਾਤ 'ਤੇ ਪਵੇਗਾ। ਕਾਬਲੇਗੌਰ ਹੈ ਕਿ ਸੀਆਈਐਸ (ਕਾਮਨਵੈਲਥ ਆਫ ਇੰਡੀਪੈਂਡੈਂਟ ਸਟੇਟਸ) ਤੋਂ ਬਾਅਦ ਈਰਾਨ ਭਾਰਤ ਦੇ ਸਭ ਤੋਂ ਵੱਡੇ ਚਾਹ ਨਿਰਯਾਤ ਦੇਸ਼ ਵਜੋਂ ਉਭਰਿਆ ਹੈ।